ਪੰਜਾਬ ਕੇਸਰੀ ਸਿਰਫ਼ ਇਕ ਅਖ਼ਬਾਰ ਨਹੀਂ ਸਗੋਂ ਲੋਕਰਾਜ ਦਾ ਪਹਿਰੇਦਾਰ ਵੀ : ਸ਼ਾਂਤਾ ਕੁਮਾਰ
Sunday, Jan 18, 2026 - 12:35 PM (IST)
ਪਾਲਮਪੁਰ- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਸ਼ਾਂਤਾ ਕੁਮਾਰ ਨੇ ਦੁਬਈ ਤੋਂ ਜਾਰੀ ਇਕ ਪ੍ਰੈੱਸ ਰਿਲੀਜ਼ ’ਚ ਪੰਜਾਬ ਕੇਸਰੀ ਗਰੁੱਪ ਦੇ ਅਦਾਰਿਆਂ ’ਤੇ ਪੰਜਾਬ ਸਰਕਾਰ ਵੱਲੋਂ ਮਾਰੇ ਗਏ ਛਾਪਿਆਂ ’ਤੇ ਡੂੰਘੀ ਚਿੰਤਾ ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਸਿਰਫ਼ ਇਕ ਅਖ਼ਬਾਰ ਨਹੀਂ ਸਗੋਂ ਲੋਕਰਾਜ ਦਾ ਪਹਿਰੇਦਾਰ ਵੀ ਹੈ। ਲਾਲਾ ਜਗਤ ਨਾਰਾਇਣ ਜੀ ਦੇ ਸਮੇਂ ਤੋਂ ਪੰਜਾਬ ਕੇਸਰੀ ਦਾ ਬਹੁਤ ਅਹਿਮ ਯੋਗਦਾਨ ਦੇਸ਼ ਦੇ ਲੋਕਰਾਜ ਨੂੰ ਮਿਲਿਆ ਹੈ। ਜਦੋਂ ਇੰਦਰਾ ਗਾਂਧੀ ਦੇ ਸਮੇਂ ਐਮਰਜੈਂਸੀ ਲਾਈ ਗਈ ਸੀ ਤੇ ਅਖ਼ਬਾਰਾਂ ’ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਸਨ, ਉਦੋਂ ਵੀ ਪੰਜਾਬ ਕੇਸਰੀ ਗਰੁੱਪ ਲੋਕਰਾਜ ਲਈ ਲੜਦਾ ਰਿਹਾ।

ਸ਼ਾਂਤਾ ਕੁਮਾਰ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੇ ਦੇਸ਼ ਤੇ ਲੋਕਰਾਜ ਦੀ ਰਾਖੀ ਲਈ ਸਿਰਫ਼ ਇਕ ਨਹੀਂ, ਆਪਣੇ ਕਈ ਮੈਂਬਰਾਂ ਦੀ ਕੁਰਬਾਨੀ ਦਿੱਤੀ ਹੈ। ਇਸ ਲਈ ਪੰਜਾਬ ਸਰਕਾਰ ਦੀ ਇਹ ਘਿਨਾਉਣੀ ਕਾਰਵਾਈ ਪੂਰੀ ਤਰ੍ਹਾਂ ਬੇਇਨਸਾਫ਼ੀ ਵਾਲੀ ਹੈ। ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਅਜਿਹੇ ਤਾਨਾਸ਼ਾਹੀ ਵਾਲੇ ਰਵੱਈਏ ਤੋਂ ਦੂਰ ਰਹਿ ਕੇ ਪ੍ਰੈੱਸ ਦੀ ਆਜ਼ਾਦੀ ਬਣਾਈ ਰੱਖਣ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਖ਼ਬਾਰਾਂ ਲੋਕ ਰਾਏ ਨੂੰ ਬਣਾਉਂਦੀਆਂ ਹਨ ਤੇ ਸਰਕਾਰ ਤੇ ਲੋਕਾਂ ਦਰਮਿਅਨ ਇਕ ਪੁਲ ਦਾ ਕੰਮ ਕਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
