ਰਾਹੁਲ ਨੇ ਸ਼ੇਅਰ ਕੀਤਾ 10 ਦੇਸ਼ਾਂ ਦਾ ਅੰਕੜਾ, ਕੋਰੋਨਾ ਨੂੰ ਲੈ ਕੇ PM ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ

Tuesday, Oct 20, 2020 - 12:18 AM (IST)

ਰਾਹੁਲ ਨੇ ਸ਼ੇਅਰ ਕੀਤਾ 10 ਦੇਸ਼ਾਂ ਦਾ ਅੰਕੜਾ, ਕੋਰੋਨਾ ਨੂੰ ਲੈ ਕੇ PM ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਏਸ਼ੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਜੀ.ਡੀ.ਪੀ. ਵਾਧਾ ਦਰ 'ਚ ਜ਼ਿਆਦਾ ਗਿਰਾਵਟ ਦੇ ਅਨੁਮਾਨ ਅਤੇ ਪ੍ਰਤੀ 10 ਲੱਖ ਆਬਾਦੀ 'ਤੇ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤ ਨਾਲ ਜੁੜੇ ਅੰਕੜਿਆਂ ਨੂੰ ਲੈ ਕੇ ਸੋਮਵਾਰ ਨੂੰ ਕੇਂਦਰ ਸਰਕਾਰ 'ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਆਈ.ਐੱਮ.ਐੱਫ. ਅਤੇ ਕੁੱਝ ਹੋਰ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਟਵਿੱਟਰ 'ਤੇ ਕੁੱਝ ਅੰਕੜੇ ਸਾਂਝੇ ਕਰਦੇ ਹੋਏ ਕਿਹਾ, ਆਰਥਿਕ ਸਥਿਤੀ ਨੂੰ ਕਿਵੇਂ ਪੂਰੀ ਤਰ੍ਹਾਂ ਨਸ਼ਟ ਕੀਤਾ ਗਿਆ ਅਤੇ ਤੇਜ਼ੀ ਨਾਲ ਇਨ੍ਹੇ ਜ਼ਿਆਦਾ ਲੋਕ (ਕੋਰੋਨਾ ਤੋਂ) ਪੀੜਤ ਹੋ ਗਏ।

ਕਾਂਗਰਸ ਨੇਤਾ ਨੇ ਜੋ ਅੰਕੜੇ ਸਾਂਝੇ ਕੀਤੇ, ਉਨ੍ਹਾਂ ਮੁਤਾਬਕ, ਮੌਜੂਦਾ ਵਿੱਤ ਸਾਲ 'ਚ ਭਾਰਤ ਦੀ ਜੀ.ਡੀ.ਪੀ. ਵਾਧਾ ਦਰ-10.30 ਫ਼ੀਸਦੀ ਰਹਿਣ ਦਾ ਅੰਦਾਜਾ ਹੈ, ਜੋ ਇੰਡੋਨੇਸ਼ੀਆ, ਪਾਕਿਸਤਾਨ, ਮਲੇਸ਼ੀਆ, ਥਾਈਲੈਂਡ, ਅਫਗਾਨਿਸਤਾਨ ਅਤੇ ਕੁੱਝ ਹੋਰ ਏਸ਼ੀਆਈ ਦੇਸ਼ਾਂ ਦੀ ਤੁਲਨਾ 'ਚ ਜ਼ਿਆਦਾ ਵੱਡੀ ਗਿਰਾਵਟ ਹੋਵੇਗੀ। ਇਨ੍ਹਾਂ ਅੰਕੜਿਆਂ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਪ੍ਰਤੀ 10 ਲੱਖ ਆਬਾਦੀ 'ਤੇ ਕੋਵਿਡ-19 ਨਾਲ ਹੋਣ ਵਾਲੀ ਮੌਤ  ਦੇ ਮਾਮਲੇ 'ਚ ਭਾਰਤ ਚੀਨ, ਪਾਕਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ ਅਤੇ ਕਈ ਹੋਰ ਦੇਸ਼ਾਂ ਤੋਂ ਅੱਗੇ ਹੈ।


author

Inder Prajapati

Content Editor

Related News