ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਰਿਸ਼ਤੇਦਾਰਾਂ ਦੇ ਖਾਤਿਆਂ ’ਚ ਭੇਜੀ ਰਕਮ, 30 ਬੈਂਕ ਖਾਤੇ ਫ੍ਰੀਜ਼

Friday, Jul 10, 2026 - 07:36 AM (IST)

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਰਿਸ਼ਤੇਦਾਰਾਂ ਦੇ ਖਾਤਿਆਂ ’ਚ ਭੇਜੀ ਰਕਮ, 30 ਬੈਂਕ ਖਾਤੇ ਫ੍ਰੀਜ਼

ਅਯੁੱਧਿਆ (ਇੰਟ.) - ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੂੰ ਕਈ ਅਹਿਮ ਸੁਰਾਗ ਮਿਲੇ ਹਨ। ਪੁਲਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਕਥਿਤ ਤੌਰ ’ਤੇ ਚੋਰੀ ਦੀ ਰਕਮ ਸਿੱਧੇ ਆਪਣੇ ਖਾਤਿਆਂ ’ਚ ਰੱਖਣ ਦੀ ਬਜਾਏ ਰਿਸ਼ਤੇਦਾਰਾਂ ਅਤੇ ਕਰੀਬੀ ਲੋਕਾਂ ਦੇ ਬੈਂਕ ਖਾਤਿਆਂ ’ਚ ਟ੍ਰਾਂਸਫਰ ਕੀਤੀ ਜਾਂਦੀ ਸੀ। ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਅਜਿਹੇ ਲੱਗਭਗ 30 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਪੁਲਸ ਹੁਣ ਚੋਰੀ ਦੀ ਨਕਦੀ ਅਤੇ ਜਿਊਲਰੀ ਦੀ ਬਰਾਮਦਗੀ ਦੇ ਯਤਨਾਂ ’ਚ ਜੁਟੀ ਹੈ।

ਪੜ੍ਹੋ ਇਹ ਵੀ - Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ IMD ਦਾ ਅਲਰਟ ਜਾਰੀ

ਸੂਤਰਾਂ ਅਨੁਸਾਰ, ਮੁਲਜ਼ਮ ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ ਅਤੇ ਕਰੁਣੇਸ਼ ਪਾਂਡੇ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਰਿਸ਼ਤੇਦਾਰਾਂ ਦੇ ਖਾਤਿਆਂ ’ਚ ਭੇਜੀ ਗਈ ਰਕਮ ਬਾਅਦ ’ਚ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਵਾਪਸ ਆਪਣੇ ਖਾਤਿਆਂ ’ਚ ਮੰਗਵਾਈ ਜਾਂਦੀ ਸੀ, ਤਾਂ ਜੋ ਪੈਸੇ ਦੇ ਸਰੋਤ ’ਤੇ ਸ਼ੱਕ ਨਾ ਹੋਵੇ। ਜਾਂਚ ਏਜੰਸੀਆਂ ਬੈਂਕ ਟਰਾਂਜ਼ੈਕਸ਼ਨਾਂ ਅਤੇ ਵਿੱਤੀ ਰਿਕਾਰਡ ਦੀ ਪੜਤਾਲ ਕਰ ਰਹੀਆਂ ਹਨ। ਪੁਲਸ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਥਿਤ ਤੌਰ ’ਤੇ ਚੜ੍ਹਾਵੇ ਦੀ ਰਕਮ ਦਾ ਇਕ ਹਿੱਸਾ ਵਿਆਜ ’ਤੇ ਦਿੱਤਾ ਗਿਆ ਅਤੇ ਕੁਝ ਪੈਸਾ ਸ਼ੇਅਰ ਬਾਜ਼ਾਰ ’ਚ ਨਿਵੇਸ਼ ਕੀਤਾ ਗਿਆ। ਜਾਂਚ ਏਜੰਸੀਆਂ ਇਨ੍ਹਾਂ ਦਾਅਵਿਆਂ ਦੀ ਸਮੀਖਿਆ ਕਰ ਰਹੀਆਂ ਹਨ। ਰਿਮਾਂਡ ਦੌਰਾਨ ਪੁਲਸ ਵੀਰਵਾਰ ਸਵੇਰੇ ਮੁਲਜ਼ਮ ਅਨੁਕਲਪ ਮਿਸ਼ਰਾ ਨੂੰ ਉਸ ਦੇ ਘਰ ਵੀ ਲੈ ਕੇ ਗਈ, ਜਿੱਥੇ ਤਲਾਸ਼ੀ ਲਈ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ।

ਪੜ੍ਹੋ ਇਹ ਵੀ - ਭਾਰੀ ਮੀਂਹ ਨੇ ਮਚਾ 'ਤੀ ਤਬਾਹੀ, ਹੜ੍ਹ ਕਾਰਨ ਪਤਾਲਗੰਗਾ ਨਦੀ 'ਚ ਰੁੜ੍ਹੇ 3000 ਗੈਸ ਸਿਲੰਡਰ, ਵੀਡੀਓ ਵਾਇਰਲ

