J&K ''ਚ ਧਾਰਾ-370 ਹਟਣ ਦੇ 4 ਸਾਲ ਹੋਏ ਪੂਰੇ, ਸੂਬੇ ''ਚ ਵਿਕਾਸ ਦੀ ਲਿਖੀ ਜਾ ਰਹੀ ਨਵੀਂ ਇਬਾਰਤ

Sunday, Aug 06, 2023 - 02:46 PM (IST)

J&K ''ਚ ਧਾਰਾ-370 ਹਟਣ ਦੇ 4 ਸਾਲ ਹੋਏ ਪੂਰੇ, ਸੂਬੇ ''ਚ ਵਿਕਾਸ ਦੀ ਲਿਖੀ ਜਾ ਰਹੀ ਨਵੀਂ ਇਬਾਰਤ

ਕਸ਼ਮੀਰ- ਧਾਰਾ-370 ਨੂੰ ਰੱਦ ਕਰਨ ਨਾਲ ਜੰਮੂ-ਕਸ਼ਮੀਰ 'ਚ ਸ਼ਾਂਤੀ ਆਈ ਹੈ। ਜੰਮੂ-ਕਸ਼ਮੀਰ ਵਿਕਾਸ ਦੀ ਰਾਹ 'ਤੇ ਹੈ। ਪਿਛਲੇ 2-3 ਸਾਲਾਂ ਵਿਚ ਬਹੁ-ਆਯਾਮੀ ਵਿਕਾਸ ਦੀ ਰਾਹ ਜੋ ਜੰਮੂ-ਕਸ਼ਮੀਰ ਨੇ ਫੜੀ ਹੈ, ਉਹ ਆਜ਼ਾਦੀ ਦੇ ਅੰਮ੍ਰਿਤਕਾਲ ਵਿਚ ਵਿਕਾਸ ਦੀ ਨਵੀਂ ਕਹਾਣੀ ਲਿਖ ਰਿਹਾ ਹੈ। 5 ਅਗਸਤ 2019 ਨੂੰ ਧਾਰਾ-370 ਹਟਣ ਮਗਰੋਂ ਇਨ੍ਹਾਂ 4 ਸਾਲਾਂ 'ਚ ਜੰਮੂ-ਕਸ਼ਮੀਰ ਕਿਵੇਂ ਅਤੇ ਕਿੰਨਾ ਬਦਲ ਗਿਆ ਜਾਣਦੇ ਹਾਂ ਕੁਝ ਅੰਕੜਿਆ ਨਾਲ। ਜੰਮੂ-ਕਸ਼ਮੀਰ ਪੂਰੇ ਦੇਸ਼ ਸਾਹਮਣੇ ਇਕ ਨਵਾਂ ਉਦਾਹਰਣ ਬਣ ਕੇ ਸਾਹਮਣੇ ਆ ਰਿਹਾ ਹੈ। 

ਇਹ ਵੀ ਪੜ੍ਹੋ- ਅੰਕੜਿਆਂ ਦੀ ਜ਼ੁਬਾਨੀ, ਧਾਰਾ-370 ਹਟਣ ਮਗਰੋਂ ਕਸ਼ਮੀਰ ਦੀ ਕਹਾਣੀ

 

ਜੰਮੂ-ਕਸ਼ਮੀਰ 'ਚ ਪੀ. ਐੱਮ. ਆਵਾਸ ਯੋਜਨਾ ਦਾ ਟੀਚਾ ਪੂਰਾ ਕੀਤਾ ਜਾ ਰਿਹਾ ਹੈ। ਈ-ਆਫਿਸ 100 ਫੀਸਦੀ ਲਾਗੂ ਕੀਤਾ ਗਿਆ ਹੈ। ਈ-ਗਵਰਨੈਂਸ 'ਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਜੰਮੂ-ਕਸ਼ਮੀਰ ਚੋਟੀ 'ਤੇ ਹੈ। ਪੂਰੇ ਰਾਜ ਨੂੰ ODF ਯਾਨੀ ਖੁੱਲੇ ' ਪਖ਼ਾਨਾ ਮੁਕਤ ਘੋਸ਼ਿਤ ਕੀਤਾ ਗਿਆ ਹੈ। ਪੇਂਡੂ ਸਕੂਲਾਂ, ਆਂਗਣਵਾੜੀਆਂ ਅਤੇ ਹਸਪਤਾਲਾਂ ਨੂੰ 100 ਫੀਸਦੀ ਪਾਣੀ ਦੀ ਸਪਲਾਈ ਹੋ ਚੁੱਕੀ ਹੈ। ਕੁੱਲ 92,560 ਸਕੀਮਾਂ ਨੂੰ ਪੂਰਾ ਕੀਤਾ ਗਿਆ, ਜੋ ਕਿ ਇਕ ਸਾਲ ਵਿਚ ਪੂਰੇ ਕੀਤੇ ਗਏ ਪ੍ਰਾਜੈਕਟਾਂ ਦੀ ਸਭ ਤੋਂ ਵੱਧ ਗਿਣਤੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਜੰਮੂ-ਕਸ਼ਮੀਰ 'ਚ ਸਭ ਤੋਂ ਜ਼ਿਆਦਾ ਹਵਾਈ ਆਵਾਜਾਈ ਦੇਖਣ ਨੂੰ ਮਿਲੀ ਅਤੇ ਹੁਣ ਤੱਕ ਸਕੂਲਾਂ 'ਚ ਸਭ ਤੋਂ ਜ਼ਿਆਦਾ ਦਾਖਲੇ ਹੋਏ ਹਨ।

