ਦਿੱਲੀ ''ਚ ਭਾਰੀ ਮੀਂਹ ਤੋਂ ਬਾਅਦ ਸੜਕਾਂ ''ਤੇ ਭਰਿਆ ਪਾਣੀ, 15 ਸਾਲਾ ਲੜਕੇ ਦੀ ਡੁੱਬਣ ਨਾਲ ਮੌਤ

Friday, Aug 23, 2024 - 07:57 PM (IST)

ਦਿੱਲੀ ''ਚ ਭਾਰੀ ਮੀਂਹ ਤੋਂ ਬਾਅਦ ਸੜਕਾਂ ''ਤੇ ਭਰਿਆ ਪਾਣੀ, 15 ਸਾਲਾ ਲੜਕੇ ਦੀ ਡੁੱਬਣ ਨਾਲ ਮੌਤ

ਨਵੀਂ ਦਿੱਲੀ : ਦਿੱਲੀ ਦੇ ਚਾਣਕਯ ਪੁਰੀ ਇਲਾਕੇ 'ਚ ਬ੍ਰਿਟਿਸ਼ ਸਕੂਲ ਨੇੜੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਸੜਕ 'ਤੇ ਜਮ੍ਹਾ ਪਾਣੀ 'ਚ 15 ਸਾਲਾ ਜੇ ਇਕ ਲੜਕੇ  ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੀੜਤ ਸੌਰਭ ਆਪਣੇ ਪਰਿਵਾਰ ਨਾਲ ਉਸੇ ਇਲਾਕੇ ਦੇ ਵਿਵੇਕਾਨੰਦ ਕੈਂਪ 'ਚ ਰਹਿੰਦਾ ਸੀ। ਪੁਲਸ ਅਨੁਸਾਰ ਸੌਰਭ ਅਤੇ ਉਸ ਦੇ ਕੁਝ ਦੋਸਤ ਬ੍ਰਿਟਿਸ਼ ਸਕੂਲ ਨੇੜੇ ਪਾਣੀ ਵਿਚ ਡੁੱਬੀ ਸੜਕ ’ਤੇ ਮੀਂਹ ਵਿੱਚ ਖੇਡ ਰਹੇ ਸਨ, ਜਿਸ ਦੌਰਾਨ ਉਹ ਡੂੰਘੇ ਪਾਣੀ ਵਿੱਚ ਚਲਾ ਗਿਆ।

ਪੁਲਸ ਨੇ ਦੱਸਿਆ ਕਿ ਪੀੜਤ ਦੇ ਦੋਸਤਾਂ ਨੇ ਘਟਨਾ ਬਾਰੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪੁਲਸ ਮੁਤਾਬਕ ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਾਣੀ 'ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮੁਤਾਬਕ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।


author

Baljit Singh

Content Editor

Related News