ਬਿਹਾਰ ’ਚ ਜ਼ਹਿਰੀਲੀ ਗੈਸ ਦੀ ਲਪੇਟ ’ਚ ਆਉਣ ਨਾਲ 4 ਮਜ਼ਦੂਰਾਂ ਦੀ ਮੌਤ, ਪਿਆ ਚੀਕ-ਚਿਹਾੜਾ
Sunday, Aug 30, 2026 - 08:03 AM (IST)
ਗੋਪਾਲਗੰਜ (ਏਜੰਸੀ) - ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਸ਼੍ਰੀਪੁਰ ਥਾਣਾ ਖੇਤਰ ਦੇ ਸਵਨਹੀ ਜਗਦੀਸ਼ ਪਿੰਡ ’ਚ ਸ਼ਨੀਵਾਰ ਨੂੰ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਜ਼ਹਿਰੀਲੀ ਗੈਸ ਦੀ ਲਪੇਟ ’ਚ ਆਉਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਮਾਰੇ ਗਏ ਮਜ਼ਦੂਰਾਂ ਦੀ ਪਛਾਣ ਸਵਨਹੀ ਪੱਟੀ ਪਿੰਡ ਵਾਸੀ ਬੰਟੀ ਬੈਠਾ ਉਰਫ਼ ਰਾਕੇਸ਼ (25), ਜਾਵੇਦ ਆਲਮ ਉਰਫ਼ ਟੀਪੂ (30), ਗਿਧਹਾ ਪਿੰਡ ਦੇ ਵਾਸੀ ਸਬੇ ਆਲਮ (26) ਅਤੇ ਗੋਪਾਲਪੁਰ ਥਾਣਾ ਖੇਤਰ ਦੇ ਸਵਨਹੀਵ੍ਰਿੱਤ ਪਿੰਡ ਵਾਸੀ ਉਮੇਸ਼ ਯਾਦਵ (35) ਵਜੋਂ ਹੋਈ ਹੈ।
ਪੜ੍ਹੋ ਇਹ ਵੀ - ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ
ਪੁਲਸ ਨੇ ਕਿਹਾ ਕਿ ਉਕਤ ਮਜ਼ਦੂਰ ਫਲੱਸ਼ ਦੇ ਟੈਂਕ ਦਾ ਸੈਂਟਰਿੰਗ ਖੋਲ੍ਹਣ ਲਈ ਵਾਰ-ਵਾਰ ਟੈਂਕੀ ’ਚ ਉਤਰੇ ਸਨ। ਟੈਂਕ ’ਚ ਉਤਰਨ ਤੋਂ ਬਾਅਦ ਚਾਰੇ ਮਜ਼ਦੂਰ ਜ਼ਹਿਰੀਲੀ ਗੈਸ ਦੀ ਲਪੇਟ ’ਚ ਆ ਗਏ ਅਤੇ ਬੇਹੋਸ਼ ਹੋ ਗਏ। ਕਾਫ਼ੀ ਦੇਰ ਤੱਕ ਉਨ੍ਹਾਂ ਦੀ ਕੋਈ ਜਾਣਕਾਰੀ ਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਟੈਂਕ ’ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਚਾਰਾਂ ਦੀ ਮੌਤ ਹੋ ਚੁੱਕੀ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