ਇਹ ਵੀ ਪੜ੍ਹੋ- ਧਾਰਾ-370 ਹਟਣ ਦੇ 4 ਸਾਲ ਪੂਰੇ, ਜਾਣੋ ਕਿੰਨੀ ਬਦਲੀ ਜੰਮੂ-ਕਸ਼ਮੀਰ ਦੀ ਤਸਵੀਰ

ਵਿਕਾਸ ਕਾਰਜਾਂ ਦੀ ਸੂਚੀ ਇੰਨੀ ਲੰਬੀ ਹੈ ਕਿ ਹੁਣ ਇਹ ਕਿਹਾ ਜਾ ਸਕਦਾ ਹੈ ਕਿ ਧਾਰਾ-370 ਹਟਾਏ ਜਾਣ ਦੇ ਕੁਝ ਹੀ ਸਾਲਾਂ ਬਾਅਦ ਜੰਮੂ-ਕਸ਼ਮੀਰ ਵਿਕਾਸ ਦੀ ਰਾਹ 'ਤੇ ਅੱਗੇ ਵੱਧ ਰਿਹਾ ਹੈ ਅਤੇ ਕਸ਼ਮੀਰ ਦੇਸ਼ ਦੀ ਮੁੱਖ ਧਾਰਾ 'ਚ ਸ਼ਾਮਲ ਹੋ ਰਿਹਾ ਹੈ। ਸੜਕਾਂ ਅਤੇ ਰੇਲਵੇ ਦਾ ਜਾਲ ਹੁਣ ਸੂਬੇ ਭਰ 'ਚ ਫੈਲਣਾ ਸ਼ੁਰੂ ਹੋ ਗਿਆ ਹੈ। 2021-22 'ਚ ਪੀ. ਐੱਮ. ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਟੀਚੇ ਨੂੰ ਪ੍ਰਾਪਤ ਕਰਨ ਵਿਚ ਦੇਸ਼ ਤੀਜੇ ਸਥਾਨ 'ਤੇ ਰਿਹਾ। 8:45 ਕਿਲੋਮੀਟਰ ਕਾਜ਼ੀਗੁੰਡ-ਬਨਿਹਾਲ ਸੁਰੰਗ ਨੂੰ ਪੂਰਾ ਕੀਤਾ ਗਿਆ ਹੈ। ਸ਼੍ਰੀਨਗਰ ਤੋਂ ਸੋਨਮਰਗ ਤੱਕ 6.5 ਕਿਲੋਮੀਟਰ ਲੰਬੀ ਜ਼ੈਡ ਮੋੜ ਸੁਰੰਗ ਦਸੰਬਰ 2023 ਤੱਕ ਪੂਰੀ ਹੋ ਜਾਵੇਗੀ। ਹੁਣ ਤੁਸੀਂ 5 ਘੰਟਿਆਂ ਵਿੱਚ ਦਿੱਲੀ ਤੋਂ ਕਟੜਾ ਪਹੁੰਚ ਸਕਦੇ ਹੋ। ਕੇਂਦਰ ਨੇ 6-ਲੇਨ ਐਕਸਪ੍ਰੈਸਵੇਅ 'ਤੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਜੰਮੂ ਅਤੇ ਕਸ਼ਮੀਰ ਭਾਰਤ ਦੇ ਚੋਟੀ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ ਇਕ ਹੈ, ਜਿੱਥੇ ਕੇਂਦਰ ਦੀਆਂ ਯੋਜਨਾਵਾਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ।


author

Tanu

Content Editor

Related News