ਆਲੂਆਂ ਦੀ ਖੇਤੀ ਨੇ ਬਦਲੀ ਗੁਜਰਾਤ 'ਚ ਰਹਿੰਦੇ ਪਰਿਵਾਰ ਦੀ ਕਿਸਮਤ, ਕਮਾ ਰਹੇ ਨੇ ਕਰੋੜਾਂ

02/05/2020 11:12:59 AM

ਅਹਿਮਦਾਬਾਦ— ਗੁਜਰਾਤ 'ਚ 10 ਮੈਂਬਰਾਂ ਵਾਲਾ ਇਕ ਪਰਿਵਾਰ ਕਰੋੜਾਂ ਦੀ ਕਮਾਈ ਕਰ ਰਿਹਾ ਹੈ, ਉਹ ਵੀ ਆਲੂਆਂ ਦੀ ਖੇਤੀ ਨਾਲ। ਸਪੈਸ਼ਲ ਕਿਸਮ ਦਾ ਔਸਤਨ 20,000 ਮੀਟ੍ਰਿਕ ਟਨ ਆਲੂ ਪੈਦਾ ਕਰ ਕੇ ਇਹ ਪਰਿਵਾਰ ਹਰ ਸਾਲ 25 ਕਰੋੜ ਰੁਪਏ ਕਮਾ ਰਿਹਾ ਹੈ। ਅਰਾਵਲੀ ਜ਼ਿਲੇ ਦੇ ਦੌਲਪੁਰ ਕੰਪਾ ਪਿੰਡ ਦੇ ਜਿਤੇਸ਼ ਪਟੇਲ ਆਲੂ ਕਿਸਾਨ ਹਨ। ਉਨ੍ਹਾਂ ਨੇ ਖੇਤੀਬਾੜੀ ਵਿਗਿਆਨ ਦੀ ਪੜ੍ਹਾਈ ਤੋਂ ਹਾਸਲ ਗਿਆਨ ਦਾ ਇਸਤੇਮਾਲ ਆਲੂ ਦੀ ਲੇਡੀ ਰੋਸੇਟਾ (ਐੱਲ. ਆਰ.) ਕਿਸਮ ਦੀ ਖੇਤੀ 'ਤੇ ਕੀਤਾ ਅਤੇ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਪਰਿਵਾਰ ਦੀ ਕਿਸਮਤ ਹੀ ਬਦਲ ਗਈ।

ਆਲੂ ਦੀ ਐੱਲ. ਆਰ. ਕਿਸਮ ਦਾ ਇਸਤੇਮਾਲ ਜ਼ਿਆਦਾਤਰ ਚਿਪਸ ਅਤੇ ਵੈਫਰਸ ਬਣਾਉਣ 'ਚ ਇਸਤੇਮਾਲ ਹੁੰਦਾ ਹੈ। ਅੱਜ ਪਟੇਲ ਪਰਿਵਾਰ ਬਾਲਾਜੀ ਅਤੇ ਆਈ. ਟੀ. ਸੀ. ਵਰਗੀਆਂ ਵੱਡੀਆਂ ਚਿਪਸ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਲੂ ਦੀ ਸਪਲਾਈ ਕਰਦਾ ਹੈ। ਜਿਤੇਸ਼ ਦਾ ਪਰਿਵਾਰ ਪਿਛਲੇ 26 ਸਾਲਾਂ ਤੋਂ ਆਲੂਆਂ ਦੀ ਖੇਤੀ ਕਰ ਰਿਹਾ ਹੈ। ਜਿਤੇਸ਼ ਦੱਸਦੇ ਹਨ ਕਿ ਸਾਲ 2005 'ਚ ਜਦੋਂ ਮੈਂ ਖੇਤੀਬਾੜੀ ਵਿਗਿਆਨ 'ਚ ਐੱਮ. ਐੱਸ. ਸੀ. ਦੀ ਪੜ੍ਹਾਈ ਪੂਰੀ ਕੀਤੀ ਸੀ ਤਾਂ ਮੇਰਾ ਟੀਚਾ ਖੇਤੀਬਾੜੀ 'ਚ ਪਰਤਣਾ ਹੀ ਸੀ। ਪਹਿਲਾਂ ਮੇਰਾ ਪਰਿਵਾਰ ਆਲੂ ਦੀ ਟੇਬਲ ਵਰਾਇਟੀ ਦੀ ਖੇਤੀ ਕਰਦਾ ਸੀ, ਮੈਂ ਇਸ 'ਚ ਵਰਾਇਟੀ ਲਿਆਉਣ ਦਾ ਫੈਸਲਾ ਲਿਆ।

ਪਟੇਲ ਨੇ ਐੱਲ. ਆਰ. ਕਿਸਮ ਦੇ ਆਲੂ ਦੀ ਖੇਤੀ ਸਾਲ 2007 'ਚ ਸ਼ੁਰੂ ਕੀਤੀ ਸੀ। ਉਸ ਸਮੇਂ ਇਸ ਦੀ ਖੇਤੀ ਉਹ 10 ਏਕੜ ਜ਼ਮੀਨ 'ਤੇ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਪੈਦਾਵਾਰ ਚੰਗੀ ਹੋਣ ਲੱਗੀ ਤਾਂ ਉਨ੍ਹਾਂ ਨੇ ਪੂਰੇ ਪਰਿਵਾਰ ਨੂੰ ਇਸ ਦੀ ਖੇਤੀ ਨੂੰ ਸ਼ਾਮਲ ਕਰਨ ਬਾਰੇ ਸੋਚਿਆ। ਇੰਡਸਟਰੀ ਮਾਹਿਰ ਦੱਸਦੇ ਹਨ ਕਿ ਇਸ ਕਿਸਮ ਦੇ ਆਲੂਆਂ ਦੀ ਮੰਗ ਵਧਣ ਲੱਗੀ ਹੈ। ਟੈਕੀਨਕੋ ਐਗਰੀ ਸਾਇੰਸਜ਼ ਲਿਮਟਿਡ ਦੇ ਚੀਫ ਸਕੱਤਰ ਮਦਾਨ ਕਹਿੰਦੇ ਹਨ ਕਿ ਐੱਲ. ਆਰ. ਕੁਆਲਿਟੀ ਦੇ ਆਲੂ ਦੀ ਮੰਗ ਚਿਪਸ ਬਣਾਉਣ ਵਾਲੇ ਲਗਾਤਾਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਲ 2019 'ਚ ਗੁਜਰਾਤ ਤੋਂ ਐੱਲ. ਆਰ. ਕਿਸਮ ਦਾ ਇਕ ਲੱਖ ਟਨ ਆਲੂ ਇੰਡੋਨੇਸ਼ੀਆ, ਕੁਵੈਤ, ਓਮਾਨ ਅਤੇ ਸਾਊਦੀ ਅਰਬ ਵਰਗੇ ਵੱਡੇ ਬਾਜ਼ਾਰਾਂ 'ਚ ਬਰਾਮਦ ਕੀਤਾ ਗਿਆ।ਪਟੇਲ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦੇ 10 ਮੈਂਬਰ ਵੱਖ-ਵੱਖ ਏਰੀਆ 'ਚ ਮਾਹਿਰ ਹਨ। ਕੋਈ ਬ੍ਰੀਡਿੰਗ, ਕੋਈ ਮਾਈਕ੍ਰੋਬਾਇਓਲਾਜੀ ਤੇ ਕੋਈ ਪਥਾਲਜੀ 'ਚ। ਐੱਲ. ਆਰ. ਕੁਆਲਿਟੀ ਦੇ ਆਲੂ ਨੂੰ ਚਿਪਸ ਬਣਾਉਣ ਵਾਲੇ 17 ਰੁਪਏ ਪ੍ਰਤੀ ਕਿਲੋ ਤੱਕ ਦੇ ਰੇਟ 'ਤੇ ਖਰੀਦਦੇ ਹਨ।


Tanu

Content Editor

Related News