ਘਰ-ਘਰ ਲੱਗਣਗੇ ਪ੍ਰੀਪੇਡ ਸਮਾਰਟ ਮੀਟਰ, ਇਸ ਤਰ੍ਹਾਂ ਹੋਣਗੇ ਰੀਚਾਰਜ
Tuesday, Feb 11, 2025 - 05:33 PM (IST)
![ਘਰ-ਘਰ ਲੱਗਣਗੇ ਪ੍ਰੀਪੇਡ ਸਮਾਰਟ ਮੀਟਰ, ਇਸ ਤਰ੍ਹਾਂ ਹੋਣਗੇ ਰੀਚਾਰਜ](https://static.jagbani.com/multimedia/2025_2image_16_16_34287556924.jpg)
ਨੈਸ਼ਨਲ ਡੈਸਕ- ਹੁਣ ਘਰ-ਘਰ ਪ੍ਰੀਪੇਡ ਸਮਾਰਟ ਬਿਜਲੀ ਮੀਟਰ ਲਗਾਏ ਜਾਣਗੇ। ਪਹਿਲੇ ਪੜਾਅ 'ਚ ਇਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਅਤੇ ਮੁਲਾਜ਼ਮਾਂ ਦੇ ਘਰਾਂ 'ਚ ਲਗਾਇਆ ਜਾਵੇਗਾ। ਦੂਜੇ ਪੜਾਅ ਵਿਚ ਇਹ ਮੀਟਰ ਆਮ ਲੋਕਾਂ ਦੇ ਘਰਾਂ 'ਚ ਵੀ ਲਗਾਏ ਜਾਣਗੇ। ਇਹ ਕਦਮ ਬਿਜਲੀ ਬਿੱਲ ਦੀ ਪ੍ਰਕਿਰਿਆ ਨੂੰ ਬਦਲਣ ਲਈ ਚੁੱਕਿਆ ਗਿਆ ਹੈ, ਜਿਸ ਕਾਰਨ ਬਿਜਲੀ ਖਪਤਕਾਰਾਂ ਨੂੰ ਨਵੇਂ ਤਰੀਕੇ ਨਾਲ ਬਿਜਲੀ ਬਿੱਲ ਦਾ ਭੁਗਤਾਨ ਕਰਨਾ ਪਵੇਗਾ। ਇਹ ਫ਼ੈਸਲਾ ਹਰਿਆਣਾ ਸਰਕਾਰ ਵਲੋਂ ਲਿਆ ਗਿਆ ਹੈ।
ਇਹ ਵੀ ਪੜ੍ਹੋ- CM ਨੂੰ ਵਾਇਰਲ ਇਨਫੈਕਸ਼ਨ, ਘਰ 'ਚ ਹੋਏ 'ਆਈਸੋਲੇਟ'
ਸਮਾਰਟ ਮੀਟਰ ਲਗਾਉਣ ਤੋਂ ਬਾਅਦ ਖਪਤਕਾਰਾਂ ਨੂੰ ਪ੍ਰੀਪੇਡ ਮੋਡ 'ਚ ਬਿਜਲੀ ਦਾ ਬਿੱਲ ਰੀਚਾਰਜ ਕਰਨਾ ਹੋਵੇਗਾ। ਜਿਸ ਤਰ੍ਹਾਂ ਤੁਸੀਂ ਮੋਬਾਈਲ ਫੋਨ ਲਈ ਰੀਚਾਰਜ ਕਰਦੇ ਹੋ, ਹੁਣ ਤੁਹਾਨੂੰ ਬਿਜਲੀ ਲਈ ਵੀ ਰੀਚਾਰਜ ਕਰਨਾ ਹੋਵੇਗਾ। ਦੂਜੇ ਪੜਾਅ ਵਿਚ ਇਹ ਸਹੂਲਤ ਆਮ ਲੋਕਾਂ ਤੱਕ ਪਹੁੰਚਾਈ ਜਾਵੇਗੀ। ਇਸ ਤਹਿਤ ਆਮ ਨਾਗਰਿਕਾਂ ਨੂੰ ਪ੍ਰੀਪੇਡ ਮੀਟਰ ਲਗਾਉਣ ਦੀ ਸਹੂਲਤ ਵੀ ਦਿੱਤੀ ਜਾਵੇਗੀ, ਤਾਂ ਜੋ ਉਹ ਰੀਚਾਰਜ ਵੀ ਕਰ ਸਕਣ ਅਤੇ ਬਿਜਲੀ ਦੀ ਵਰਤੋਂ ਕਰ ਸਕਣਗੇ।ਕੇਂਦਰੀ ਊਰਜਾ ਅਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕਦਮ ਨਾਲ L&T ਵਰਗੇ ਵੱਡੇ ਘਾਟੇ 'ਚ ਚੱਲ ਰਹੇ ਉਦਯੋਗਾਂ ਦੇ ਘਾਟੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ ਨੂੰ ਮਾਡਲ ਸੂਬਾ ਬਣਾ ਦੇਸ਼ ਸਾਹਮਣੇ ਰੱਖਾਂਗੇ, ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਬੋਲੇ CM ਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8