ਹਿਮਾਚਲ ਪ੍ਰਦੇਸ਼ 'ਚ ਕਈ ਪੁਲਸ ਅਧਿਕਾਰੀਆਂ ਦੇ ਤਬਾਦਲੇ
Wednesday, Feb 20, 2019 - 12:02 PM (IST)

ਸ਼ਿਮਲਾ- ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਤਬਾਦਲਾ ਕੀਤਾ ਹੈ। ਸਰਕਾਰ ਨੇ 42 ਪੁਲਸ ਅਤੇ 36 ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ 'ਚ 7 ਆਈ. ਏ. ਐੱਸ, 7 ਆਈ. ਪੀ. ਐੱਸ, 29 ਐੱਚ. ਏ. ਐੱਸ ਅਤੇ 35 ਐੱਚ. ਪੀ. ਐੱਸ ਅਧਿਕਾਰੀ ਸ਼ਾਮਿਲ ਹਨ। ਕੇਂਦਰੀ ਚੋਣ ਕਮਿਸ਼ਨ ਨੇ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਤਿੰਨ ਸਾਲ ਤੋਂ ਇਕ ਹੀ ਸਥਾਨ 'ਤੇ ਕਾਰਜਕਾਰੀ ਅਧਿਕਾਰੀਆਂ ਦੇ ਤਬਾਦਲੇ 20 ਫਰਵਰੀ ਤੱਕ ਕੀਤੇ ਜਾਣ। ਉਸ ਦੀ ਰਿਪੋਰਟ ਕੇਂਦਰੀ ਚੋਣ ਕਮਿਸ਼ਨ ਨੂੰ 25 ਫਰਵਰੀ ਤੋਂ ਪਹਿਲਾਂ ਦੇਣੀ ਹੋਵੇਗੀ।