ਰਾਘਵ ਚੱਢਾ ਨੂੰ ਡਿਪਟੀ ਲੀਡਰ ਅਹੁਦੇ ਤੋਂ ਹਟਾਏ ਜਾਣ 'ਤੇ ਵੱਖ-ਵੱਖ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ

Friday, Apr 03, 2026 - 02:38 PM (IST)

ਰਾਘਵ ਚੱਢਾ ਨੂੰ ਡਿਪਟੀ ਲੀਡਰ ਅਹੁਦੇ ਤੋਂ ਹਟਾਏ ਜਾਣ 'ਤੇ ਵੱਖ-ਵੱਖ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ

ਨਵੀਂ ਦਿੱਲੀ- ਆਮ ਆਦਮੀ ਪਾਰਟੀ (AAP) ਨੇ ਬੀਤੇ ਦਿਨ ਸੰਸਦ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਰਾਘਵ ਚੱਢਾ ਦੀ ਥਾਂ ਹੁਣ ਸੰਸਦ ਮੈਂਬਰ ਅਸ਼ੋਕ ਮਿੱਤਲ ਰਾਜ ਸਭਾ ਵਿੱਚ ਡਿਪਟੀ ਲੀਡਰ ਵਜੋਂ ਸੇਵਾ ਨਿਭਾਉਣਗੇ, ਜਿਸ ਸਬੰਧ ਵਿਚ ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਇੱਕ ਪੱਤਰ ਦਿੱਤਾ ਹੈ। ਆਮ ਆਦਮੀ ਪਾਰਟੀ (ਆਪ) ਨੇ ਰਾਜ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਸਦਨ ਵਿੱਚ ਪਾਰਟੀ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਉਣ ਲਈ ਕਿਹਾ ਅਤੇ ਉਨ੍ਹਾਂ ਦੀ ਥਾਂ 'ਤੇ ਹੁਣ ਪੰਜਾਬ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਨਾਮਜ਼ਦ ਕਰ ਦਿੱਤਾ। 

ਇਹ ਵੀ ਪੜ੍ਹੋ - ਸਕੂਲਾਂ 'ਚ Mobile Phone Ban: ਦੁਨੀਆ ਭਰ ਦੇ 58% ਦੇਸ਼ਾਂ ਨੇ ਲਗਾਈਆਂ ਪਾਬੰਦੀਆਂ

ਸੂਤਰਾਂ ਮੁਤਾਬਕ ਪੱਤਰ ਵਿੱਚ ਕਿਹਾ ਗਿਆ ਕਿ ਰਾਘਵ ਚੱਢਾ ਨੂੰ ਸਦਨ ਵਿੱਚ ਬੋਲਣ ਲਈ 'ਆਪ' ਦੇ ਨਿਰਧਾਰਤ ਕੋਟੇ ਵਿੱਚੋਂ ਸਮਾਂ ਨਾ ਦਿੱਤਾ ਜਾਵੇ। ਇਹ ਕਦਮ ਚੱਢਾ ਵੱਲੋਂ 'ਆਪ' ਨਾਲ ਸਬੰਧਤ ਮਾਮਲਿਆਂ 'ਤੇ ਲੰਬੇ ਸਮੇਂ ਤੋਂ ਚੁੱਪੀ ਧਾਰਨ ਕਰਨ ਅਤੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਕਈ ਜਨਤਕ ਸਮਾਗਮਾਂ ਤੋਂ ਉਨ੍ਹਾਂ ਦੀ ਗੈਰਹਾਜ਼ਰੀ ਦੇ ਵਿਚਕਾਰ ਆਇਆ ਹੈ। ਰਾਜ ਸਭਾ 'ਚ ਡਿਪਟੀ ਲੀਡਰ ਅਹੁਦੇ ਤੋਂ ਹਟਾਏ ਜਾਣ ਮਗਰੋਂ ਸੰਸਦ ਮੈਂਬਰ ਰਾਘਵ ਚੱਢਾ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਰਾਘਵ ਚੱਢਾ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਹਾਰੇ ਨਹੀਂ ਹਨ। ਇਸ ਮਾਮਲੇ ਦੇ ਸਬੰਧ ਵਿਚ ਕਈ ਸਿਆਸੀ ਆਗੂਆਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਆਈਆਂ ਹਨ, ਜਿਵੇਂ....

