ਵੱਡੀ ਖ਼ਬਰ ; SI-ASI ਸਣੇ 8 ਪੁਲਸ ਮੁਲਾਜ਼ਮ ਹੋ ਗਏ ਸਸਪੈਂਡ
Tuesday, Jul 08, 2025 - 03:28 PM (IST)

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤਬਾਦਲੇ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ 8 ਪੁਲਸ ਅਧਿਕਾਰੀਆਂ ਖ਼ਿਲਾਫ਼ ਐਕਸ਼ਨ ਲਿਆ ਗਿਆ ਹੈ। ਡੀ.ਸੀ.ਪੀ. ਸ਼ਰਧਾ ਤਿਵਾਰੀ ਨੇ ਇਨ੍ਹਾਂ 8 ਮੁਲਾਜ਼ਮਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਨ੍ਹਾਂ ਮੁਲਾਜ਼ਮਾਂ 'ਚ 1 ਸਬ ਇੰਸਪੈਕਟਰ, 1 ਅਸਿਸਟੈਂਟ ਸਬ ਇੰਸਪੈਕਟਰ, 4 ਹੈੱਡ ਕਾਂਸਟੇਬਲ ਤੇ 2 ਕਾਂਸਟੇਬਲ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ, ਕਿਉਂਕਿ ਇਨ੍ਹਾਂ ਨੇ ਟਰਾਂਸਫ਼ਰ ਦੇ ਹੁਕਮਾਂ ਦਾ ਪਾਲਣ ਨਹੀਂ ਕੀਤਾ ਤੇ ਦਿੱਤੇ ਗਏ ਸਮੇਂ 'ਚ ਇਨ੍ਹਾਂ ਨੇ ਨਵੇਂ ਥਾਣੇ 'ਚ ਪੋਸਟਿੰਗ ਨਹੀਂ ਲਈ, ਜਿਸ ਕਾਰਨ ਇਨ੍ਹਾਂ ਖ਼ਿਲਾਫ਼ ਅਨੁਸ਼ਾਸਨਹੀਨਤਾ ਤੇ ਟਰਾਂਸਫਰ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਇਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਰਿਸ਼ਤੇਦਾਰ ਦੇ ਘਰ ਖਾਣਾ ਖਾਣ ਗਿਆ ਸੀ ਨਵਾਂ ਵਿਆਹਿਆ ਜੋੜਾ, ਪਲਾਂ 'ਚ ਉੱਜੜ ਗਈ ਦੁਨੀਆ
ਇਨ੍ਹਾਂ ਅਧਿਕਾਰੀਆਂ 'ਚ ਸਬ ਇੰਸਪੈਕਟਰ ਸਾਬਿਰ ਖ਼ਾਨ (ਥਾਣਾ ਟੀਲਾ ਜਮਾਲਪੁਰਾ), ਅਸਿਸਟੈਂਟ ਸਬ ਇੰਸਪੈਕਟਰ ਰਾਮ ਅਵਤਾਰ (ਕੇਂਦਰ ਰਿਜ਼ਰਵਡ), ਹੈੱਡ ਕਾਂਸਟੇਬਲ ਨਰੇਸ਼ ਕੁਮਾਰ ਸ਼ਰਮਾ (ਥਾਣਾ ਸ਼ਾਮਲਾ ਹਿੱਲਜ਼), ਹੈੱਡ ਕਾਂਸਟੇਬਲ ਮਨੋਹਰ ਲਾਲ (ਥਾਣਾ ਬਾਗਸੇਵਨੀਆ), ਹੈੱਡ ਕਾਂਸਟੇਬਲ ਵੀਰੇਂਦਰ ਯਾਦਵ (ਥਾਣਾ ਹਨੂੰਮਾਨਗੰਜ), ਹੈੱਡ ਕਾਂਸਟੇਬਲ ਚੰਦਰਮੌਲ ਮਿਸ਼ਰਾ (ਥਾਣਾ ਹਨੂੰਮਾਨਗੰਜ), ਕਾਂਸਟੇਬਲ ਕਪਿਲ ਚੰਦਰਵੰਸ਼ੀ (ਥਾਣਾ ਹਨੂੰਮਾਨਗੰਜ) ਤੇ ਕਾਂਸਟੇਬਲ ਪ੍ਰਸ਼ਾਂਤ ਸ਼ਰਮਾ (ਥਾਣਾ ਅਪਰਾਧ ਸ਼ਾਖਾ) ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e