''ਸੰਵਿਧਾਨ ਬਚਾਓ ਮੁਹਿੰਮ'' ''ਚ ਪੀ.ਐੱਮ. ਮੋਦੀ ਅਤੇ ਭਾਜਪਾ ''ਤੇ ਜੰਮ ਕੇ ਵਰ੍ਹੇ ਰਾਹੁਲ ਗਾਂਧੀ

04/23/2018 2:48:27 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸੰਵਿਧਾਨ ਬਚਾਅ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪੀ.ਐੱਮ. ਨਰਿੰਦਰ ਮੋਦੀ 'ਤੇ ਹਮਲਾ ਬੋਲਿਆ। ਪੀ.ਐੱਮ. ਮੋਦੀ ਦੀ ਕਿਤਾਬ 'ਕਰਮਯੋਗੀ ਬਾਈ ਨਰਿੰਦਰ ਮੋਦੀ' ਦੇ ਕੋਟ ਦੀ ਵਰਤੋਂ ਕਰਦੇ ਹੋਏ ਰਾਹੁਲ ਨੇ ਪੀ.ਐੱਮ. ਨੂੰ ਦਲਿਤ ਵਿਰੋਧ ਤੱਕ ਦੱਸ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਸਰਕਾਰ 'ਤੇ ਸੁਪਰੀਮ ਕੋਰਟ, ਸੰਸਦ ਨੂੰ ਖਤਮ ਕਰਨ ਦੀ ਸਾਜਿਸ਼ ਦਾ ਦੋਸ਼ ਵੀ ਲਗਾਇਆ। ਰਾਹੁਲ ਨੇ ਕਿਹਾ,''ਪੀ.ਐੱਮ. ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਵਾਲਮੀਕਿ ਸਮਾਜ ਦਾ ਵਿਅਕਤੀ ਜੋ ਕੰਮ ਕਰਦਾ ਹੈ, ਉਹ ਪੇਟ ਭਰਨ ਲਈ ਨਹੀਂ ਕਰਦੇ ਹਨ। ਜੇਕਰ ਉਹ ਇਹ ਕੰਮ ਸਿਰਫ ਪੇਟ ਭਰਨ ਲਈ ਕਰਦਾ ਤਾਂ ਇਸ ਨੂੰ ਸਾਲਾਂ ਤੱਕ ਨਹੀਂ ਕਰਦੇ। ਉਹ ਇਹ ਕੰਮ ਰੂਹਾਨੀਅਤ ਲਈ ਕਰਦੇ ਹਨ।'' ਰਾਹੁਲ ਨੇ ਪੀ.ਐੱਮ. 'ਤੇ ਹਮਲਾਵਰ ਰੁਖ ਅਪਣਾਉਂਦੇ ਹੋਏ ਕਿਹਾ ਕਿ ਇਹ ਦਲਿਤਾਂ ਲਈ ਪੀ.ਐੱਮ. ਦੀ ਸੋਚ ਹੈ। ਉਨ੍ਹਾਂ ਨੇ ਪੀ.ਐੱਮ. ਦੇ ਵਿਚਾਰਾਂ 'ਤੇ ਸਵਾਲ ਚੁੱਕਦੇ ਹੋਏ ਕਿਹਾ,''ਇਨ੍ਹਾਂ ਵਿਚਾਰਾਂ ਨਾਲ ਪੀ.ਐੱਮ. ਦਾ ਦਲਿਤਾਂ ਦੇ ਪ੍ਰਤੀ ਰੁਖ ਸਾਫ਼ ਹੁੰਦਾ ਹੈ। ਇਹ ਪੀ.