ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਟੀਕਾਕਰਨ ਨੀਤੀ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ

Wednesday, Jun 16, 2021 - 11:32 AM (IST)

ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਟੀਕਾਕਰਨ ਨੀਤੀ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਦੀ ਟੀਕਾਕਰਨ ਨੀਤੀ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਰੋਕੂ ਟੀਕਿਆਂ ਦੀ ਕਮੀ 'ਤੇ ਪਰਦਾ ਪਾਉਣ ਲਈ 'ਭਾਜਪਾ ਦੇ ਝੂਠ ਅਤੇ ਨਾਅਰਿਆਂ ਦੀ ਜ਼ਰੂਰਤ ਨਹੀਂ ਹੈ, ਸਗੋਂ ਜਲਦ ਅਤੇ ਸੰਪੂਰਨ ਰੂਪ ਨਾਲ ਟੀਕਾਕਰਨ ਕਰਨਾ ਇਸ ਸਮੇਂ ਦੀ ਜ਼ਰੂਰਤ ਹੈ। 

PunjabKesariਕਾਂਗਰਸ ਨੇਤਾ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਭਾਰਤ ਨੂੰ ਤੁਰੰਤ ਅਤੇ ਸੰਪੂਰਨ ਟੀਕਾਕਰਨ ਦੀ ਜ਼ਰੂਰਤ ਹੈ, ਨਾ ਕਿ ਕੋਰੋਨਾ ਰੋਕੂ ਟੀਕਿਆਂ ਦੀ ਕਮੀ 'ਤੇ ਪਰਦਾ ਪਾਉਣ ਲਈ ਭਾਜਪਾ ਦੇ ਝੂਠ ਅਤੇ ਨਾਅਰਿਆਂ ਦੀ ਜ਼ਰੂਰਤ ਹੈ।'' ਰਾਹੁਲ ਨੇ ਦੋਸ਼ ਲਗਾਇਆ,''ਪ੍ਰਧਾਨ ਮੰਤਰੀ ਦੀ ਫਰਜ਼ੀ ਅਕਸ ਬਚਾਉਣ ਲਈ ਕੀਤੀ ਜਾ ਰਹੀ ਲਗਾਤਾਰ ਕੋਸ਼ਿਸ਼ ਨਾਲ ਵਾਇਰਸ ਨੂੰ ਮਦਦ ਮਿਲ ਰਹੀ ਹੈ ਅਤੇ ਲੋਕਾਂ ਦੇ ਜੀਵਨ ਲਈ ਖ਼ਤਰਾ ਪੈਦਾ ਹੋ ਰਿਹਾ ਹੈ।'' ਉਨ੍ਹਾਂ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ, ਉਸ 'ਚ ਕਥਿਤ ਤੌਰ 'ਤੇ ਕਿਹਾ ਗਿਆ ਹੈ ਕਿ ਕਈ ਵਿਗਿਆਨੀਆਂ ਨੇ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਵਿਚਾਲੇ ਅੰਤਰਾਲ ਵਧਾਉਣ ਦੇ ਕਦਮ ਦਾ ਸਮਰਥਨ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ।


author

DIsha

Content Editor

Related News