ਮੌਸਮ ਨੇ ਮਾਰੀ ਪਲਟੀ, 3 ਦਿਨ ਮੋਹਲੇਧਾਰ ਮੀਂਹ ਦਾ ਅਲਰਟ ਜਾਰੀ

Wednesday, Jun 25, 2025 - 10:27 AM (IST)

ਮੌਸਮ ਨੇ ਮਾਰੀ ਪਲਟੀ, 3 ਦਿਨ ਮੋਹਲੇਧਾਰ ਮੀਂਹ ਦਾ ਅਲਰਟ ਜਾਰੀ

ਨੈਸ਼ਨਲ ਡੈਸਕ- ਪੂਰੇ ਉੱਤਰ ਭਾਰਤ ਵਿਚ ਮਾਨਸੂਨ ਨੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪਹਾੜੀ ਇਲਾਕਿਆਂ ਵਿਚ ਵਿਚ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਸਮੇਤ ਉੱਤਰਾਖੰਡ ਦੇ ਕਈ ਹਿੱਸਿਆਂ ਵਿਚ 25 ਤੋਂ 27 ਜੂਨ ਤੱਕ ਭਾਰੀ ਮੀਂਹ ਪੈਣ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਤਿੰਨ ਦਿਨਾਂ ਦੌਰਾਨ ਊਨਾ, ਹਮੀਰਪੁਰ, ਚੰਬਾ, ਕਾਂਗੜਾ, ਸਿਰਮੌਰ ਅਤੇ ਬਿਲਾਸਪੁਰ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਕਈ ਹਿੱਸਿਆਂ ਵਿਚ 27 ਅਤੇ 28 ਜੂਨ ਨੂੰ ਵੀ ਮੀਂਹ ਪੈਣ ਦਾ ਪੂਰਵ ਅਨੁਮਾਨ ਲਾਇਆ ਜਾ ਰਿਹਾ ਹੈ।

ਉੱਥੇ ਹੀ ਜੇਕਰ ਗੱਲ ਪਹਾੜੀ ਸੂਬੇ ਉੱਤਰਾਖੰਡ ਦੀ ਕੀਤੀ ਜਾਵੇ ਤਾਂ ਦੇਹਰਾਦੂਨ, ਰੂਦ੍ਰਪ੍ਰਯਾਗ, ਬਾਗੇਸ਼ਵਰ, ਨੈਨੀਤਾਲ ਵਿਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਵਿਚ ਭਾਰੀ ਮੀਂਹ ਕਾਰਨ ਨਦੀਆਂ ਅਤੇ ਨਾਲਿਆਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਪਾਉਂਟਾ ਸਾਹਿਬ 'ਚ ਸਭ ਤੋਂ ਵੱਧ 84.6 ਮਿਲੀਮੀਟਰ ਮੀਂਹ ਪਿਆ ਹੈ। ਇਸ ਤੋਂ ਇਲਾਵਾ ਕਾਂਗੜਾ ਵਿਚ 36.8 ਮਿਲੀਮੀਟਰ, ਬੈਜਨਾਥ ਵਿਚ 26.0 ਮਿਲੀਮੀਟਰ, ਮੁਰਾਰੀ ਦੇਵੀ ਵਿੱਚ 19.0 ਮਿਲੀਮੀਟਰ, ਪਾਲਮਪੁਰ ਵਿਚ 12.8 ਮਿਲੀਮੀਟਰ, ਨੀਰੀ ਵਿਚ 12.4 ਮਿਲੀਮੀਟਰ, ਪੰਡੋਹ ਵਿਚ 12.0 ਮਿਲੀਮੀਟਰ ਅਤੇ ਮਨਾਲੀ ਵਿਚ 9.4 ਮਿਲੀਮੀਟਰ ਮੀਂਹ ਪਿਆ ਹੈ।

ਪਹਾੜੀ ਸੂਬਿਆਂ ਵਿਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਹਾਲਾਂਕਿ ਲੋਕਾਂ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਆਗਾਮੀ ਦਿਨਾਂ ਵਿਚ ਭਾਰੀ ਮੀਂਹ ਪੈਂਦਾ ਹੈ ਤਾਂ ਨਦੀ-ਨਾਲਿਆਂ ਵਿਚ ਪਾਣੀ ਦਾ ਪੱਧਰ ਕਾਫੀ ਵੱਧ ਜਾਵੇਗਾ। 
 


author

Tanu

Content Editor

Related News