ਇਹ ਵੀ ਪੜ੍ਹੋ - 11 ਰੁਪਏ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ

ਰਵਨੀਤ ਸਿੰਘ ਬਿੱਟੂ ਦਾ ਬਿਆਨ
ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾਏ ਜਾਣ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ "ਵਰਤੋਂ ਅਤੇ ਸੁੱਟੋ" (Use and Throw) ਕਰਦੀ ਹੈ। ਪਾਰਟੀ ਵਿੱਚ ਸਿਰਫ ਉਨ੍ਹਾਂ ਦਾ ਹੀ "ਵਨ ਮੈਨ ਸ਼ੋਅ" ਚੱਲਦਾ ਹੈ ਅਤੇ ਉਹ ਕਿਸੇ ਦੀ ਲੋੜ ਉਦੋਂ ਤੱਕ ਹੀ ਮਹਿਸੂਸ ਕਰਦੇ ਹਨ, ਜਦੋਂ ਤੱਕ ਉਨ੍ਹਾਂ ਦਾ ਸੁਆਰਥ ਹੁੰਦਾ ਹੈ। ਰਾਘਵ ਚੱਢਾ ਨੂੰ ਕੇਜਰੀਵਾਲ ਦੇ ਸਭ ਤੋਂ ਕਰੀਬੀ, ਯਾਨੀ "ਬੇਟੇ ਵਾਂਗ" ਸਮਝਿਆ ਜਾਂਦਾ ਸੀ। ਕੇਜਰੀਵਾਲ ਦੀ ਡਿਕਟੇਟਰਸ਼ਿਪ (ਤਾਨਾਸ਼ਾਹੀ) ਕਾਰਨ ਹੌਲੀ-ਹੌਲੀ ਸਾਰੇ ਆਗੂ ਉਨ੍ਹਾਂ ਦਾ ਸਾਥ ਛੱਡ ਦੇਣਗੇ। ਬਿੱਟੂ ਨੇ ਦਾਅਵਾ ਕੀਤਾ ਕਿ ਚਾਹੇ ਕੋਈ ਰਾਜ ਸਭਾ ਵਿੱਚ ਹੋਵੇ, ਲੋਕ ਸਭਾ ਵਿੱਚ ਹੋਵੇ ਜਾਂ ਪੰਜਾਬ ਵਿੱਚ, ਕੋਈ ਵੀ ਕੇਜਰੀਵਾਲ ਦੇ ਨਾਲ ਨਹੀਂ ਰਹੇਗਾ ਅਤੇ ਇਹ ਪਾਰਟੀ ਜਲਦ ਹੀ ਖ਼ਤਮ (wind up) ਹੋ ਜਾਵੇਗੀ। 

ਇਹ ਵੀ ਪੜ੍ਹੋ - 4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ ਤੂਫ਼ਾਨ, ਹੋਵੇਗੀ ਗੜ੍ਹੇਮਾਰੀ

