ਰਾਜਨਾਥ ਸਿੰਘ ਨੇ ਆਧੁਨਿਕ ਜੰਗੀ ਬੇੜੇ ਇੰਫਾਲ ਦਾ ਕੀਤਾ ਉਦਘਾਟਨ, ਦਸੰਬਰ ਮਹੀਨੇ ਜਲ ਸੈਨਾ 'ਚ ਹੋਵੇਗਾ ਸ਼ਾਮਲ
Tuesday, Nov 28, 2023 - 06:16 PM (IST)
ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਇੱਥੇ ਜਲ ਸੈਨਾ ਦੇ ਆਧੁਨਿਕ ਜੰਗੀ ਬੇੜੇ ਇੰਫਾਲ ਦੀ ਸ਼ਿਖਾ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਰੱਖਿਆ ਮੁਖੀ ਜਨਰਲ ਅਨਿਲ ਚੌਹਾਨ, ਜਲ ਸੈਨਾ ਮੁਖੀ ਐਡਮਿਰਲ ਆਰ ਹਰਿ ਕੁਮਾਰ, ਮਣੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਅਤੇ ਰੱਖਿਆ ਮੰਤਰਾਲਾ ਅਤੇ ਮਣੀਪੁਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇੰਫਾਲ ਦੀ ਸ਼ਿਖਾ ਦੇ ਡਿਜ਼ਾਈਨ ਪੱਖੇ ਪਾਸੇ ਅਤੇ ਮਣੀਪੁਰ ਦੀ ਇਤਿਹਾਸਕ ਵਿਰਾਸਤ 'ਕਾਂਗਲਾ ਮਹਿਲ' ਅਤੇ ਸੱਜੇ ਪਾਸੇ ਰਾਜ ਦੇ ਪੌਰਾਨਿਕ ਜੀਵ 'ਕਾਂਗਲਾ ਸਾ' ਨੂੰ ਦਰਸਾਇਆ ਗਿਆ ਹੈ। ਇਸ ਨਾਲ ਮਣੀਪੁਰ ਦੇ ਲੋਕਾਂ ਵਲੋਂ ਦੇਸ਼ ਦੀ ਆਜ਼ਾਦੀ, ਪ੍ਰਭੂਸੱਤਾ ਅਤੇ ਸੁਰੱਖਿਆ ਲਈ ਦਿੱਤੇ ਗਏ ਬਲੀਦਾਨ ਨੂੰ ਮਹੱਤਵ ਦਿੱਤਾ ਗਿਆ ਹੈ। 'ਕਾਂਗਲਾ ਮਹਿਲ' ਮਣੀਪੁਰ ਦਾ ਇਕ ਮਹੱਤਵਪੂਰਨ ਇਤਿਹਾਸਕ ਅਤੇ ਪੁਰਾਤੱਤਵ ਸਥਾਨ ਹੈ। 'ਕਾਂਗਲਾ-ਸਾ' ਮਣੀਪੁਰ ਦਾ ਰਾਜ ਪ੍ਰਤੀਕ ਵੀ ਹੈ। ਇਸ ਜੰਗੀ ਬੇੜੇ ਦਾ ਨਿਰਮਾਣ ਮਝਗਾਂਵ ਡੌਕ ਸ਼ਿਪਬਿਲਡਰਜ਼ ਲਿਮਟਿਡ (ਐੱਮ.ਡੀ.ਐੱਲ.) 'ਚ ਕੀਤਾ ਗਿਆ ਅਤੇ ਇਹ ਪ੍ਰਾਜੈਕਟ 15 ਬੀ ਸ਼੍ਰੇਣੀ ਦਾ ਤੀਜਾ ਵਿਨਾਸ਼ਕਾਰੀ ਬੇੜਾ ਹੈ ਜੋ ਨਿਰਦੇਸ਼ਿਤ ਮਿਜ਼ਾਈਲ ਪ੍ਰਣਾਲੀ ਨਾਲ ਲੈੱਸ ਹੈ।
