ਰਾਏਬਰੇਲੀ- PM ਮੋਦੀ ਨੇ ਮਾਡਰਨ ਰੇਲ ਕੋਚ ਦੀ ਕੀਤਾ ਨਿਰੀਖਣ
Sunday, Dec 16, 2018 - 11:11 AM (IST)
ਉੱਤਰ ਪ੍ਰਦੇਸ਼-ਪੀ. ਐੱਮ. ਨਰਿੰਦਰ ਮੋਦੀ ਪਹਿਲੀ ਵਾਰ ਐਤਵਾਰ ਨੂੰ ਰਾਏਬਰੇਲੀ ਦੌਰੇ 'ਤੇ ਹਨ। ਸਵੇਰੇ ਲਗਭਗ 10 ਵਜੇ ਪੀ. ਐੱਮ. ਮੋਦੀ ਲਖਨਊ ਏਅਰਪੋਰਟ ਪਹੁੰਚੇ। ਉਨ੍ਹਾਂ ਦਾ ਇੱਥੇ ਸੀ. ਐੱਮ. ਯੋਗੀ ਅਦਿੱਤਿਆਨਾਥ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਮਹਿੰਦਰ ਪਾਂਡੇ ਨੇ ਸਵਾਗਤ ਕੀਤਾ। ਪੀ. ਐੱਮ. ਮੋਦੀ ਨੇ ਰੇਲ ਮੰਤਰੀ ਪਿਊਸ਼ ਗੋਇਲ ਦੇ ਨਾਲ ਮਾਡਰਨ ਰੇਲ ਕੋਚ ਦਾ ਨਿਰੀਖਣ ਕੀਤਾ। ਰਾਏਬਰੇਲੀ 'ਚ ਮੋਦੀ ਲਗਭਗ 1100 ਕਰੋੜ ਦੀ ਪ੍ਰੋਜੈਕਟਾਂ ਦੀ ਸੌਗਾਤ ਦੇਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (16 ਦਸੰਬਰ) ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਚੋਣ ਖੇਤਰ ਦਾ ਦੌਰਾ ਕਰਨਗੇ। ਸੋਨੀਆ ਅਤੇ ਉਨ੍ਹਾਂ ਤੋਂ ਪਹਿਲਾਂ ਨਹਿਰੂ ਗਾਂਧੀ ਪਰਿਵਾਰ ਰਾਜਨੀਤਿਕ ਕਿਲ੍ਹੇ 'ਚ ਰਹਿੰਦਿਆਂ ਰਾਏਬਰੇਲੀ 'ਚ ਪੀ. ਐੱਮ. ਮੋਦੀ ਦਾ ਇਹ ਪਹਿਲਾਂ ਦੌਰਾ ਹੋਵੇਗਾ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਪੀ. ਐੱਮ. ਮੋਦੀ ਸੋਨੀਆ ਗਾਂਧੀ ਦੇ ਡ੍ਰੀਮ ਪ੍ਰੋਜੈਕਟ ਰੇਲ ਕੋਚ ਫੈਕਟਰੀ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਕਈ ਹੋਰ ਨਵੀਆਂ ਯੋਜਨਾਵਾਂ ਦਾ ਐਲਾਨ ਕਰਨਗੇ। ਪੀ. ਐੱਮ. ਮੋਦੀ ਇਕ ਜਨਸਭਾ ਨੂੰ ਵੀ ਸੰਬੋਧਿਤ ਕਰਨਗੇ। ਮੋਦੀ ਇਸ ਤੋਂ ਬਾਅਦ ਪ੍ਰਯਾਗਰਾਜ ਲਈ ਰਾਵਾਨਾ ਹੋਣਗੇ, ਜਿੱਥੇ ਉਹ ਗੰਗਾ ਪੂਜਨ ਕਰਨਗੇ।

ਅਸਲ 'ਚ ਪਾਰਟੀ ਹਾਰ ਵੱਲ ਨਾ ਧਿਆਨ ਦਿੰਦੇ ਹੋਏ ਆਪਣਾ ਪੂਰਾ ਧਿਆਨ ਉੱਤਰ ਪ੍ਰਦੇਸ਼ 'ਤੇ ਕਰ ਰਹੀ ਹੈ, ਜਿੱਥੇ 2014 ਤੋਂ 71 ਸੀਟਾਂ 'ਤੇ ਜਿੱਤ ਮਿਲੀ ਸੀ। ਇਸ ਕਾਰਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੀ. ਐੱਮ. ਮੋਦੀ ਅੱਜ (16 ਦਸੰਬਰ) ਰਾਏਬਰੇਲੀ ਦੌਰੇ 'ਤੇ ਪਹੁੰਚ ਰਹੇ ਹਨ।
