ਰਾਹੁਲ ਗਾਂਧੀ ਤੇ ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਜਾਤੀ ਜਨਗਣਨਾ ਨੂੰ ਲੈ ਕੇ ਕੀਤੇ ਇਹ ਸਵਾਲ

Tuesday, Aug 25, 2026 - 03:10 PM (IST)

ਰਾਹੁਲ ਗਾਂਧੀ ਤੇ ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਜਾਤੀ ਜਨਗਣਨਾ ਨੂੰ ਲੈ ਕੇ ਕੀਤੇ ਇਹ ਸਵਾਲ

ਨਵੀਂ ਦਿੱਲੀ (ਏਜੰਸੀ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜਨਗਣਨਾ ਪ੍ਰਸ਼ਨਾਵਲੀ ਨੂੰ ਲੈ ਆਪਣੇ ਇਤਰਾਜ਼ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਮੌਜੂਦਾ ਪ੍ਰਸ਼ਨਾਵਲੀ ਨੂੰ ਰੱਦ ਕਰਨ ਅਤੇ ਰਾਜਨੀਤਿਕ ਪਾਰਟੀਆਂ, ਮਾਹਰਾਂ ਅਤੇ ਜਨਤਾ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਕ ਨਵੀਂ ਪ੍ਰਸ਼ਨਾਵਲੀ ਤਿਆਰ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਹਰੇਕ ਜਾਤੀ ਅਤੇ ਭਾਈਚਾਰੇ ਦੀ ਸਹੀ ਗਿਣਤੀ ਸਾਹਮਣੇ ਆ ਸਕੇ ਅਤੇ ਜਾਤੀ ਜਨਗਣਨਾ "ਸਹੀ, ਅਰਥਪੂਰਨ ਅਤੇ ਲਾਭਦਾਇਕ" ਹੋਵੇ।

ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚਿੱਠੀ 'ਚ ਕਿਹਾ ਹੈ ਕਿ ਭਾਰਤ 'ਚ ਸਮਾਜਿਕ ਨਿਆਂ ਦੀਆਂ ਨੀਤੀਆਂ ਸਹੀ ਅੰਕੜਿਆਂ ਤੋਂ ਬਿਨਾਂ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਵੱਖ-ਵੱਖ ਜਾਤੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਦਾ ਸਹੀ ਮੁਲਾਂਕਣ ਉਦੋਂ ਸੰਭਵ, ਜਦੋਂ ਜਾਤੀਆਂ ਦੀ ਗਿਣਤੀ ਸਹੀ ਤਰੀਕੇ ਨਾਲ ਹੋਵੇ। ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਜਨਗਣਨਾ 'ਚ ਜਾਤੀ ਜਾਣਕਾਰੀ ਦਰਜ ਕਰਨ ਲਈ ਅਪਣਾਏ ਗਏ "ਖੁੱਲ੍ਹੇ-ਅੰਤ ਵਾਲੇ" (ਓਪਨ-ਐਂਡੇਡ) ਪ੍ਰਸ਼ਨ ਦੀ ਤਰੀਕੇ 'ਤੇ ਸਵਾਲ ਵੀ ਚੁੱਕੇ। 

PunjabKesari

ਉਨ੍ਹਾਂ ਕਿਹਾ,"ਇਸ 'ਚ, ਹਰੇਕ ਵਿਅਕਤੀ ਆਪਣੀ ਜਾਤੀ ਦਾ ਜੋ ਨਾਂ ਦੱਸੇਗਾ, ਉਹੀ ਦਰਜ ਕਰ ਲਿਆ ਜਾਵੇਗਾ। ਭਾਰਤ 'ਚ ਇਕ ਹੀ ਜਾਤੀ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਨਾਵਾਂ, ਉਪ-ਜਾਤੀਆਂ ਅਤੇ ਭਾਸ਼ਾਵਾਂ ਨਾਲ ਜਾਣੀ ਜਾਂਦੀ ਹੈ।" ਪੱਤਰ 'ਚ ਕਿਹਾ ਗਿਆ ਹੈ,"ਅਜਿਹੀ ਸਥਿਤੀ 'ਚ, ਜੇਕਰ ਇਕ ਹੀ ਜਾਤੀ ਦੇ ਲੋਕ ਜਨਗਣਨਾ 'ਚ ਵੱਖ-ਵੱਖ ਨਾਵਾਂ ਨਾਲ ਦਰਜ ਹੋਣਗੇ ਤਾਂ ਇਕ ਜਾਤੀ ਹਜ਼ਾਰਾਂ ਨਾਵਾਂ 'ਚ ਵੰਡੀ ਜਾਵੇਗੀ। ਦੇਸ਼ 'ਚ ਲੱਖਾਂ ਜਾਤੀਆਂ ਦੇ ਨਾਂ ਨਿਕਲਣਗੇ ਅਤੇ ਜਾਤੀ ਜਨਗਣਨਾ ਤੋਂ ਹਾਸਲ ਪੂਰਾ ਅੰਕੜਾ ਹੀ ਬੇਕਾਰ ਹੋ ਜਾਵੇਗਾ।'' 

