ਗਾਜ਼ੀਆਬਾਦ: ਸੜਕ ''ਤੇ ਚੱਲਦੀ ਕਾਰ ''ਚ ਗਰਭਵਤੀ ਔਰਤਾਂ ਦਾ ਹੁੰਦਾ ਸੀ ਭਰੂਣ ਲਿੰਗ ਜਾਂਚ ਤੇ....
Monday, Jul 06, 2026 - 08:27 AM (IST)
ਗਾਜ਼ੀਆਬਾਦ (ਇੰਟ.) - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਪੁਲਸ ਤੇ ਸਿਹਤ ਵਿਭਾਗ ਵਲੋਂ ਵੱਡੀ ਅਤੇ ਸਾਂਝੀ ਕਾਰਵਾਈ ਕੀਤੀ ਗਈ। ਜਿਸ ਦੇ ਤਹਿਤ ਚੱਲਦੀ ਕਾਰ ’ਚ ਭਰੂਣ ਲਿੰਗ ਜਾਂਚ ਅਤੇ ਗ਼ੈਰ-ਕਾਨੂੰਨੀ ਗਰਭਪਾਤ ਕਰਨ ਵਾਲੇ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਸ਼ਨੀਵਾਰ ਦੇਰ ਰਾਤ ਲੱਗਭਗ 2 ਵਜੇ ਕੀਤੀ ਗਈ ਕਾਰਵਾਈ ’ਚ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਪੋਰਟੇਬਲ ਅਲਟਰਾਸਾਊਂਡ ਮਸ਼ੀਨ, ਮੈਡੀਕਲ ਉਪਕਰਣ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।
ਪੜ੍ਹੋ ਇਹ ਵੀ - Work From Home ਖ਼ਤਮ ! ਦਫ਼ਤਰਾਂ ਦਾ ਟਾਈਮ ਵੀ ਹੋ ਗਿਆ Change, ਦਿੱਲੀ ਸਰਕਾਰ ਨੇ ਲਿਆ ਫ਼ੈਸਲਾ
ਇਸ ਮਾਮਲੇ ਦੇ ਸਬੰਧ ਵਿਚ ਕੀਤੀ ਗਈ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਾਰ ਨੂੰ ਹੀ ‘ਮੂਵਿੰਗ ਨਰਸਿੰਗ ਹੋਮ’ ਬਣਾ ਕੇ ਗਰਭਵਤੀ ਔਰਤਾਂ ਦੀ ਭਰੂਣ ਲਿੰਗ ਜਾਂਚ ਕਰਦੇ ਸਨ। ਜਾਂਚ ਲਈ ਕਥਿਤ ਤੌਰ ’ਤੇ 10 ਹਜ਼ਾਰ ਰੁਪਏ ਵਸੂਲੇ ਜਾਂਦੇ ਸਨ। ਜੇ ਭਰੂਣ ਲੜਕੀ ਹੋਣ ਦੀ ਪੁਸ਼ਟੀ ਹੁੰਦੀ ਸੀ ਤਾਂ 20 ਹਜ਼ਾਰ ਰੁਪਏ ਲੈ ਕੇ ਗ਼ੈਰ-ਕਾਨੂੰਨੀ ਗਰਭਪਾਤ ਵੀ ਕਰਵਾਇਆ ਜਾਂਦਾ ਸੀ। ਜਾਂਚ ਏਜੰਸੀਆਂ ਅਨੁਸਾਰ ਮੁਲਜ਼ਮ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਦੀ ਮਦਦ ਨਾਲ ਵੱਖ-ਵੱਖ ਸਥਾਨਾਂ ’ਤੇ ਜਾ ਕੇ ਜਾਂਚ ਕਰਦੇ ਸਨ, ਤਾਂ ਜੋ ਕਿਸੇ ਇਕ ਜਗ੍ਹਾ ’ਤੇ ਸਰਗਰਮੀ ਹੋਣ ਦਾ ਸ਼ੱਕ ਨਾ ਹੋਵੇ। ਇਸ ਤਰੀਕੇ ਨਾਲ ਉਹ ਲੰਬੇ ਸਮੇਂ ਤੋਂ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਦੇ ਹੋਏ ਗ਼ੈਰ-ਕਾਨੂੰਨੀ ਕਾਰੋਬਾਰ ਚਲਾ ਰਹੇ ਸਨ।
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
