17ਵੀਂ ਵਾਰ ਜੇਲ੍ਹ ''ਚੋਂ ਬਾਹਰ ਆਇਆ ਰਾਮ ਰਹੀਮ ! 21 ਦਿਨਾਂ ਦੀ ਮਿਲੀ ਪੈਰੋਲ
Tuesday, Aug 25, 2026 - 06:42 PM (IST)
ਰੋਹਤਕ (ਏਜੰਸੀ)- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਉਹ ਅੱਜ ਸਵੇਰੇ ਲਗਭਗ 6:05 ਵਜੇ ਜੇਲ੍ਹ ਤੋਂ ਬਾਹਰ ਨਿਕਲੇ ਅਤੇ ਸਿਰਸਾ ਦੇ ਡੇਰੇ ਪਹੁੰਚੇ। ਉਸ ਦੇ ਕਾਫਲੇ 'ਚ 2 ਪੁਲਸ ਐਸਕਾਰਟ ਵਾਹਨ ਸ਼ਾਮਲ ਸਨ। ਰਾਮ ਰਹੀਮ ਨੂੰ ਸਾਲ 2017 'ਚ ਦੋ ਸਾਧਵੀਆਂ ਨਾਲ ਹੋਏ ਬਲਾਤਕਾਰ ਦੇ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਸੀ।
ਪੰਚਕੂਲਾ ਦੀ ਇਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 25 ਅਗਸਤ, 2017 ਨੂੰ ਉਸ ਨੂੰ ਦੋਸ਼ੀ ਠਹਿਰਾਇਆ ਸੀ ਅਤੇ 28 ਅਗਸਤ ਨੂੰ ਦੋਵਾਂ ਮਾਮਲਿਆਂ 'ਚ ਉਸ ਨੂੰ ਕੁੱਲ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ, ਉਹ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ। ਕਰੀਬ 9 ਸਾਲਾਂ 'ਚ 17ਵੀਂ ਵਾਰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਸਾਲ ਜਨਵਰੀ 'ਚ ਉਸ ਨੂੰ 40 ਦਿਨਾਂ ਦੀ ਪੈਰੋਲ ਅਤੇ 26 ਮਈ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਉਹ ਆਪਣੀ 30 ਦਿਨਾਂ ਦੀ ਪੈਰੋਲ ਪੂਰੀ ਕਰਨ ਤੋਂ ਬਾਅਦ 25 ਜੂਨ ਨੂੰ ਜੇਲ੍ਹ ਵਾਪਸ ਆਇਆ ਸੀ।
ਰਣਜੀਤ ਸਿੰਘ ਕਤਲ ਕੇਸ 'ਚ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ, ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਈ 2024 'ਚ ਉਸ ਨੂੰ ਬਰੀ ਕਰ ਦਿੱਤਾ। ਹਾਈ ਕੋਰਟ ਨੇ ਮਾਰਚ 2026 'ਚ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ 'ਚ ਉਸ ਦੀ ਸਜ਼ਾ ਨੂੰ ਵੀ ਪਲਟ ਦਿੱਤਾ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ ਇਸ ਫੈਸਲੇ ਵਿਰੁੱਧ ਛਤਰਪਤੀ ਦੇ ਪੁੱਤਰ ਦੀ ਅਪੀਲ 'ਤੇ ਅਗਸਤ 2026 'ਚ ਸੁਣਵਾਈ ਦੀ ਇਜਾਜ਼ਤ ਦੇ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