PunjabKesari

ਖੜਗੇ ਅਤੇ ਗਾਂਧੀ ਨੇ 20 ਅਗਸਤ ਨੂੰ ਲਿਖੀ ਇਸ ਚਿੱਠੀ 'ਚ ਕਿਹਾ ਕਿ ਜਦੋਂ ਕਿਸੇ ਭਾਈਚਾਰੇ ਦੀ ਸਹੀ ਗਿਣਤੀ ਦਰਜ ਨਹੀਂ ਕੀਤੀ ਜਾਂਦੀ, ਤਾਂ ਉਸ ਦੀ ਸਥਿਤੀ ਦਾ ਮੁਲਾਂਕਣ ਵੀ ਗਲਤ ਰਹੇਗਾ। ਇਸ ਨਾਲ ਪਿਛੜੇ, ਜ਼ਿਆਦਾ ਪਿਛੜੇ ਅਤੇ ਹੋਰ ਵਾਂਝੇ ਭਾਈਚਾਰਿਆਂ ਨੂੰ ਨੁਕਸਾਨ ਹੋਵੇਗਾ ਤੇ ਸਿੱਖਿਆ, ਰੁਜ਼ਗਾਰ, ਸਰਕਾਰੀ ਯੋਜਨਾਵਾਂ ਅਤੇ ਸਮਾਜਿਕ ਨਿਆਂ ਨਾਲ ਜੁੜੇ ਫੈਸਲੇ ਵੀ ਪ੍ਰਭਾਵਿਤ ਹੋਣਗੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਤਰੀਕੇ ਨਾਲ ਇਹ ਪਤਾ ਨਹੀਂ ਲੱਗੇਗਾ ਕਿ ਭਾਰਤ 'ਚ ਹੋਰ ਪਿਛੜਾ ਵਰਗ (OBC) ਦੀ ਆਬਾਦੀ ਕਿੰਨੀ ਹੈ, ਕਿਉਂਕਿ ਜਨਗਮਨਾ 'ਚ 'ਪਿਛੜਾ ਵਰਗ' ਸ਼ਬਦ ਤੱਕ ਸ਼ਾਮਲ ਨਹੀਂ ਹੈ। ਕਾਂਗਰਸ ਨੇਤਾਵਾਂ ਨੇ ਇਸ ਦੇ ਹੱਲ ਵਜੋਂ ਜਾਤੀਆਂ ਦੀ ਪਹਿਲਾਂ ਤੋਂ ਤਿਆਰ ਕੀਤੀ ਗਈ 'ਡਰਾਪ-ਡਾਊਨ' ਸੂਚੀ ਬਣਾਉਣ ਦਾ ਸੁਝਾਅ ਦਿੱਤਾ। ਡਰਾਪ-ਡਾਊਨ ਸੂਚੀ ਦੇ ਅਧੀਨ ਜਨਗਣਨਾ ਫਾਰਮ ਜਾਂ ਐਪ 'ਚ ਜਾਤੀਆਂ ਦੇ ਅਧਿਕਾਰਤ ਨਾਂ ਪਹਿਲਾਂ ਤੋਂ ਲਿਖੇ ਹੁੰਦੇ ਹਨ ਅਤੇ ਗਿਣਤੀ ਕਰਨ ਵਾਲਿਆਂ ਨੂੰ ਉਸ 'ਚੋਂ ਸਹੀ ਜਾਤੀ ਚੁਣਨੀ ਹੁੰਦੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News