ਜਨਤਾ ਦਲ (ਯੂ) ਦੇ ਨੇਤਾ ਰਾਜੀਵ ਰੰਜਨ 
ਇਸ ਸਬੰਧ ਵਿਚ ਪਟਨਾ ਤੋਂ ਜਨਤਾ ਦਲ (ਯੂ) ਦੇ ਨੇਤਾ ਰਾਜੀਵ ਰੰਜਨ ਨੇ ਕਿਹਾ, ''ਆਪ' ਲਗਾਤਾਰ ਇੱਕ ਵੱਡੇ ਪਾੜੇ ਵੱਲ ਵਧ ਰਹੀ ਹੈ। ਰਾਘਵ ਚੱਢਾ ਪੰਜਾਬ ਦੇ ਇੰਚਾਰਜ ਰਹੇ ਹਨ ਅਤੇ 'ਆਪ' ਦੇ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਹਨ। ਅਰਵਿੰਦ ਕੇਜਰੀਵਾਲ ਰਾਘਵ ਚੱਢਾ ਦੀਆਂ ਸੇਵਾਵਾਂ ਨੂੰ ਮੁੱਖ ਰਣਨੀਤੀਕਾਰ ਵਜੋਂ ਵਰਤਦੇ ਰਹੇ ਹਨ। ਜਿਸ ਤਰ੍ਹਾਂ 'ਆਪ' ਪਾਰਟੀ ਦੀ ਭਰੋਸੇਯੋਗਤਾ ਘਟ ਰਹੀ, ਉਸ ਨੂੰ ਦੇਖਦੇ ਹੋਏ ਕੋਈ ਵੀ ਸਮਝਦਾਰ ਨੇਤਾ 'ਆਪ' ਵਿੱਚ ਭਵਿੱਖ ਨਹੀਂ ਦੇਖਦਾ।"

ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਲੋਕਾਂ ਨੂੰ ਲੱਗਾ ਵੱਡਾ ਝਟਕਾ

ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂਰੀ
ਭਾਜਪਾ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂਰੀ ਨੇ ਕਿਹਾ, "ਜਦੋਂ ਮੈਂ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਸੀ, ਤਾਂ ਰਾਘਵ ਚੱਢਾ ਉੱਥੇ ਵਿਧਾਇਕ ਸਨ। ਉਹ ਬਹੁਤ ਵਧੀਆ ਬੋਲਦੇ ਸਨ, ਅਤੇ ਉਨ੍ਹਾਂ ਨੂੰ ਸੁਣਨਾ ਖੁਸ਼ੀ ਦੀ ਗੱਲ ਸੀ। ਬਾਅਦ ਵਿੱਚ, ਉਹ ਰਾਜ ਸਭਾ ਚਲੇ ਗਏ, ਜਿੱਥੇ ਉਹ ਜਨਤਕ ਮੁੱਦੇ ਉਠਾਉਂਦੇ ਰਹੇ। ਮੈਨੂੰ ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਨੂੰ ਬੋਲਣ ਤੋਂ ਕਿਉਂ ਰੋਕਿਆ ਹੈ। ਉਨ੍ਹਾਂ ਨੂੰ ਡਿਪਟੀ ਲੀਡਰ ਵਜੋਂ ਬਰਕਰਾਰ ਰੱਖਣਾ ਜਾਂ ਨਾ ਰੱਖਣਾ ਪਾਰਟੀ ਦਾ ਅੰਦਰੂਨੀ ਮਾਮਲਾ ਹੈ; ਪਰ ਜੇਕਰ ਕਿਸੇ ਸੀਨੀਅਰ ਮੈਂਬਰ ਅਤੇ ਸੰਸਦ ਮੈਂਬਰ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ, ਤਾਂ ਮੇਰਾ ਮੰਨਣਾ ਹੈ ਕਿ ਇਹ ਲੋਕਤੰਤਰ ਦਾ ਪੂਰੀ ਤਰ੍ਹਾਂ ਘਾਣ ਹੈ। ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਲੀਡਰਸ਼ਿਪ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।"

ਇਹ ਵੀ ਪੜ੍ਹੋ - ਸਿਲੰਡਰ ਵੀ ਹੋ ਗਿਆ 218 ਰੁਪਏ ਮਹਿੰਗਾ, ਅੱਜ ਤੋਂ ਨਵੀਆਂ ਕੀਮਤਾਂ ਲਾਗੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News