ਕੋਟਾ ''ਚ NEET ਪ੍ਰੀਖਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਕਿਰਾਏ ਦੇ ਫਲੈਟ ''ਚੋਂ ਮਿਲੀ ਲਾਸ਼

Wednesday, Aug 26, 2026 - 03:07 PM (IST)

ਕੋਟਾ ''ਚ NEET ਪ੍ਰੀਖਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਕਿਰਾਏ ਦੇ ਫਲੈਟ ''ਚੋਂ ਮਿਲੀ ਲਾਸ਼

ਕੋਟਾ (ਰਾਜਸਥਾਨ) : ਮੈਡੀਕਲ ਪ੍ਰਵੇਸ਼ ਪ੍ਰੀਖਿਆ (NEET) ਦੀ ਤਿਆਰੀ ਕਰ ਰਹੀ ਮੱਧ ਪ੍ਰਦੇਸ਼ ਦੀ ਇੱਕ 20 ਸਾਲਾ ਵਿਦਿਆਰਥਣ ਨੇ ਕਥਿਤ ਤੌਰ 'ਤੇ ਕੋਟਾ ਵਿੱਚ ਆਪਣੇ ਕਿਰਾਏ ਦੇ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਖੁਸ਼ਬੂ ਪਟੇਲ ਵਜੋਂ ਹੋਈ ਹੈ, ਜੋ ਦੂਜੀ ਵਾਰ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (NEET) ਦੀ ਤਿਆਰੀ ਕਰ ਰਹੀ ਸੀ।

ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ

ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥਣ ਦੀ ਛੋਟੀ ਭੈਣ, ਜੋ ਕੋਟਾ ਵਿੱਚ ਕੋਚਿੰਗ ਲੈ ਰਹੀ ਸੀ, ਮੰਗਲਵਾਰ ਰਾਤ ਨੂੰ ਕੁਨਹਾਡੀ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਲੈਂਡਮਾਰਕ ਸਿਟੀ ਵਿੱਚ ਆਪਣੇ ਫਲੈਟ ਵਿੱਚ ਵਾਪਸ ਆਈ। ਇਸ ਦੌਰਾਨ ਉਸ ਨੇ ਖੁਸ਼ਬੂ ਨੂੰ ਲਟਕਦੇ ਹੋਏ ਦੇਖਿਆ। ਪੁਲਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਵਿਦਿਆਰਥਣ ਨੇ ਅਜਿਹਾ ਕਿਉਂ ਕੀਤਾ, ਇਸ ਬਾਰੇ ਕੁਝ ਪਤਾ ਨਹੀਂ ਲੱਗਾ। ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਖੁਸ਼ਬੂ ਪਿਛਲੀ ਵਾਰ NEET-UG ਪ੍ਰੀਖਿਆ ਵਿੱਚ ਲਗਭਗ 450 ਅੰਕ ਆਉਣ ਤੋਂ ਬਾਅਦ ਤਣਾਅ ਵਿੱਚ ਸੀ। ਪੁਲਸ ਅਨੁਸਾਰ ਉਸਦੀ ਭੈਣ ਕੋਟਾ ਵਿੱਚ ਜੇਈਈ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ। 

ਪੜ੍ਹੋ ਇਹ ਵੀ - ਓਹ ਤੇਰੀ ! ਡਿਊਟੀ ਕਰਦਿਆਂ ਇਕ-ਦੂਜੇ ਨੂੰ ਦਿਲ ਦੇ ਬੈਠੀਆਂ 2 ਮਹਿਲਾ ਕਾਂਸਟੇਬਲਾਂ, ਹੁਣ ਲੈਣਗੀਆਂ ਲਾਵਾਂ

ਮੰਗਲਵਾਰ ਰਾਤ ਨੂੰ ਜਦੋਂ ਉਹ ਜਵਾਹਰ ਨਗਰ ਸਥਿਤ ਆਪਣੇ ਫਲੈਟ ਵਾਪਸ ਆਈ ਅਤੇ ਦਰਵਾਜ਼ਾ ਅੰਦਰੋਂ ਬੰਦ ਸੀ। ਦਰਵਾਜ਼ਾ ਵਾਰ-ਵਾਰ ਖੜਕਾਉਣ 'ਤੇ ਜਦੋਂ ਕੋਈ ਜਵਾਬ ਨਹੀਂ ਮਿਲਿਆ, ਤਾਂ ਉਸਨੇ ਦੋਸਤਾਂ, ਸੁਰੱਖਿਆ ਗਾਰਡਾਂ ਅਤੇ ਗੁਆਂਢੀਆਂ ਤੋਂ ਮਦਦ ਮੰਗੀ। ਘਰ ਦੇ ਅੰਦਰ ਜਾਣ 'ਤੇ ਉਸ ਨੂੰ ਆਪਣੀ ਭੈਣ ਦੀ ਲਾਸ਼ ਮਿਲੀ, ਜਿਸ ਨੂੰ ਹਸਪਤਾਲ ਲੈ ਕੇ ਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਖੁਸ਼ਬੂ ਦੇ ਦਾਦਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਫਿਰ ਇੱਕ ਤਾਲਾ ਬਣਾਉਣ ਵਾਲੇ ਨੂੰ ਬੁਲਾਇਆ ਗਿਆ ਅਤੇ ਦਰਵਾਜ਼ਾ ਖੋਲ੍ਹਿਆ ਗਿਆ। ਖੁਸ਼ਬੂ ਅੰਦਰ ਲਟਕਦੀ ਮਿਲੀ।

ਪੜ੍ਹੋ ਇਹ ਵੀ - 26, 27, 28, 29, 30 ਅਗਸਤ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News