ਰਤਨ ਟਾਟਾ ਸੱਚੇ ਦੇਸ਼ ਭਗਤ ਸਨ : ਸ਼ਹਿਨਾਜ਼ ਹੁਸੈਨ

Saturday, Oct 12, 2024 - 09:22 AM (IST)

ਰਤਨ ਟਾਟਾ ਸੱਚੇ ਦੇਸ਼ ਭਗਤ ਸਨ : ਸ਼ਹਿਨਾਜ਼ ਹੁਸੈਨ

ਨਵੀਂ ਦਿੱਲੀ- ‘ਸਵਰਗੀ ਰਤਨ ਟਾਟਾ ਜੀ ਦੇ ਦਿਹਾਂਤ ਨਾਲ ਦੇਸ਼ ਨੇ ਇਕ ਵਿਲੱਖਣ ਸ਼ਖਸੀਅਤ ਅਤੇ ਅਸਾਧਾਰਨ ਪ੍ਰਤਿਭਾ ਵਾਲੇ ਸੱਚੇ ਦੇਸ਼ ਭਗਤ ਨੂੰ ਗੁਆ ਦਿੱਤਾ ਹੈ। ਉਹ ਦਿਲੋਂ ਬਹੁਤ ਉਦਾਰ ਸਨ।’ ਸ਼ਹਿਨਾਜ਼ ਹੁਸੈਨ ਨੇ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਮੈਨੂੰ ਯਾਦ ਹੈ ਜਦੋਂ ਅਸੀਂ ਇਕ ਸਮਾਗਮ ’ਚ ਮਿਲੇ ਸੀ ਤਾਂ ਉਹ ਮੈਨੂੰ ਵੇਖਦਿਆਂ ਹੀ ਮੁਸਕਰਾਏ ਅਤੇ ਮੇਰਾ ਹੱਥ ਫੜ ਕੇ ਕਹਿਣ ਲੱਗੇ-ਸ਼ਹਿਨਾਜ਼, ਤੁਸੀਂ ਆਯੁਰਵੇਦ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਇਆ ਹੈ ਤੇ ਮੈਂ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਰਤਨ ਟਾਟਾ ਨੂੰ ਮਿਲਦੀ ਸੀ, ਉਹ ਮੇਰੇ ਦਿਲ ’ਤੇ ਆਪਣੀ ਸਾਦਗੀ, ਉਦਾਰਤਾ ਤੇ ਚੰਗੇ ਇਰਾਦੇ ਦੀ ਡੂੰਘੀ ਛਾਪ ਛੱਡਦੇ ਸਨ। ਉਹ ਉਨ੍ਹਾਂ ਭਾਰਤੀ ਕਦਰਾਂ-ਕੀਮਤਾਂ ਤੇ ਆਦਰਸ਼ਾਂ ਦੇ ਝੰਡਾਬਰਦਾਰ ਸਨ ਜਿਨ੍ਹਾਂ ਨੇ ਭਾਰਤ ਦੇ ਅਕਸ ਨੂੰ ਦੁਨੀਆ ਦੇ ਨਕਸ਼ੇ ’ਤੇ ਉਭਾਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇਸ਼ ਵਾਸੀਆਂ ਦੇ ਦਿਲਾਂ ’ਚ ਡੂੰਘੀ ਛਾਪ ਛੱਡੀ। ਦੇਸ਼ ਦੇ ਲੋਕ ਉਨ੍ਹਾਂ ਨੂੰ ਹਮੇਸ਼ਾ ਦਿਲ ਦੀਆਂ ਡੂੰਘਾਈਆਂ ਤੋਂ ਯਾਦ ਕਰਦੇ ਰਹਿਣਗੇ।
ਰਤਨ ਟਾਟਾ ਨੇ ਦੁਨੀਆ ਦੇ ਨਕਸ਼ੇ ’ਤੇ ਭਾਰਤੀ ਉਦਯੋਗਾਂ ਨੂੰ ਮਾਨਤਾ ਦੁਆਈ ਤੇ ਪੂਰੀ ਦੁਨੀਆ ਨੂੰ ਭਾਰਤੀ ਉਦਯੋਗਾਂ ਅਤੇ ਉੱਦਮੀਆਂ ਦੀ ਸਮਰੱਥਾ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਿਵੇਂ ਭਾਰਤ ਵਿਸ਼ਵ ਅਰਥਵਿਵਸਥਾ ’ਚ ਸੁਤੰਤਰ ਰੂਪ ’ਚ ਯੋਗਦਾਨ ਪਾ ਸਕਦਾ ਹੈ ਤੇ ਕਿਵੇਂ ਵਿਸ਼ਵ ਪੱਧਰ ’ਤੇ ਭਾਰਤੀ ਵਸਤਾਂ ਨੂੰ ਇਕ ਵਿਲੱਖਣ ਪਛਾਣ ਦੁਆ ਸਕਦਾ ਹੈ। ਸ਼ਹਿਨਾਜ਼ ਨੇ ਕਿਹਾ ਕਿ ਮੈਂ ਜਦੋਂ ਦੁਖੀ ਹਿਰਦੇ ਨਾਲ ਇਹ ਸ਼ਰਧਾਂਜਲੀ ਲਿਖ ਰਹੀ ਹਾਂ ਤਾਂ ਮੇਰੇ ਮਨ ’ਚ ਉਨ੍ਹਾਂ ਦੀ ਸ਼ਖ਼ਸੀਅਤ ਦਾ ਉਹ ਅਕਸ ਨਜ਼ਰ ਆਉਂਦਾ ਹੈ ਜਦੋਂ ਉਹ ਮੈਨੂੰ ਸੰਘਰਸ਼, ਮਿਹਨਤ, ਲਗਨ ਅਤੇ ਸੱਚੀ ਭਾਵਨਾ ਰਾਹੀਂ ਭਾਰਤ ਨੂੰ ਆਰਥਿਕ ਨਕਸ਼ੇ ’ਤੇ ਲਿਆਉਣ ਲਈ ਪ੍ਰੇਰਿਤ ਕਰਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News