ਐੱਮ. ਦੀ ਵਿਚਾਰਧਾਰਾ ਹੈ। ਇਹ ਦੇਸ਼ ਦੇ ਹਰ ਗਰੀਬ ਅਤੇ ਦਲਿਤ ਨੂੰ ਸਮਝਣਾ ਹੋਵੇਗਾ। ਪੀ.ਐੱਮ. ਦੇ ਦਿਲ 'ਚ ਦਲਿਤਾਂ ਲਈ ਜਗ੍ਹਾ ਨਹੀਂ ਹੈ।'' ਕਾਂਗਰਸ ਪ੍ਰਧਾਨ ਨੇ ਕਿਹਾ,''ਇਸ ਸ਼ਖਸ (ਪੀ.ਐੱਮ. ਮੋਦੀ) ਦੇ ਦਿਲ 'ਚ ਦੇਸ਼ ਦੇ ਗਰੀਬਾਂ, ਦਲਿਤਾਂ ਅਤੇ ਔਰਤਾਂ ਲਈ ਕੋਈ ਜਗ੍ਹਾ ਨਹੀਂ। ਊਨਾ, ਯੂ.ਪੀ., ਮੱਧ ਪ੍ਰਦੇਸ਼ 'ਚ ਦਲਿਤਾਂ ਦੇ ਖਿਲਾਫ ਅੱਤਿਆਚਾਰ ਵਧਦਾ ਜਾ ਰਿਹਾ ਹੈ। ਇਸ ਦੇਸ਼ 'ਚ ਦਲਿਤਾਂ, ਗਰੀਬਾਂ ਅਤੇ ਔਰਤਾਂ ਦੀ ਰੱਖਿਆ ਸੰਵਿਧਾਨ ਕਰਦਾ ਹੈ।''

ਕਾਂਗਰਸ ਅਤੇ ਅੰਬੇਡਕਰ ਨੇ ਦਿੱਤਾ ਸੰਵਿਧਾਨ
ਮੋਦੀ ਸਰਕਾਰ 'ਤੇ ਇਕ ਤੋਂ ਬਾਅਦ ਇਕ ਹਮਲੇ ਕਰਦੇ ਹੋਏ ਰਾਹੁਲ ਨੇ ਕਿਹਾ,''ਦੇਸ਼ ਨੂੰ ਸੰਵਿਧਾਨ ਕਾਂਗਰਸ ਪਾਰਟੀ ਅਤੇ ਭੀਮਰਾਵ ਅੰਬੇਡਕਰ ਨੇ ਦਿੱਤਾ ਹੈ। ਚੋਣ ਕਮਿਸ਼ਨ, ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਆਈ.ਆਈ.ਟੀ., ਆਈ.ਆਈ.ਐੱਮ. ਵਰਗੀਆਂ ਸੰਸਥਾਵਾਂ ਨੂੰ ਸਾਡੇ ਸੰਵਿਧਾਨ ਨੇ ਦਿੱਤਾ। ਸੰਵਿਧਾਨ ਦੇ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਸੀ। ਸੁਪਰੀਮ ਕੋਰਟ ਅਤੇ ਹਾਈ ਕੋਰਟ ਸੰਵਿਧਾਨ ਦੀ ਨੀਂਹ ਹੈ।''
ਜੱਜਾਂ ਨੇ ਜਨਤਾ ਤੋਂ ਮੰਗਿਆ ਨਿਆਂ, ਸੁਪਰੀਮ ਕੋਰਟ ਨੂੰ ਕੁਚਲਿਆ ਜਾ ਰਿਹਾ ਹੈ
