ਆਂਗਨਵਾੜੀ ਵਰਕਰਾਂ ਨੂੰ ਹਰ ਮਹੀਨੇ ਦਿਆਂਗੇ 10 ਹਜ਼ਾਰ ਰੁਪਏ : ਪ੍ਰਿਯੰਕਾ

Thursday, Nov 11, 2021 - 11:21 AM (IST)

ਆਂਗਨਵਾੜੀ ਵਰਕਰਾਂ ਨੂੰ ਹਰ ਮਹੀਨੇ ਦਿਆਂਗੇ 10 ਹਜ਼ਾਰ ਰੁਪਏ : ਪ੍ਰਿਯੰਕਾ

ਲਖਨਊ– ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਐਲਾਨ ਕੀਤਾ ਹੈ ਕਿ ਉੱਤਰ ਪ੍ਰਦੇਸ਼ ’ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਦੇ ਆਉਣ ’ਤੇ ਆਸ਼ਾ ਭੈਣਾਂ ਅਤੇ ਆਂਗਨਵਾੜੀ ਵਰਕਰਾਂ ਨੂੰ 10 ਹਜ਼ਾਰ ਰੁਪਏ ਮਾਸਿਕ ਭੱਤਾ ਦਿੱਤਾ ਜਾਵੇਗਾ। ਸ਼ਾਹਜਹਾਂਪੁਰ ’ਚ ਵਿਖਾਵਾਕਾਰੀ ਆਸ਼ਾ ਵਰਕਰਾਂ ’ਤੇ ਹੋਈ ਪੁਲਸ ਕਾਰਵਾਈ ਦੀ ਨਿਖੇਧੀ ਕਰਦਿਆਂ ਪ੍ਰਿਯੰਕਾ ਨੇ ਬੁੱਧਵਾਰ ਟਵੀਟ ਕੀਤਾ ਕਿ ਉਤਰ ਪ੍ਰਦੇਸ਼ ਸਰਕਾਰ ਵੱਲੋਂ ਆਸ਼ਾ ਭੈਣਾਂ ’ਤੇ ਕੀਤਾ ਗਿਆ ਇਕ-ਇਕ ਵਾਰ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਦਾ ਅਪਮਾਨ ਹੈ। 

 

ਮੇਰੀਆਂ ਆਸ਼ਾ ਭੈਣਾਂ ਨੇ ਕੋਰੋਨਾ ਅਤੇ ਹੋਰਨਾਂ ਔਖੇ ਮੌਕਿਆਂ ’ਤੇ ਪੂਰੀ ਲਗਨ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ। ਭੱਤਾ ਮੰਗਣਾ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਦੀ ਗੱਲ ਨੂੰ ਸੁਣਨਾ ਸਰਕਾਰ ਦਾ ਫਰਜ਼ ਹੈ। ਆਸ਼ਾ ਭੈਣਾ ਸਤਿਕਾਰ ਦੀ ਹੱਕਦਾਰ ਹਨ। ਮੈਂ ਇਸ ਲੜਾਈ ’ਚ ਉਨ੍ਹਾਂ ਦੇ ਨਾਲ ਹਾਂ। ਕਾਂਗਰਸ ਪਾਰਟੀ ਆਸ਼ਾ ਭੈਣਾ ਦੇ ਭੱਤੇ ਦੇ ਹੱਕ ’ਚ ਉਨ੍ਹਾਂ ਦੇ ਸਤਿਕਾਰ ਪ੍ਰਤੀ ਪ੍ਰਤੀਬੱਧ ਹੈ।


author

Rakesh

Content Editor

Related News