ਸੁੱਖੂ ਕੈਬਨਿਟ ''ਚ ਫੇਰਬਦਲ; ਹਰਸ਼ਵਰਧਨ, ਵਿਕਰਮਾਦਿਤਿਆ ਦਾ ਕੱਦ ਵਧਿਆ

Saturday, Feb 03, 2024 - 03:12 PM (IST)

ਸੁੱਖੂ ਕੈਬਨਿਟ ''ਚ ਫੇਰਬਦਲ; ਹਰਸ਼ਵਰਧਨ, ਵਿਕਰਮਾਦਿਤਿਆ ਦਾ ਕੱਦ ਵਧਿਆ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਸੁੱਖੂ ਕੈਬਨਿਟ ਵਿਚ ਮੰਤਰੀਆਂ ਦੇ ਵਿਭਾਗਾਂ ਵਿਚ ਇਕ ਵਾਰ ਮੁੜ ਫੇਰਬਦਲ ਕੀਤਾ ਗਿਆ ਹੈ। 5 ਮੰਤਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ। ਅਯੁੱਧਿਆ ਵਿਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਸੁਰਖੀਆਂ ਬਟੋਰਨ ਵਾਲੇ ਅਤੇ ਲੋਕ ਨਿਰਮਾਣ ਵਿਭਾਗ ਨੂੰ ਸੰਭਾਲ ਰਹੇ ਵਿਕਰਮਾਦਿੱਤਿਆ ਸਿੰਘ ਨੂੰ ਸ਼ਹਿਰੀ ਵਿਕਾਸ ਵਿਭਾਗ ਵੀ ਸੌਂਪਿਆ ਗਿਆ ਹੈ। ਉਹ ਸੂਬੇ ਦੇ 6 ਵਾਰ ਮੁੱਖ ਮੰਤਰੀ ਰਹਿ ਚੁੱਕੇ ਮਰਹੂਮ ਵੀਰਭੱਦਰ ਸਿੰਘ ਅਤੇ ਮੰਡੀ ਦੇ ਸੰਸਦ ਮੈਂਬਰ ਅਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਪੁੱਤਰ ਹਨ। ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਹੁਣ ਉਦਯੋਗ ਦੇ ਨਾਲ ਸੰਸਦੀ ਮਾਮਲਿਆਂ ਅਤੇ ਕਿਰਤ ਅਤੇ ਰੁਜ਼ਗਾਰ ਵਿਭਾਗ ਦਾ ਐਡੀਸ਼ਨਲ ਵਿਭਾਗ ਦੇਖਣਗੇ। ਇਸ ਤੋਂ ਪਹਿਲਾਂ ਉਨ੍ਹਾਂ ਤੋਂ ਆਯੂਸ਼ ਵਿਭਾਗ ਵਾਪਸ ਲੈ ਲਿਆ ਗਿਆ ਸੀ।

ਇਹ ਵੀ ਪੜ੍ਹੋ : ਨਵੀਂ ਕੈਬਨਿਟ 'ਚ ਹੋਈ ਵਿਭਾਗਾਂ ਦੀ ਵੰਡ, ਨਿਤੀਸ਼ ਕੁਮਾਰ ਨੇ ਆਪਣੇ ਕੋਲ ਰੱਖਿਆ ਗ੍ਰਹਿ ਵਿਭਾਗ

ਹਾਲ ਹੀ 'ਚ ਮੰਤਰੀ ਬਣੇ ਰਾਜੇਸ਼ ਧਰਮਾਨੀ ਅਤੇ ਯਾਦਵਿੰਦਰ ਗੋਮਾ ਦਾ ਵੀ ਕੱਦ ਵਧਾਇਆ ਗਿਆ ਹੈ। ਤਕਨੀਕੀ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲ ਰਹੇ ਰਾਜੇਸ਼ ਧਰਮਾਨੀ ਹਾਊਸਿੰਗ ਅਤੇ ਟੀਸੀਪੀ ਵਿਭਾਗ ਵੀ ਸੰਭਾਲਣਗੇ। ਇਸੇ ਤਰ੍ਹਾਂ ਆਯੂਸ਼ ਅਤੇ ਖੇਡ ਮੰਤਰੀ ਯਾਦਵਿੰਦਰ ਗੌਮਾ ਨੂੰ ਲਾਅ ਐਂਡ ਲੀਗਲ ਰੇਮੇਮਬਰੇਨਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਾਗਬਾਨੀ ਮੰਤਰੀ ਜਗਤ ਸਿੰਘ ਨੇਗੀ ਨੂੰ ਰਿਡ੍ਰੇਸਲ ਆਫ਼ ਪਬਲਿਕ ਗ੍ਰੀਵੇਂਸ ਅਤੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਨੂੰ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ। 5 ਮੰਤਰੀਆਂ ਨੂੰ ਜਿਨ੍ਹਾਂ ਨਵੇਂ ਵਿਭਾਗਾਂ ਦੀ ਜ਼ਿੰਮੇਵਾਰੀ ਮਿਲੀ ਹੈ, ਉਹ ਮੁੱਖ ਮੰਤਰੀ ਖੁਦ ਦੇਖ ਰਹੇ ਸਨ। ਦੱਸਣਯੋਗ ਹੈ ਕਿ ਪ੍ਰਦੇਸ਼ ਕੈਬਨਿਟ 'ਚ ਅਜੇ ਵੀ ਮੰਤਰੀ ਦਾ ਇਕ ਅਹੁਦਾ ਖ਼ਾਲੀ ਹੈ। ਮੌਜੂਦਾ ਸਮੇਂ ਕੈਬਨਿਟ 'ਚ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਸਮੇਤ 11 ਮੰਤਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਦਸੰਬਰ 'ਚ ਸੁੱਖੂ ਨੇ ਆਪਣੀ ਕੈਬਨਿਟ 'ਚ ਪਹਿਲੀ ਵਾਰ ਫੇਰਬਦਲ ਕਰਦੇ ਹੋਏ 2 ਵਿਧਾਇਕਾਂ ਨੂੰ ਮੰਤਰੀ ਬਣਾਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News