ED ਦਾ ਵੱਡਾ ਦਾਅਵਾ, ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਨੇ ਛੱਤੀਸਗੜ੍ਹ ਦੇ CM ਨੂੰ ਦਿੱਤੇ 508 ਕਰੋੜ ਰੁਪਏ

11/03/2023 8:52:15 PM

ਰਾਏਪੁਰ- ਮਹਾਦੇਵ ਬੈਟਿੰਗ ਐਪ ਮਾਮਲੇ 'ਚ ਈ.ਡੀ. ਨੇ ਵੱਡਾ ਖੁਲਾਸਾ ਕੀਤਾ ਹੈ। ਈ.ਡੀ. ਨੇ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਐਪ ਦੇ ਪ੍ਰਮੋਟਰਾਂ ਨੇ ਭੂਪੇਸ਼ ਬਘੇਲ ਨੂੰ ਹੁਣ ਤਕ 508 ਕਰੋੜ ਰੁਪਏ ਦਿੱਤੇ ਹਨ। ਈ.ਡੀ. ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਇਕ 'ਕੈਸ਼ ਕੂਰੀਅਰ' ਦਾ ਬਿਆਨ ਦਰਜ ਕੀਤ ਹੈ, ਜਿਸਨੇ ਦੋਸ਼ ਲਗਾਇਆ ਹੈ ਕਿ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਨੇ ਹੁਣ ਤਕ ਛੱਡੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ 508 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਈ.ਡੀ. ਨੇਕਿਹਾ ਕਿ ਇਸ ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ। 

 

ਈ.ਡੀ. ਨੇ ਵੀਰਵਾਰ ਨੂੰ (2 ਨਵੰਬਰ) ਨੂੰ ਹੀ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਛੱਤੀਸਗੜ੍ਹ 'ਚ 5 ਕਰੋੜ 39 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਸੀ। ਇਸ ਵਿਚ 15.59 ਕਰੋੜ ਰੁਪਏ ਦਾ ਮਿਲਿਆ ਬੈਂਕ ਬੈਲੇਂਸ ਵੀ ਫ੍ਰੀਜ਼/ਜ਼ਬਤ ਕੀਤਾ ਗਿਆ। ਏਜੰਸੀ ਚੋਣਾਂ ਵਾਲੇ ਸੂਬੇ ਛੱਤੀਸਗੜ੍ਹ 'ਚ ਪੈਸਿਆਂ ਦਾ ਲੈਣ-ਦੇਣ ਕਰਨ ਵਾਲੇ ਅਸੀਮ ਦਾਸ ਕੋਲੋਂ 5.39 ਕਰੋੜ ਰੁਪਏ ਬਰਾਮਦ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਇਹ ਵੀ ਪੜ੍ਹੋ : WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ

ਈ.ਡੀ. ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਅਤੇ ਉਸਦੇ ਪ੍ਰਮੋਟਰਾਂ ਖਿਲਾਫ ਐਂਟੀ ਮਨੀ ਲਾਂਡਰਿੰਗ ਐਕਟ ਤਹਿਤ ਜਾਂਚ ਕਰ ਰਹੀ ਹੈ। ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਅਸੀਮ ਦਾਸ ਕੋਲੋਂ ਪੁੱਛਗਿੱਛ, ਉਸਤੋਂ ਬਰਾਮਦ ਕੀਤੇ ਗਏ ਫੋਨ ਦੀ ਫੋਰੈਂਸਿਕ ਜਾਂਚ ਅਤੇ ਸ਼ੁਭਮ ਸੋਨੀ (ਮਹਾਦੇਵ ਨੈੱਟਵਰਕ ਦੇ ਉੱਚ ਦਰਜੇ ਦੇ ਮੁਲਜ਼ਮਾਂ ਵਿੱਚੋਂ ਇਕ) ਵੱਲੋਂ ਭੇਜੀਆਂ ਗਈਆਂ ਈਮੇਲਾਂ ਦੀ ਜਾਂਚ ਵਿਚ ਕਈ ਹੈਰਾਨ ਕਰਨ ਵਾਲੇ ਦੋਸ਼ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਮਹਾਦੇਸ ਐਪ ਦੇ ਪ੍ਰਮੋਟਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਪਿਛਲੇ ਸਮੇਂ 'ਚ ਨਿਯਮਿਤ ਤੌਰ 'ਤੇ ਭੁਗਤਾਨ ਕਰ ਰਹੇ ਹਨ ਅਤੇ ਹੁਣ ਤਕ ਕਰੀਬ 508 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਈ.ਡੀ. ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। 

ਦੱਸ ਦੇਈਏ ਕਿ ਛੱਤੀਸਗੜ੍ਹ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੋ ਪੜਾਵਾਂ ਵਿੱਚ ਹੋਵੇਗੀ। ਪਹਿਲੇ ਪੜਾਅ 'ਚ 7 ਨਵੰਬਰ ਨੂੰ ਵੋਟਿੰਗ ਹੋਵੇਗੀ ਜਦਕਿ ਦੂਜੇ ਪੜਾਅ 'ਚ 17 ਨਵੰਬਰ ਨੂੰ ਵੋਟਿੰਗ ਹੋਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Rakesh

This news is Content Editor Rakesh