ਰੱਖੜੀ ਤੋਂ ਪਹਿਲਾਂ ਭੈਣ ਨੇ ਕਿਡਨੀ ਦੇ ਕੇ ਬਚਾਈ ਭਰਾ ਦੀ ਜਾਨ, ਢਾਈ ਸਾਲ ਤੋਂ ਹੋ ਰਹੀ ਸੀ ਡਾਇਲਿਸਿਸ

Thursday, Aug 27, 2026 - 12:38 PM (IST)

ਰੱਖੜੀ ਤੋਂ ਪਹਿਲਾਂ ਭੈਣ ਨੇ ਕਿਡਨੀ ਦੇ ਕੇ ਬਚਾਈ ਭਰਾ ਦੀ ਜਾਨ, ਢਾਈ ਸਾਲ ਤੋਂ ਹੋ ਰਹੀ ਸੀ ਡਾਇਲਿਸਿਸ

ਨੋਇਡਾ- ਦਿੱਲੀ ਨਾਲ ਲੱਗਦੇ ਨੋਇਡਾ 'ਚ ਰੱਖੜੀ ਦੇ ਤਿਉਹਾਰ ਤੋਂ ਠੀਕ ਪਹਿਲੇ ਇਕ ਭੈਣ ਨੇ ਆਪਣੇ ਛੋਟੇ ਭਰਾ ਨੂੰ ਜ਼ਿੰਦਗੀ ਦਾ ਸਭ ਤੋਂ ਕੀਮਤੀ ਤੋਹਫ਼ਾ ਦਿੱਤਾ। ਪਿਛਲੇ ਢਾਈ ਸਾਲਾਂ ਤੋਂ ਕਿਡਨੀ ਦੀ ਗੰਭੀਰ ਬੀਮਾਰੀ ਨਾਲ ਜੂਝ ਰਿਹਾ 40 ਸਾਲਾ ਜਿਤੇਂਦਰ ਸਿੰਘ ਗੰਗਵਾਰ ਹਫ਼ਤੇ 'ਚ ਤਿੰਨ ਵਾਰ ਡਾਇਲਿਸਿਸ ਕਰਵਾ ਰਿਹਾ ਸੀ, ਭਰਾ ਦੇ ਇਸ ਦਰਦ ਨੂੰ ਦੇਖਦੇ ਹੋਏ ਉਸ ਦੀ 45 ਸਾਲਾ ਵੱਡੀ ਭੈਣ ਬੀਨਾ ਕੁਮਾਰ ਗੰਗਵਾਰ ਨੇ ਆਪਣੀ ਸੱਜੀ ਕਿਡਨੀ ਦਾਨ ਕਰ ਕੇ ਨਵੀਂ ਜ਼ਿੰਦਗੀ ਦਿੱਤੀ ਹੈ। ਗ੍ਰੇਟਰ ਨੋਇਡਾ ਸਥਿਤ ਹਸਪਤਾਲ 'ਚ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਨੇ ABO-ਅਨੁਕੂਲ ਗੁਰਦਾ ਟ੍ਰਾਂਸਪਲਾਂਟ ਸਰਜਰੀ ਸਫਲਤਾਪੂਰਵਕ ਕੀਤੀ। ਸਰਜਰੀ ਤੋਂ ਬਾਅਦ ਭੈਣ ਅਤੇ ਭਰਾ ਦੋਵੇਂ ਤੇਜ਼ੀ ਨਾਲ ਠੀਕ ਹੋ ਰਹੇ ਹਨ।

"ਮੇਰੀ ਭੈਣ ਨੇ ਮੈਨੂੰ ਇਕ ਨਵੀਂ ਜ਼ਿੰਦਗੀ ਦਿੱਤੀ"