ਪੁਲਸ ਦਾ ਦਾਅਵਾ ਹੈ ਕਿ ਚੋਰੀ ਦੀ ਨਕਦੀ ਅਤੇ ਕੁਝ ਜਿਊਲਰੀ ਵੱਖ-ਵੱਖ ਥਾਵਾਂ ’ਤੇ ਲੁਕਾ ਕੇ ਰੱਖੀ ਗਈ ਹੈ ਅਤੇ ਛੇਤੀ ਹੀ ਉਨ੍ਹਾਂ ਦੀ ਬਰਾਮਦਗੀ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਜਾਂਚ ਦੇ ਸਿਲਸਿਲੇ ’ਚ ਪੁਲਸ ਮੁਲਜ਼ਮਾਂ ਨੂੰ 14 ਕੋਸੀ ਪਰਿਕਰਮਾ ਮਾਰਗ ਸਥਿਤ ਇਕ ਬਾਗ ’ਚ ਵੀ ਲੈ ਕੇ ਗਈ, ਜਿੱਥੇ ਪੁੱਛਗਿੱਛ ’ਚ ਕਥਿਤ ਤੌਰ ’ਤੇ ਚੋਰੀ ਦੀ ਰਕਮ ਵੰਡਣ ਦੀ ਗੱਲ ਸਾਹਮਣੇ ਆਈ ਸੀ। ਪੁਲਸ ਨੇ ਮੌਕੇ ’ਤੇ ਮੁਲਜ਼ਮਾਂ ਦੇ ਬਿਆਨਾਂ ਦੀ ਸਮੀਖਿਆ ਕੀਤੀ। ਸੂਤਰਾਂ ਮੁਤਾਬਕ, ਪੁੱਛਗਿੱਛ ’ਚ ਮੁਲਜ਼ਮਾਂ ਨੇ ਦਾਅਵਾ ਕੀਤਾ ਹੈ ਕਿ ਮੰਦਰ ਕੰਪਲੈਕਸ ਤੋਂ ਨਕਦੀ ਬਾਹਰ ਲਿਜਾਣ ’ਚ ਉਨ੍ਹਾਂ ਨੂੰ ਕੁਝ ਲੋਕਾਂ ਦਾ ਸਹਿਯੋਗ ਮਿਲਦਾ ਸੀ। ਪੁਲਸ ਇਨ੍ਹਾਂ ਬਿਆਨਾਂ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਨਿਯੁਕਤੀ ਨਾਲ ਜੁੜੇ ਪਹਿਲੂਆਂ ਅਤੇ ਕਥਿਤ ਸਿਫ਼ਾਰਸ਼ਾਂ ਦੀ ਵੀ ਜਾਂਚ ਜਾਰੀ ਹੈ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ।

ਪੜ੍ਹੋ ਇਹ ਵੀ - ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ ਹੈਰਾਨੀਜਨਕ ਬਿਆਨ

ਮੰਦਰ ਦੇ ਪ੍ਰਸ਼ਾਸਨਿਕ ਢਾਂਚੇ ’ਚ ਬਦਲਾਅ ਦਾ ਫ਼ੈਸਲਾ
ਇਸ ਦਰਮਿਆਨ, ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੰਦਰ ਦੇ ਪ੍ਰਸ਼ਾਸਨਿਕ ਢਾਂਚੇ ’ਚ ਬਦਲਾਅ ਦਾ ਫ਼ੈਸਲਾ ਲਿਆ ਹੈ। ਟਰੱਸਟ ਅਨੁਸਾਰ, ਮੰਦਰ ਦੇ ਸੰਚਾਲਨ ਦੀ ਜ਼ਿੰਮੇਵਾਰੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੋਲ ਹੋਵੇਗੀ। ਟਰੱਸਟ ਨੇ ਸੰਕੇਤ ਦਿੱਤਾ ਹੈ ਕਿ ਇਸ ਅਹੁਦੇ ’ਤੇ ਕਿਸੇ ਮੌਜੂਦਾ ਆਈ. ਏ. ਐੱਸ. ਅਧਿਕਾਰੀ ਦੀ ਬਜਾਏ ਪ੍ਰਸ਼ਾਸਨਿਕ ਤਜਰਬੇ ਵਾਲੇ ਸੇਵਾਮੁਕਤ ਅਧਿਕਾਰੀ ਜਾਂ ਪੇਸ਼ੇਵਰ ਵਿਅਕਤੀ ਦੀ ਨਿਯੁਕਤੀ ’ਤੇ ਵਿਚਾਰ ਕੀਤਾ ਜਾਵੇਗਾ। ਟਰੱਸਟ ਦਾ ਕਹਿਣਾ ਹੈ ਕਿ ਮੰਦਰ ਦੇ ਸੰਚਾਲਨ ਨੂੰ ਵਧੇਰੇ ਪੇਸ਼ੇਵਰ ਅਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ’ਚ ਇਹ ਕਦਮ ਉਠਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ - Heavy Rain Alert: ਭਾਰੀ ਮੀਂਹ ਕਾਰਨ ਬੰਦ ਰਹਿਣਗੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸਕੂਲ, ਆਰੇਂਜ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News