ਰਾਜਨਾਥ ਦੀ ਈਰਾਨੀ ਰੱਖਿਆ ਮੰਤਰੀ ਨਾਲ ਮੁਲਾਕਾਤ, ਦੁਵੱਲੇ ਸਹਿਯੋਗ ''ਤੇ ਹੋਈ ਚਰਚਾ

09/06/2020 12:59:40 PM

ਨਵੀਂ ਦਿੱਲੀ/ਤਹਿਰਾਨ— ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੀ ਯਾਤਰਾ ਤੋਂ ਦੇਸ਼ ਪਰਤੇ ਸਮੇਂ ਸ਼ਨੀਵਾਰ ਯਾਨੀ ਕਿ ਕੱਲ੍ਹ ਈਰਾਨ ਪੁੱਜੇ। ਈਰਾਨ ਦੀ ਰਾਜਧਾਨੀ ਤਹਿਰਾਨ 'ਚ ਆਪਣੇ ਈਰਾਨੀ ਹਮ ਰੁਤਬਾ ਬ੍ਰਿਗੇਡੀਅਰ ਜਨਰਲ ਅਮੀਰ ਹਾਤਮੀ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ 'ਤੇ ਚਰਚਾ ਹੋਈ। ਰਾਜਨਾਥ ਸਿੰਘ ਨੇ ਟਵਿੱਟਰ 'ਤੇ ਟਵੀਟ ਕਰ ਕੇ ਇਸ ਮੁਲਾਕਾਤ ਨੂੰ ਸਫਲ ਦੱਸਿਆ ਹੈ। ਦੱਸ ਦੇਈਏ ਕਿ ਰੂਸ 'ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਮੈਂਬਰ ਦੇਸ਼ਾਂ ਨਾਲ ਰੱਖਿਆ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣ ਮਗਰੋਂ ਸ਼ਨੀਵਾਰ ਨੂੰ ਰਾਜਨਾਥ ਈਰਾਨ ਪੁੱਜੇ ਸਨ। ਈਰਾਨੀ ਰੱਖਿਆ ਮੰਤਰੀ ਨੇ ਹੀ ਰਾਜਨਾਥ ਸਿੰਘ ਨੂੰ ਤਹਿਰਾਨ ਵਿਚ ਰੁਕਣ ਅਤੇ ਗੱਲਬਾਤ ਦੀ ਬੇਨਤੀ ਕੀਤੀ ਸੀ। 

PunjabKesari

ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਗਰਮਜ਼ੋਸ਼ੀ ਦੇ ਮਾਹੌਲ ਵਿਚ ਗੱਲਬਾਤ ਹੋਈ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਈਰਾਨ ਵਿਚਾਲੇ ਪੁਰਾਣੇ ਸੱਭਿਆਚਾਰ, ਭਾਸ਼ਾ ਅਤੇ ਸੱਭਿਅਤਾ 'ਤੇ ਆਧਾਰਿਤ ਸੰਬੰਧਾਂ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅਫਗਾਨਿਸਤਾਨ 'ਚ ਸ਼ਾਂਤੀ ਅਤੇ ਸੁਰੱਖਿਆ ਸਮੇਤ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਗੱਲਬਾਤ ਦੇ ਨਾਲ-ਨਾਲ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਪਾਵਾਂ 'ਤੇ ਚਰਚਾ ਕੀਤੀ।

PunjabKesari

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਤਹਿਰਾਨ ਵਿਚ ਈਰਾਨੀ ਰੱਖਿਆ ਮੰਤਰੀ ਬ੍ਰਿਗੇਡੀਅਰ ਜਨਰਲ ਅਮੀਰ ਹਾਤਮੀ ਨਾਲ ਬਹੁਤ ਸਫਲ ਬੈਠਕ ਹੋਈ। ਦੋਹਾਂ ਦੇਸ਼ਾਂ ਵਿਚਾਲੇ ਖੇਤਰੀ ਸੁਰੱਖਿਆ ਦੇ ਮੁੱਦੇ 'ਤੇ ਵੀ ਚਰਚਾ ਹੋਈ, ਜਿਸ ਵਿਚ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਤਰਤਾ ਬਹਾਲ ਕਰਨ ਦਾ ਮੁੱਦਾ ਵੀ ਸ਼ਾਮਲ ਸੀ। ਦੱਸ ਦੇਈਏ ਕਿ ਰੂਸ ਤੋਂ ਈਰਾਨ ਰਵਾਨਾ ਹੋਣ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰੱਖਿਆ ਮੰਤਰੀਆਂ ਨਾਲ ਦੁਵੱਲੀ ਬੈਠਕ ਕੀਤੀ ਸੀ। ਇਸ ਦੌਰਾਨ ਇਨ੍ਹਾਂ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਰੱਖਿਆ ਸੰਬੰਧਾਂ 'ਤੇ ਸਲਾਹ-ਮਸ਼ਵਰਾ ਕੀਤਾ ਗਿਆ।


Tanu

Content Editor

Related News