ਰਾਹੁਲ ਨੇ ਕਿਹਾ ਕਿ ਇਸ ਸਰਕਾਰ 'ਚ ਆਰ.ਐੱਸ.ਐੱਸ. ਦੇ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ 4 ਜੱਜਾਂ ਨੂੰ ਇਤਿਹਾਸ 'ਚ ਪਹਿਲੀ ਵਾਰ ਜਨਤਾ ਤੋਂ ਨਿਆਂ ਮੰਗਣਾ ਪਿਆ। ਲੋਕ ਜੱਜ ਤੋਂ ਨਿਆਂ ਮੰਗਦੇ ਹਨ ਪਰ ਇੱਥੇ ਜੱਜ ਹੀ ਜਨਤਾ ਤੋਂ ਨਿਆਂ ਮੰਗਣ ਪੁੱਜ ਗਏ। ਸੁਪਰੀਮ ਕੋਰਟ ਨੂੰ ਕੁਚਲਿਆ ਜਾ ਰਿਹਾ ਹੈ। ਦਬਾਇਆ ਜਾ ਰਿਹਾ ਹੈ। ਸੰਸਦ ਭਵਨ ਨੂੰ ਸਰਕਾਰ ਹੀ ਬੰਦ ਕਰ ਰਹੀ ਹੈ।
ਨੀਰਵ ਮੋਦੀ, ਰਾਫੇਲ ਦਾ ਨਾਂ ਲੈ ਮੋਦੀ 'ਤੇ ਸਾਧਿਆ ਨਿਸ਼ਾਨਾ
ਰਾਹੁਲ ਨੇ ਭਗੌੜੇ ਨੀਰਵ ਮੋਦੀ, ਵਿਜੇ ਮਾਲਿਆ ਅਤੇ ਰਾਫੇਲ ਡੀਲ ਦਾ ਨਾਂ ਲੈ ਪੀ.ਐੱਮ. 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ,''ਮੋਦੀ ਸੰਸਦ 'ਚ ਖੜ੍ਹੇ ਹੋਣ ਤੋਂ ਘਬਰਾਉਂਦੇ ਹਨ। ਮੇਰਾ 15 ਮਿੰਟ ਦਾ ਭਾਸ਼ਣ ਉੱਥੇ ਕਰਵਾ ਦਿਓ ਰਾਫੇਲ ਅਤੇ ਨੀਰਵ 'ਤੇ ਗੱਲ ਕਰਾਂਗਾ। ਮੈਂ ਕਹਿੰਦਾ ਹਾਂ ਕਿ ਇਸ ਤੋਂ ਬਾਅਦ ਮੋਦੀ ਉੱਥੇ ਖੜ੍ਹੇ ਨਹੀਂ ਹੋ ਸਕਣਗੇ। ਨੀਰਵ ਮੋਦੀ 30 ਹਜ਼ਾਰ ਕਰੋੜ ਰੁਪਏ ਲੈ ਕੇ ਦੌੜ ਗਿਆ। ਉਨ੍ਹਾਂ ਦੇ ਦੋਸਤ ਇਕ ਸ਼ਬਦ ਨਹੀਂ ਕਹਿੰਦੇ ਹਨ। ਪਹਿਲੀ ਵਾਰ ਸਰਕਾਰ ਨੇ ਸੰਸਦ ਨੂੰ ਰੋਕ ਦਿੱਤਾ। ਲੋਕ ਕਹਿੰਦੇ ਹਨ ਵਿਰੋਧੀ ਧਿਰ ਸੰਸਦ ਨਹੀਂ ਚੱਲਣ ਦਿੰਦੀ ਹੈ। ਪ੍ਰੈੱਸ ਨੂੰ ਦਬਾਇਆ ਜਾ ਰਿਹਾ ਹੈ।
ਰੇਪ ਦਾ ਮੁੱਦਾ ਚੁੱਕ ਪੀ.ਐੱਮ. ਨੂੰ ਘੇਰਿਆ
ਰਾਹੁਲ ਗਾਂਧੀ ਨੇ ਦੇਸ਼ ਭਰ 'ਚ ਹਾਲ ਦੇ ਦਿਨਾਂ 'ਚ ਹੋਈਆਂ ਰੇਪ ਦੀਆਂ ਘਟਨਾਵਾਂ 'ਤੇ ਵੀ ਪੀ.ਐੱਮ. ਮੋਦੀ ਨੂੰ ਘੇਰਿਆ। ਉਨ੍ਹਾਂ ਨੇ ਕਿਹਾ,''ਲੜਕੀਆਂ ਦਾ ਰੇਪ ਹੁੰਦਾ ਹੈ। ਓਨਾਵ 'ਚ ਰੇਪ ਹੁੰਦਾ ਹੈ, ਭਾਜਪਾ ਦੇ ਐੱਮ.ਐੱਲ.ਏ. ਸ਼ਾਮਲ ਹੁੰਦੇ ਹਨ ਪਰ ਪੀ.