ਪੰਜਾਬ ''ਚ ਹਰ 21 ਮਿੰਟਾਂ ''ਚ ਹੋ ਰਹੀ ਹੈ ਇਕ ਮੌਤ : RP ਸਿੰਘ

Monday, Aug 24, 2026 - 01:58 PM (IST)

ਪੰਜਾਬ ''ਚ ਹਰ 21 ਮਿੰਟਾਂ ''ਚ ਹੋ ਰਹੀ ਹੈ ਇਕ ਮੌਤ : RP ਸਿੰਘ

ਨਵੀਂ ਦਿੱਲੀ- ਪੰਜਾਬ 'ਚ ਕੈਂਸਰ ਦੇ ਭਿਆਨਕ ਸੰਕਟ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਇਕ ਟਵੀਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ 'ਚ ਲਗਾਤਾਰ ਵਧ ਰਹੀ ਕੈਂਸਰ ਦੀ ਬੀਮਾਰੀ ਦੇ ਬਾਵਜੂਦ ਮਾਨ ਸਰਕਾਰ ਕੋਲ ਇਸ ਗੰਭੀਰ ਸੰਕਟ ਨਾਲ ਨਜਿੱਠਣ ਲਈ ਕੋਈ ਠੋਸ ਰਣਨੀਤੀ ਨਹੀਂ ਹੈ।

ਹਰ 21 ਮਿੰਟ 'ਚ ਇਕ ਵਿਅਕਤੀ ਦੀ ਕੈਂਸਰ ਨਾਲ ਮੌਤ

ਆਰ. ਪੀ. ਸਿੰਘ ਨੇ ਡਰਾਉਣੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ 'ਚ ਹਰ 21 ਮਿੰਟ 'ਚ ਇਕ ਵਿਅਕਤੀ ਕੈਂਸਰ ਕਾਰਨ ਆਪਣੀ ਜਾਨ ਗੁਆ ਰਿਹਾ ਹੈ, ਜੋ ਕਿ ਸੂਬੇ ਦੇ ਸਿਹਤ ਢਾਂਚੇ ਦੀ ਬਦਹਾਲੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਕੈਂਸਰ ਦੇ ਅਨੁਮਾਨਿਤ ਮਾਮਲੇ ਸਾਲ 2021 'ਚ 39,521 ਸਨ, ਜੋ ਕਿ ਸਾਲ 2025 ਤੱਕ ਵਧ ਕੇ 43,196 ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ 22,786 ਤੋਂ ਵਧ ਕੇ 24,886 ਤੱਕ ਪਹੁੰਚ ਗਈ ਹੈ।

PunjabKesari

ਮਰੀਜ਼ਾਂ ਦੇ ਇਲਾਜ ਲਈ ਸੂਬੇ 'ਚ ਲੋੜੀਂਦੀਆਂ ਸਹੂਲਤਾਂ ਦੀ ਭਾਰੀ ਘਾਟ

ਭਾਜਪਾ ਆਗੂ ਨੇ ਕਿਹਾ ਕਿ ਖ਼ਾਸ ਕਰਕੇ ਮਾਲਵਾ ਖੇਤਰ 'ਚ ਦੂਸ਼ਿਤ ਧਰਤੀ ਹੇਠਲਾ ਪਾਣੀ, ਖੇਤੀ ਰਸਾਇਣ ਅਤੇ ਵਾਤਾਵਰਣ ਪ੍ਰਦੂਸ਼ਣ ਵਰਗੇ ਖ਼ਤਰਨਾਕ ਕਾਰਕ ਸਾਲਾਂ ਤੋਂ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਅਜਿਹੇ ਗੰਭੀਰ ਹਾਲਾਤ ਦੇ ਬਾਵਜੂਦ ਮਾਨ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ? ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਨਾ ਤਾਂ ਸੂਬੇ ਵਿੱਚ ਕੋਈ ਵਿਆਪਕ ਕੈਂਸਰ ਸਕ੍ਰੀਨਿੰਗ ਮੁਹਿੰਮ ਚਲਾਈ ਗਈ, ਨਾ ਹੀ ਬੀਮਾਰੀ ਦੀ ਜਲਦੀ ਜਾਂਚ ਕਰਨ ਲਈ ਕੋਈ ਮਜ਼ਬੂਤ ਸਿਸਟਮ ਤਿਆਰ ਕੀਤਾ ਗਿਆ, ਪ੍ਰਭਾਵਿਤ ਇਲਾਕਿਆਂ ਦੇ ਪਾਣੀ ਦੀ ਕੋਈ ਨਿਰਣਾਇਕ ਵਿਗਿਆਨਕ ਜਾਂਚ ਨਹੀਂ ਕਰਵਾਈ ਗਈ, ਪ੍ਰਦੂਸ਼ਣ ਫੈਲਾਉਣ ਵਾਲੇ ਸਰੋਤਾਂ 'ਤੇ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋਈ ਅਤੇ ਮਰੀਜ਼ਾਂ ਦੇ ਇਲਾਜ ਲਈ ਸੂਬੇ 'ਚ ਲੋੜੀਂਦੀਆਂ ਸਹੂਲਤਾਂ ਦੀ ਭਾਰੀ ਘਾਟ ਹੈ।

ਸਰਕਾਰ ਵੱਲੋਂ ਸਿਰਫ਼ ਸਕੀਮਾਂ ਦੇ ਨਾਂ ਗਿਣਾਉਣਾ ਕਾਫ਼ੀ ਨਹੀਂ

ਆਰ. ਪੀ. ਸਿੰਘ ਨੇ ‘ਆਪ’ ਸਰਕਾਰ 'ਤੇ ਸਿਹਤ ਪ੍ਰਣਾਲੀ ਨੂੰ ਸਿਰਫ਼ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਤੱਕ ਸੀਮਿਤ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦਾ ਆਮ ਪਰਿਵਾਰ ਕੈਂਸਰ ਕਾਰਨ ਆਪਣੇ ਪਿਆਰਿਆਂ ਨੂੰ ਗੁਆ ਰਿਹਾ ਹੈ, ਤਾਂ ਅਜਿਹੇ ਨਾਜ਼ੁਕ ਸਮੇਂ 'ਚ ਸਰਕਾਰ ਵੱਲੋਂ ਸਿਰਫ਼ ਸਕੀਮਾਂ ਦੇ ਨਾਂ ਗਿਣਾਉਣਾ ਕਾਫ਼ੀ ਨਹੀਂ ਹੈ। ਸਰਕਾਰ ਨੂੰ ਜਨਤਾ ਨੂੰ ਦੱਸਣਾ ਪਵੇਗਾ ਕਿ ਜ਼ਮੀਨੀ ਪੱਧਰ 'ਤੇ ਕੀ ਬਦਲਾਅ ਆਇਆ ਹੈ, ਕਿੰਨੇ ਲੋਕਾਂ ਦੀ ਸਮੇਂ ਸਿਰ ਸਕ੍ਰੀਨਿੰਗ ਹੋਈ ਹੈ ਅਤੇ ਕਿੰਨੇ ਲੋਕਾਂ ਦਾ ਸ਼ੁਰੂਆਤੀ ਇਲਾਜ ਹੋ ਸਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News