ਭਾਜਪਾ ਲੋਕਾਂ ਨੂੰ ਵੰਡਣ ਲਈ ਨਫ਼ਰਤ ਫੈਲਾਉਂਦੀ ਹੈ : ਰਾਹੁਲ ਗਾਂਧੀ

03/19/2021 3:52:10 PM

ਲਾਹੋਵਾਲ (ਆਸਾਮ)- ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਆਸਾਮ 'ਚ ਸੱਤਾ 'ਚ ਆਉਂਦੀ ਹੈ ਤਾਂ ਉਹ ਯਕੀਨੀ ਕਰੇਗੀ ਕਿ ਸੂਬੇ 'ਚ ਨਾਗਰਿਕ ਸੋਧ ਕਾਨੂੰਨ (ਸੀ.ਏ.ਏ.) ਲਾਗੂ ਨਾ ਹੋਵੇ। ਰਾਹੁਲ ਨੇ ਡਿਬਰੂਗੜ੍ਹ ਜ਼ਿਲ੍ਹੇ 'ਚ ਇੱਥੇ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ 'ਚ ਕਿਹਾ ਕਿ ਕੋਈ ਵੀ ਧਰਮ ਦੁਸ਼ਮਣੀ ਨਹੀਂ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਵੰਡਣ ਲਈ ਨਫ਼ਰਤ ਫੈਲਾ ਰਹੀ ਹੈ। ਉਨ੍ਹਾਂ ਕਿਹਾ,''ਭਾਜਪਾ ਨੇ ਸਮਾਜ ਨੂੰ ਵੰਡਣ ਲਈ ਨਫ਼ਰਤ ਦੀ ਵਰਤੋਂ ਕੀਤੀ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਉਹ ਨਫ਼ਰਤ ਫੈਲਾਉਣ ਲਈ ਕਿੱਥੇ ਤੱਕ ਜਾਂਦੇ ਹਨ ਪਰ ਕਾਂਗਰਸ ਪਿਆਰ ਅਤੇ ਸਦਭਾਵਨਾ ਵਧਾਏਗੀ।''

ਇਹ ਵੀ ਪੜ੍ਹੋ : ਯੋਜਨਾ ਰਹਿਤ ਤਾਲਾਬੰਦੀ ਕਾਰਨ ਆਈ ਆਫ਼ਤ ਦੀ ਮਾਰ ਹਾਲੇ ਤੱਕ ਝੱਲ ਰਿਹੈ ਦੇਸ਼ : ਰਾਹੁਲ ਗਾਂਧੀ

ਰਾਸ਼ਟਰੀ ਸੋਇਮ ਸੇਵਕ (ਆਰ.ਐੱਸ.ਐੱਸ.) ਦਾ ਸਿੱਧਏ ਤੌਰ 'ਤੇ ਜ਼ਿਕਰ ਕਰਦੇ ਹੋਏ ਕਾਂਗਰਸ ਨੇਤਾ ਨੇ ਕਿਹਾ,''ਨਾਗਪੁਰ 'ਚ ਇਕ ਤਾਕਤ ਦੇਸ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਨੌਜਵਾਨਾਂ ਨੂੰ ਪਿਆਰ ਅਤੇ ਭਰੋਸੇ ਨਾਲ ਇਸ ਕੋਸ਼ਿਸ਼ ਨੂੰ ਰੋਕਣਾ ਹੋਵੇਗਾ ਕਿਉਂਕਿ ਉਹ ਦੇਸ਼ ਦਾ ਭਵਿੱਖ ਹਨ। 2 ਦਿਨ ਦੇ ਦੌਰੇ 'ਤੇ ਆਸਾਮ ਆਏ ਰਾਹੁਲ ਗਾਂਧੀ ਦਾ ਸੂਬੇ 'ਚ ਚੋਣਾਂ ਲਈ ਸ਼ਨੀਵਾਰ ਨੂੰ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਨ ਦਾ ਪ੍ਰੋਗਰਾਮ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਹਰਿਆਣਾ ਦੇ 8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ, ਆਖ਼ੀ ਇਹ ਗੱਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha