ਪ੍ਰਸਾਰ ਭਾਰਤੀ ''ਚ ਨੌਕਰੀ ਦਾ ਸੁਨਹਿਰੀ ਮੌਕਾ, 421 ਅਹੁਦਿਆਂ ''ਤੇ ਨਿਕਲੀਆਂ ਭਰਤੀਆਂ

Friday, Jun 20, 2025 - 11:09 AM (IST)

ਪ੍ਰਸਾਰ ਭਾਰਤੀ ''ਚ ਨੌਕਰੀ ਦਾ ਸੁਨਹਿਰੀ ਮੌਕਾ, 421 ਅਹੁਦਿਆਂ ''ਤੇ ਨਿਕਲੀਆਂ ਭਰਤੀਆਂ

ਨਵੀਂ ਦਿੱਲੀ- ਪ੍ਰਸਾਰ ਭਾਰਤੀ ਵਿਚ ਨੌਕਰੀ ਦਾ ਸੁਨਹਿਰੀ ਮੌਕਾ ਹੈ। 400 ਤੋਂ ਜ਼ਿਆਦਾ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਪ੍ਰਸਾਰ ਭਾਰਤੀ ਵਿਚ ਕੰਮ ਕਰਨ ਅਤੇ ਸਿੱਖਣ ਦਾ ਇੱਕ ਸ਼ਾਨਦਾਰ ਮੌਕਾ ਹੈ। ਪ੍ਰਸਾਰ ਭਾਰਤੀ ਨੇ ਵੱਖ-ਵੱਖ ਜ਼ੋਨਾਂ ਲਈ ਤਕਨੀਕੀ ਇੰਟਰਨਸ਼ਿਪਾਂ ਦਾ ਐਲਾਨ ਕੀਤਾ ਹੈ। ਫਰੈਸ਼ਰ ਉਮੀਦਵਾਰ ਜਿਨ੍ਹਾਂ ਨੇ ਹਾਲ ਹੀ ਵਿਚ ਆਪਣੀ ਡਿਗਰੀ ਪੂਰੀ ਕੀਤੀ ਹੈ ਅਤੇ ਕਾਲਜ ਛੱਡ ਦਿੱਤਾ ਹੈ, ਉਹ ਪ੍ਰਸਾਰ ਭਾਰਤੀ ਵਿਚ ਇੰਟਰਨ ਵਜੋਂ ਕੰਮ ਕਰਨ ਲਈ ਅਪਲਾਈ ਕਰ ਸਕਦੇ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ 16 ਜੂਨ 2025 ਤੋਂ ਸ਼ੁਰੂ ਹੋ ਗਈ ਹੈ, ਜੋ ਕਿ ਆਖਰੀ ਤਾਰੀਖ਼ 30 ਜੂਨ 2025 ਤੱਕ ਚੱਲੇਗੀ। ਤੁਸੀਂ ਇਸ ਸਮਾਂ ਸੀਮਾ ਦੇ ਅੰਦਰ avedan.prasarbharati.org 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।

ਅਹੁਦਿਆਂ ਦੇ ਵੇਰਵੇ

ਪ੍ਰਸਾਰ ਭਾਰਤੀ ਅਤੇ ਦੂਰਦਰਸ਼ਨ ਕੇਂਦਰਾਂ ਨਾਲ ਇਸ ਇੰਟਰਨਸ਼ਿਪ ਪ੍ਰੋਗਰਾਮ ਵਿਚ ਉਮੀਦਵਾਰ ਪ੍ਰੈਕਟੀਕਲ ਦੇ ਤੌਰ 'ਤੇ ਕੰਮ ਦਾ ਤਜਰਬਾ ਲੈ ਸਕਣਗੇ। ਜਿਸ ਨਾਲ ਉਨ੍ਹਾਂ ਨੂੰ ਆਪਣੇ ਕਰੀਅਰ ਅਤੇ ਹੁਨਰ ਵਿਕਾਸ ਨੂੰ ਵਧਾਉਣ ਵਿਚ ਮਦਦ ਕਰੇਗਾ। ਇਸ ਤਹਿਤ ਕੁੱਲ 421 ਅਹੁਦੇ ਭਰੇ ਜਾਣਗੇ।

ਯੋਗਤਾ

ਪ੍ਰਸਾਰ ਭਾਰਤੀ ਟੈਕਨੀਕਲ ਇੰਟਰਨ ਫਾਰਮ ਭਰਨ ਲਈ ਉਮੀਦਵਾਰਾਂ ਕੋਲ ਇਲੈਕਟ੍ਰਾਨਿਕਸ, ਦੂਰਸੰਚਾਰ, ਇਲੈਕਟ੍ਰੀਕਲ, ਸਿਵਲ, ਆਈਟੀ ਜਾਂ ਕੰਪਿਊਟਰ ਸਾਇੰਸ ਨਾਲ ਬੀ.ਈ/ਬੀਟੈਕ ਜਾਂ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਫਰੈਸ਼ਰ ਗ੍ਰੈਜੂਏਟ/ਪੋਸਟ ਗ੍ਰੈਜੂਏਟ ਉਮੀਦਵਾਰ ਜਿਨ੍ਹਾਂ ਨੇ ਸਾਲ 2024-25 ਸੈਸ਼ਨ ਵਿਚ ਆਪਣੀ ਡਿਗਰੀ ਪੂਰੀ ਕੀਤੀ ਹੈ, ਉਹ ਵੀ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਵੱਧ ਤੋਂ ਵੱਧ 30 ਸਾਲ
ਰਿਜ਼ਰਵ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ

ਲਿਖਤੀ ਟੈਸਟ
ਇੰਟਰਵਿਊ

ਇੰਝ ਕਰੋ ਅਪਲਾਈ

ਅਧਿਕਾਰਤ ਵੈੱਬਸਾਈਟ avedan.prasarbharati.org 'ਤੇ ਜਾਓ।
ਹੋਮਪੇਜ਼ 'ਤੇ ਕਰੀਅਰ ਸੈਕਸ਼ਨ 'ਤੇ ਕਲਿੱਕ ਕਰੋ।
ਅਪਲਾਈ ਲਿੰਕ 'ਤੇ ਕਲਿੱਕ ਕਰ ਕੇ ਰਜਿਸਟ੍ਰੇਸ਼ਨ ਕਰੋ। 
ਲਾਗ ਇਨ ਕਰ ਕੇ ਫਾਰਮ ਭਰੋ। ਫੀਸ ਦਾ ਭੁਗਤਾਨ ਕਰ ਕੇ ਫਾਰਮ ਸਬਮਿਟ ਕਰ ਦਿਓ।
ਫਾਰਮ ਡਾਊਨਲੋਡ ਕਰੋ। ਅੱਗੇ ਦੀ ਜ਼ਰੂਰਤ ਲਈ ਫਾਰਮ ਦਾ ਪ੍ਰਿੰਟਆਊਟ ਲੈ ਕੇ ਰੱਖੋ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News