ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ ''ਚ ਜਾਣ ''ਤੇ RP Singh ਨੇ BJP ਸੰਸਦ ਮੈਂਬਰਾਂ ਨੂੰ ਪਾਈ ਝਾੜ

Saturday, Aug 29, 2026 - 08:09 PM (IST)

ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ ''ਚ ਜਾਣ ''ਤੇ RP Singh ਨੇ BJP ਸੰਸਦ ਮੈਂਬਰਾਂ ਨੂੰ ਪਾਈ ਝਾੜ

ਨਵੀਂ ਦਿੱਲੀ : ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੇ ਘਰ ਅਫਸੋਸ ਪ੍ਰਗਟ ਕਰਨ ਗਏ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਦੇ ਮਾਮਲੇ 'ਚ ਹੁਣ ਪਾਰਟੀ ਦੇ ਅੰਦਰੋਂ ਹੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰਾ ਆਰ.ਪੀ. ਸਿੰਘ ਨੇ ਇਸ ਸਬੰਧੀ 'ਐਕਸ' (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਸਾਂਝੀ ਕਰਦਿਆਂ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸਖ਼ਤ ਨਸੀਹਤ ਦਿੱਤੀ ਹੈ। ਉਨ੍ਹਾਂ ਲਿਖਿਆ, "ਰਾਜਨੀਤੀ ਤੋਂ ਵੱਡੀ, ਸਮਾਜ ਨੀਤੀ ਹੁੰਦੀ ਹੈ।" ਆਰ. ਪੀ. ਸਿੰਘ ਨੇ ਆਪਣੇ ਇਸ ਟਵੀਟ ਵਿੱਚ ਸਿੱਧੇ ਤੌਰ 'ਤੇ ਤਿੰਨਾਂ ਸੰਸਦ ਮੈਂਬਰਾਂ—ਰਾਮਵੀਰ ਸਿੰਘ ਬਿਥੂੜੀ, ਕਮਲਜੀਤ ਸਹਿਰਾਵਤ ਅਤੇ ਯੋਗੇਂਦਰ ਚੰਦੌਲੀਆ ਨੂੰ ਟੈਗ ਵੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਜਪਾ ਦੇ ਇਹ ਤਿੰਨੋਂ ਸੰਸਦ ਮੈਂਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਜ਼ਾਯਾਫ਼ਤਾ ਦੋਸ਼ੀ ਸੱਜਣ ਕੁਮਾਰ ਦੀ ਮੌਤ 'ਤੇ ਉਸ ਦੇ ਘਰ ਸੋਗ ਜਤਾਉਣ ਅਤੇ ਸ਼ਰਧਾਂਜਲੀ ਸਭਾ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਘਟਨਾ ਤੋਂ ਤੁਰੰਤ ਬਾਅਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਇਨ੍ਹਾਂ ਤਿੰਨਾਂ ਸੰਸਦ ਮੈਂਬਰਾਂ ਨੂੰ ਫਟਕਾਰ ਲਗਾਈ ਹੈ ਅਤੇ ਮਾਮਲੇ ਸਬੰਧੀ ਤਲਬ ਕਰ ਲਿਆ ਹੈ।

ਭਾਜਪਾ ਦੇ ਆਪਣੇ ਹੀ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਵੱਲੋਂ ਜਨਤਕ ਤੌਰ 'ਤੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਦਿੱਤੀ ਗਈ ਇਹ ਨਸੀਹਤ ਹੁਣ ਸਿਆਸੀ ਗਲਿਆਰਿਆਂ ਅਤੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਮੁੱਖ ਵਿਸ਼ਾ ਬਣ ਗਈ ਹੈ।
 


author

Inder Prajapati

Content Editor

Related News