RBI ਗਵਰਨਰ ਸ਼ਕਤੀਕਾਂਤ ਦਾਸ ਕੋਰੋਨਾ ਪਾਜ਼ੇਟਿਵ

Sunday, Oct 25, 2020 - 07:21 PM (IST)

RBI ਗਵਰਨਰ ਸ਼ਕਤੀਕਾਂਤ ਦਾਸ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਐਤਵਾਰ ਨੂੰ ਸ਼ਕਤੀਕਾਂਤ ਦਾਸ ਨੇ ਟਵੀਟ ਕਰ ਦੱਸਿਆ ਕਿ, ਮੇਰਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਸ਼ਕਤੀਕਾਂਤ ਦਾਸ ਕੋਰੋਨਾ ਐਸਿੰਟੋਮੈਟਿਕ ਹਨ।

ਉਨ੍ਹਾਂ ਨੇ ਟਵੀਟ 'ਚ ਕਿਹਾ ਕਿ, ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਮੈਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਮੈਂ ਇਕਾਂਤਵਾਸ 'ਚ ਰਹਿ ਕੇ ਕੰਮ ਜਾਰੀ ਰੱਖਾਂਗਾ। ਇਸ ਦੇ ਨਾਲ ਹੀ ਸ਼ਕਤੀਕਾਂਤ ਦਾਸ ਨੇ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਅਲਰਟ ਕੀਤਾ ਹੈ।


author

Inder Prajapati

Content Editor

Related News