ਐੱਮ. ਕੁਝ ਨਹੀਂ ਬੋਲਦੇ ਹਨ। ਆਜ਼ਾਦੀ ਦੇ 70 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਇਕ ਕੌਮਾਂਤਰੀ ਸੰਸਥਾ ਦੀ ਚਾਫ ਨੇ ਮੋਦੀ ਤੋਂ ਦੇਸ਼ ਦੀਆਂ ਔਰਤਾਂ 'ਤੇ ਸਵਾਲ ਪੁੱਛਿਆ।'' ਉਨ੍ਹਾਂ ਨੇ ਕਿਹਾ,''ਆਈ.ਐੱਮ.ਐੱਫ. ਦੀ ਚੀਫ ਨੇ ਮੋਦੀ ਨੂੰ ਕਿਹਾ ਭਾਰਤ ਦੀਆਂ ਔਰਤਾਂ ਲਈ ਸਹੀ ਕੰਮ ਨਹੀਂ ਹੋ ਰਿਹਾ ਹੈ। 70 ਸਾਲ ਦਾ ਰਿਕਾਰਡ ਦੇਖ ਲਵੋ, ਭਾਵੇਂ ਜਵਾਹਰ ਲਾਲ ਨਹਿਰੂ ਹੋਣ ਜਾਂ ਫਿਰ ਨਰਸਿਮਹਾ ਰਾਵ ਜਾਂ ਫਿਰ ਅਟਲ ਬਿਹਾਰੀ ਵਾਜਪੇਈ ਕਦੇ ਅਜਿਹੇ ਹੋਇਆ।'' ਮੋਦੀ ਜੀ ਸਿਰਫ ਆਪਣਾ ਅਹੁਦਾ ਬਚਾਉਣ ਦੇ ਜੁਗਾੜ 'ਚ ਰਹਿੰਦੇ ਹਨ। ਪਿਛਲੀਆਂ ਚੋਣਾਂ 'ਚ 15 ਲੱਖ ਰੁਪਏ, 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ, ਬੇਟੀ ਬਚਾਓ, ਬੇਟੀ ਪੜ੍ਹਾਓ ਵਰਗੇ ਮੁੱਦੇ ਨਾਲ ਲੋਕਾਂ ਨੂੰ ਭਟਕਾਇਆ ਗਿਆ। ਹੁਣ ਬੇਟੀ ਪੜ੍ਹਾਓ ਨੇ ਨਹੀਂ ਬੇਟੀ ਬਚਾਉਣਾ ਪੈ ਰਿਹਾ ਹੈ। ਉਹ ਭਾਜਪਾ ਦੇ ਨੇਤਾਵਾਂ ਤੋਂ।
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਅੱਜ ਤੋਂ ਸੰਵਿਧਾਨ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਟੀਚਾ ਸੰਵਿਧਾਨ ਅਤੇ ਦਲਿਤਾਂ 'ਤੇ ਕਥਿਤ ਹਮਲਿਆਂ ਦੇ ਮੁੱਦਿਆਂ ਨੂੰ ਰਾਸ਼ਟਰੀ ਪੱਧਰ 'ਤੇ ਉੱਠਦਾ ਹੈ। ਅਗਲੇ ਸਾਲ ਹੋਣ ਵਾਲੇ ਆਮ ਚੋਣਾਂ ਤੋਂ ਪਹਿਲਾਂ ਦਲਿਤ ਵੋਟ ਬੈਂਕ ਨੂੰ ਸਾਧਨ ਲਈ ਕਾਂਗਰਸ ਦਾ ਇਹ ਅਹਿਮ ਮੁਹਿੰਮ ਮੰਨੀ ਜਾ ਰਹੀ ਹੈ।