J&K: ਰਾਜਨਾਥ ਨੇ 6 ਪੁਲਾਂ ਦਾ ਕੀਤਾ ਉਦਘਾਟਨ, ਬੋਲੇ- ਸੁਰੱਖਿਆ ਦਸਤਿਆਂ ਨੂੰ ਹੁਣ ਹੋਵੇਗੀ ਆਸਾਨੀ

Thursday, Jul 09, 2020 - 05:22 PM (IST)

J&K: ਰਾਜਨਾਥ ਨੇ 6 ਪੁਲਾਂ ਦਾ ਕੀਤਾ ਉਦਘਾਟਨ, ਬੋਲੇ- ਸੁਰੱਖਿਆ ਦਸਤਿਆਂ ਨੂੰ ਹੁਣ ਹੋਵੇਗੀ ਆਸਾਨੀ

ਸ਼੍ਰੀਨਗਰ— ਜੰਮੂ-ਕਸ਼ਮੀਰ ਲਈ ਅੱਜ ਦਾ ਦਿਨ ਖਾਸ ਰਿਹਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਕਿ ਵੀਰਵਾਰ ਨੂੰ 6 ਮੁੱਖ ਪੁਲਾਂ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕੀਤਾ ਅਤੇ ਇਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸੀਮਾ ਸੜਕ ਸੰਗਠਨ (ਬੀ. ਆਰ. ਓ.) ਜ਼ਰੀਏ ਰਿਕਾਰਡ ਸਮੇਂ ਵਿਚ ਇਹ ਕੰਮ ਪੂਰਾ ਕੀਤਾ ਗਿਆ ਸੀ। ਇਨ੍ਹਾਂ ਦਾ ਰਣਨੀਤਕ ਮਹੱਤਵ ਹੈ। 

PunjabKesari

ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਵੀਡੀਓ ਕਾਨਫਰੰਸਿੰਗ ਜ਼ਰੀਏ ਜੰਮੂ-ਕਸ਼ਮੀਰ ਵਿਚ ਬੀ. ਆਰ. ਓ. ਜ਼ਰੀਏ ਬਣੇ 6 ਪੁਲਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪੁਲ ਰਣਨੀਤਕ ਰੂਪ ਨਾਲ ਮਹੱਤਵਪੂਰਨ ਖੇਤਰਾਂ ਹਥਿਆਰਬੰਦ ਦਸਤਿਆਂ ਨੂੰ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨਗੇ ਅਤੇ ਦੂਰ-ਦੁਰਾਡੇ ਸਰਹੱਦੀ ਖੇਤਰਾਂ ਦੇ ਆਰਥਿਕ ਵਿਕਾਸ ਵਿਚ ਵੀ ਯੋਗਦਾਨ ਦੇਣਗੇ। ਇਹ 6 ਪੁਲ ਲੱਗਭਗ 43 ਕਰੋੜ ਦੀ ਲਾਗਤ ਨਾਲ ਬਣਾਏ ਗਏ ਹਨ। 

PunjabKesari

ਰਾਜਨਾਥ ਨੇ ਅੱਗੇ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਨ੍ਹਾਂ ਪੁਲਾਂ ਦਾ ਨਿਰਮਾਣ ਦੁਸ਼ਮਣਾਂ ਵਲੋਂ ਲਗਾਤਾਰ ਸਰਹੱਦ 'ਤੇ ਗੋਲੀਬਾਰੀ ਦੇ ਬਾਵਜੂਦ ਸਮੇਂ 'ਤੇ ਪੂਰਾ ਕਰ ਲਿਆ ਗਿਆ ਹੈ। ਮੈਂ ਬੀ. ਆਰ. ਓ. ਦੇ ਸਾਰੇ ਰੈਂਕ ਨੂੰ ਰਿਕਾਰਡ ਸਮੇਂ 'ਚ ਇਨ੍ਹਾਂ ਪੁਲਾਂ ਨੂੰ ਪੂਰਾ ਕਰਨ ਦੀ ਵਧਾਈ ਦਿੰਦਾ ਹਾਂ। ਇਨ੍ਹਾਂ 6 ਪੁਲਾਂ 'ਚੋਂ 4 ਅਖਨੂਰ ਸੈਕਟਰ ਵਿਚ ਹਨ, ਜਿਨ੍ਹਾਂ ਵਿਚ ਪਲਾਨੀ ਬ੍ਰਿਜ, ਘੋੜਾ ਬ੍ਰਿਜ, ਫਾਡੀ ਵਾਲਾ ਬ੍ਰਿਜ ਸਮੇਤ ਹੋਰ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਬ੍ਰਿਜ ਜੰਮੂ ਸੈਕਟਰ ਵਿਚ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਪੁਲਾਂ ਦਾ ਉਦਘਾਟਨ ਅਜਿਹੇ ਸਮੇਂ ਵਿਚ ਕੀਤਾ ਗਿਆ, ਜਦੋਂ ਚੀਨ ਅਤੇ ਪਾਕਿਸਤਾਨ ਨਾਲ ਸਰਹੱਦੀ ਵਿਵਾਦ ਚੱਲ ਰਿਹਾ ਸੀ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਦੇ ਫ਼ੌਜੀਆਂ ਨਾਲ ਭਾਰਤ ਦੇ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਦੇਖਣ ਨੂੰ ਮਿਲੀ ਸੀ। ਇਸ ਹਿੰਸਕ ਝੜਪ ਵਿਚ ਭਾਰਤੀ ਫ਼ੌਜ ਦੇ ਕਰਨਲ ਸੰਤੋਸ਼ ਬਾਬੂ ਸਮੇਤ 20 ਜਵਾਨ ਸ਼ਹੀਦ ਹੋ ਗਏ ਸਨ।


author

Tanu

Content Editor

Related News