ਕਿਡਨੀ ਟਰਾਂਸਪਲਾਂਟ ਕਰਵਾਉਣ ਵਾਲੇ ਜਤਿੰਦਰ ਸਿੰਘ ਗੰਗਵਾਰ ਨੇ ਕਿਹਾ,''ਡਾਇਲਸਿਸ ਨੇ ਉਸ ਦੀ ਜ਼ਿੰਦਗੀ 'ਤੇ ਬਹੁਤ ਬੁਰਾ ਅਸਰ ਪਾਇਆ ਸੀ, ਪਰ ਉਸ ਦੀ ਭੈਣ ਨੇ ਉਸ ਦਾ ਸਾਥ ਦਿੱਤਾ। ਜਦੋਂ ਉਹ ਇਲਾਜ ਲਈ ਜਾਂਦੇ ਸਨ ਤਾਂ ਉਸ ਦੀ ਭੈਣ ਉਸ ਦੇ ਬੱਚਿਆਂ ਦੀ ਦੇਖਭਾਲ ਵੀ ਕਰਦੀ ਸੀ। ਮੇਰੀ ਭੈਣ ਪੂਰੀ ਜ਼ਿੰਦਗੀ ਮੇਰੇ ਲਈ ਹਿੰਮਤ ਦਾ ਸਹਾਰਾ ਰਹੀ ਹੈ। ਅੱਜ, ਉਹ ਆਪਣੀ ਕਿਡਨੀ ਦਾਨ ਕਰ ਕੇ ਮੈਨੂੰ ਨਵੀਂ ਜ਼ਿੰਦਗੀ ਦੇ ਰਹੀ ਹੈ। ਮੇਰੇ ਕੋਲ ਇਹ ਕਹਿਣ ਲਈ ਸ਼ਬਦ ਨਹੀਂ ਹਨ ਕਿ ਉਸ ਨੇ ਮੇਰੀ ਜਾਨ ਬਚਾਈ ਹੈ।'' ਜਤਿੰਦਰ ਦਾ ਇਕ 5 ਸਾਲ ਦਾ ਪੁੱਤਰ ਅਤੇ ਇਕ ਛੋਟੀ ਧੀ ਹੈ।

ਅਣਵਿਆਹੀ ਬੀਨਾ ਕੁਮਾਰੀ ਆਪਣੇ ਭਰਾ ਦੇ ਪਰਿਵਾਰ ਨਾਲ ਹੀ ਰਹਿੰਦੀ ਹੈ। ਉਸ ਨੇ ਕਿਹਾ ਕਿ ਜਦੋਂ ਵੀ ਉਹ ਆਪਣੇ ਭਰਾ ਨੂੰ ਡਾਇਲਸਿਸ ਦੇ ਅਸਹਿ ਦਰਦ 'ਚੋਂ ਲੰਘਦੇ ਦੇਖਦੀ ਸੀ ਤਾਂ ਉਸ ਦਾ ਦਿਲ ਬੈਠ ਜਾਂਦਾ ਸੀ। ਬੀਨਾ ਦੇ ਅਨੁਸਾਰ, ਭਰਾ ਨੂੰ ਕਿਡਨੀ ਦੇਣਾ ਉਸ ਲਈ ਕੋਈ ਵੱਡਾ ਤਿਆਗ ਜਾਂ ਅਹਿਸਾਨ ਨਹੀਂ ਸਗੋਂ ਇਕ ਭੈਣ ਦਾ ਪਿਆਰ ਤੇ ਫਰਜ਼ ਹੈ। ਬੀਨਾ ਭਾਵੁਕ ਹੋ ਗਈ ਅਤੇ ਕਿਹਾ,"ਮੇਰਾ ਰੋਣ ਨੂੰ ਦਿਲ ਕਰ ਰਿਹਾ ਸੀ। ਮੇਰੇ ਭਰਾ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਅਤੇ ਇਹ ਮੇਰੇ ਲਈ ਕਾਫ਼ੀ ਹੈ। ਮੈਂ ਖੁਸ਼ ਹਾਂ ਕਿ ਮੇਰੇ ਭਰਾ ਨੂੰ ਹੁਣ ਨਵੀਂ ਜ਼ਿੰਦਗੀ ਮਿਲੀ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News