J&K 'ਚ ਵੱਡੇ ਹਮਲੇ ਦੀ ਸਾਜਿਸ਼ ਨਾਕਾਮ, ਹਥਿਆਰਾਂ ਸਮੇਤ 3 ਅੱਤਵਾਦੀ ਗ੍ਰਿਫਤਾਰ

Thursday, Sep 12, 2019 - 04:29 PM (IST)

J&K 'ਚ ਵੱਡੇ ਹਮਲੇ ਦੀ ਸਾਜਿਸ਼ ਨਾਕਾਮ, ਹਥਿਆਰਾਂ ਸਮੇਤ 3 ਅੱਤਵਾਦੀ ਗ੍ਰਿਫਤਾਰ

ਸ਼੍ਰੀਨਗਰ— ਜੰਮੂ ਅਤੇ ਕਸ਼ਮੀਰ ਪੁਲਸ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਪੁਲਸ ਨੇ ਹਥਿਆਰਾਂ ਸਮੇਤ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 4 ਏ. ਕੇ.56 ਅਤੇ 2 ਏ. ਕੇ. 47, 6 ਮੈਗਜ਼ੀਨ, 180 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।। ਜੰਮੂ-ਕਸ਼ਮੀਰ ਪੁਲਸ ਨੇ ਪੰਜਾਬ-ਜੰਮੂ-ਕਸ਼ਮੀਰ ਬਾਰਡਰ ਕੋਲ ਲਖਨਪੁਰ ਤੋਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨੋਂ ਅੱਤਵਾਦੀ ਇਕ ਟਰੱਕ ਵਿਚ ਸਵਾਰ ਸਨ। ਦਰਅਸਲ ਪੁਲਸ ਨੂੰ ਇਨਪੁਟ ਮਿਲੀ ਸੀ ਕਿ ਇਕ ਟਰੱਕ ਤੋਂ ਹਥਿਆਰ ਲਿਜਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਸ ਨੇ ਟਰੱਕ ਨੂੰ ਫੜਿਆ ਅਤੇ 3 ਅੱਤਵਾਦੀਆਂ ਨੂੰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ।

PunjabKesari
ਓਧਰ ਕਠੂਆ ਦੇ ਐੱਸ. ਐੱਸ. ਪੀ. ਨੇ ਦੱਸਿਆ ਕਿ ਟਰੱਕ 'ਚੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਅੱਤਵਾਦੀਆਂ ਕੋਲੋਂ ਗੋਲਾ ਬਾਰੂਦ ਅਤੇ ਏ. ਕੇ. 56,  ਏ. ਕੇ. 47 ਰਾਈਫਲਾਂ ਫੜੀਆਂ ਗਈਆਂ, ਜਿਸ ਤੋਂ ਸਾਫ ਹੁੰਦਾ ਹੈ ਕਿ ਅੱਤਵਾਦੀ ਵੱਡੇ ਹਮਲੇ ਦੀ ਫਿਰਾਕ 'ਚ ਸਨ। ਪੁਲਸ ਨੇ ਤਿੰਨਾਂ ਅੱਤਵਾਦੀਆਂ ਨੂੰ ਫੜ ਕੇ ਬਹੁਤ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਜਿਸ ਟਰੱਕ ਤੋਂ ਹਥਿਆਰ ਮਿਲੇ ਹਨ, ਉਸ 'ਤੇ ਸ਼੍ਰੀਨਗਰ ਦਾ ਨੰਬਰ ਲਿਖਿਆ ਹੈ। ਟਰੱਕ ਦੇ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੋਂ ਅੱਤਵਾਦੀਆਂ ਦਾ ਸੰਬੰਧ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਹੈ।

PunjabKesari

ਜਿਸ ਟਰੱਕ ਤੋਂ ਹਥਿਆਰ ਮਿਲੇ ਹਨ, ਉਸ 'ਤੇ ਸ਼੍ਰੀਨਗਰ ਦਾ ਨੰਬਰ ਲਿਖਿਆ ਹੈ। ਟਰੱਕ ਦੇ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੋਂ ਅੱਤਵਾਦੀਆਂ ਦਾ ਸੰਬੰਧ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਹੈ।

PunjabKesari


author

Tanu

Content Editor

Related News