ਰੇਲਵੇ 'ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
Tuesday, Oct 13, 2026 - 09:47 AM (IST)
ਵੈੱਬ ਡੈਸਕ- ਨਾਰਥ ਵੈਸਟਰਨ ਰੇਲਵੇ ਨੇ 2008 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਅਪ੍ਰੈਂਟਿਸ ਦੇ 2008 ਅਹੁਦੇ ਭਰੇ ਜਾਣਗੇ। ਇਹ ਭਰਤੀਆਂ ਇਲੈਕਟ੍ਰੀਸ਼ੀਅਨ 'ਚ ਕੋਚਿੰਗ, ਪਾਵਰ, ਟੀਆਰਡੀ, ਕਾਰਪੇਂਟਰ (ਇੰਜੀਨੀਅਰਿੰਗ), ਪੇਂਟਰ ਇੰਜੀਨੀਅਰਿੰਗ, ਕਾਰਪੇਂਟਰ (ਮੈਕੇਨੀਕਲ) ਵਰਗੇ ਟਰੇਡਸ ਲਈ ਹਨ।
ਆਖ਼ਰੀ ਤਾਰੀਕ
ਉਮੀਦਵਾਰ 6 ਨਵੰਬਰ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ।
ਉਮਰ
ਉਮੀਦਵਾਰ ਦੀ ਉਮਰ 24 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