ਅਪ੍ਰੈਲ 2019 'ਚ ਇਸ ਦੇ ਸ਼ੁੱਭ ਆਰੰਭ ਦੇ ਸਮੇਂ ਇਸ ਜੰਗੀ ਬੇੜੇ ਨੂੰ ਇੰਫਾਲ ਨਾਂ ਦਿੱਤਾ ਗਿਆ ਅਤੇ ਐੱਮ.ਡੀ.ਐੱਲ. ਵਲੋਂ 20 ਅਕਤੂਬਰ 2023 ਨੂੰ ਇਸੇ ਭਾਰਤੀ ਜਲ ਸੈਨਾ ਨੂੰ ਸੌਂਪ ਦਿੱਤਾ ਗਿਆ। ਕਮਿਸ਼ਨ ਤੋਂ ਪਹਿਲਾਂ ਪ੍ਰੀਖਣਾਂ ਦੌਰਾਨ ਇਸ ਜੰਗੀ ਬੇੜੇ ਨੇ ਹਾਲ ਹੀ 'ਚ ਵਿਸਥਾਰਿਤ ਰੇਂਜ ਦੀ ਇਕ ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਇਸ ਸਾਧਾਰਣ ਉਪਲੱਬਧੀ ਮਗਰੋਂ ਹੁਣ ਇਸ ਜੰਗਬੇੜੀ ਦੇ ਸ਼ਿਖਾ ਉਦਘਾਟਨ ਪ੍ਰੋਗਰਾਮ ਦਾ ਵੀ ਸ਼ਾਨਦਾਰ ਤਰੀਕੇ ਨਾਲ ਆਯੋਜਨ ਕੀਤਾ ਜਾ ਰਿਹਾ ਹੈ। ਸਮੁੰਦਰੀ ਪਰੰਪਰਾਵਾਂ ਅਤੇ ਜਲ ਸੈਨਿਕ ਰਿਵਾਜ਼ਾਂ ਅਨੁਸਾਰ ਭਾਰਤੀ ਜਲ ਸੈਨਾ ਜੰਗੀ ਬੇੜਿਆਂ ਅਤੇ ਪਣਡੁੱਬੀਆਂ ਦੇ ਨਾਂ ਪ੍ਰਮੁੱਖ ਸ਼ਹਿਰਾਂ, ਪਰਬਤ ਸ਼੍ਰੇਣੀਆਂ, ਨਦੀਆਂ, ਬੰਦਰਗਾਹਾਂ ਅਤੇ ਟਾਪੂਆਂ ਦੇ ਨਾਂ 'ਤੇ ਰੱਖੇ ਗਏ ਹਨ। ਜਲ ਸੈਨਾ ਨੂੰ ਇਤਿਹਾਸਕ ਸ਼ਹਿਰ ਇੰਫਾਲ ਦੇ ਨਾਂ 'ਤੇ ਆਪਣੇ ਨਵੀਨਤਮ ਅਤੇ ਤਕਨੀਕੀ ਤੌਰ 'ਤੇ ਉੱਨਤ ਜੰਗੀ ਬੇੜੇ 'ਤੇ ਬੇਹੱਦ ਮਾਣ ਹੈ। ਇਹ ਭਾਰਤ ਦੇ ਉੱਤਰ-ਪੂਰਬੀ ਖੇਤਰ ਦੇ ਕਿਸੇ ਸ਼ਹਿਰ ਦੇ ਨਾਮ 'ਤੇ ਰੱਖਿਆ ਜਾਣ ਵਾਲਾ ਪਹਿਲਾ ਉੱਨਤ ਜੰਗੀ ਜਹਾਜ਼ ਵੀ ਹੈ, ਜਿਸ ਲਈ ਰਾਸ਼ਟਰਪਤੀ ਦੁਆਰਾ 16 ਅਪ੍ਰੈਲ 2019 ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ (WDB) ਦੁਆਰਾ ਡਿਜ਼ਾਈਨ MDL ਦੁਆਰਾ ਨਿਰਮਿਤ ਇਸ ਜਹਾਜ਼ ਦੀ ਸਵਦੇਸ਼ੀ ਜੰਗੀ ਬੇੜੇ ਦੇ ਨਿਰਮਾਣ ਵਿਚ ਇਕ ਵਿਲੱਖਣ ਪਛਾਣ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਤਕਨੀਕੀ ਤੌਰ 'ਤੇ ਉੱਨਤ ਜੰਗੀ ਜਹਾਜ਼ਾਂ 'ਚੋਂ ਇੱਕ ਹੈ। ਜੰਗੀ ਬੇੜੇ 'ਚ ਕਰੀਬ 75 ਫੀਸਦੀ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਇਸ ਜੰਗੀ ਬੇੜੇ ਨੂੰ ਅਧਿਕਾਰਤ ਤੌਰ 'ਤੇ ਦਸੰਬਰ 2023 ਵਿਚ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8