PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਗੱਲਬਾਤ ਨੂੰ ਲੈ ਕੇ ਕਾਂਗਰਸ ਦਾ ਤਿੱਖਾ ਹਮਲਾ

Wednesday, Nov 05, 2025 - 12:14 PM (IST)

PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਗੱਲਬਾਤ ਨੂੰ ਲੈ ਕੇ ਕਾਂਗਰਸ ਦਾ ਤਿੱਖਾ ਹਮਲਾ

ਨਵੀਂ ਦਿੱਲੀ : ਕਾਂਗਰਸ ਨੇ ਵ੍ਹਾਈਟ ਹਾਊਸ ਦੀ ਬੁਲਾਰਨ ਕੈਰੋਲਿਨ ਲੇਵਿਟ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਿਰ ਇਸ ਗੱਲ ਤੋਂ ਇਨਕਾਰ ਕਿਉਂ ਕਰਦੇ ਹਨ ਕਿ ਉਹਨਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਹੁੰਦੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੈਰੋਲਿਨ ਲੇਵਿਟ ਦੀਆਂ ਟਿੱਪਣੀਆਂ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਕਿ ਟਰੰਪ ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਦੋਵੇਂ ਇੱਕ ਦੂਜੇ ਨਾਲ ਅਕਸਰ ਗੱਲ ਕਰਦੇ ਹਨ।

ਪੜ੍ਹੋ ਇਹ ਵੀ : UP 'ਚ ਰੂਹ ਕੰਬਾਊ ਹਾਦਸਾ, ਰੇਲਵੇ ਸਟੇਸ਼ਨ 'ਤੇ ਲਾਸ਼ਾਂ ਦੇ ਉੱਡੇ ਚਿਥੜੇ, ਪਿਆ ਚੀਕ-ਚਿਹਾੜਾ

ਰਮੇਸ਼ ਨੇ X 'ਤੇ ਪੋਸਟ ਕੀਤਾ, "10 ਮਈ ਨੂੰ ਸ਼ਾਮ 5:37 ਵਜੇ ਅਮਰੀਕੀ ਵਿਦੇਸ਼ ਮੰਤਰੀ (ਮਾਰਕੋ ਰੂਬੀਓ) ਦੇ ਐਲਾਨ ਤੋਂ ਭਾਰਤ ਦੇ ਲੋਕਾਂ ਨੂੰ ਪਤਾ ਲੱਗਾ ਕਿ 'ਆਪ੍ਰੇਸ਼ਨ ਸਿੰਦੂਰ' ਅਚਾਨਕ ਬੰਦ ਕਰ ਦਿੱਤਾ ਗਿਆ ਸੀ। ਹੁਣ, ਵ੍ਹਾਈਟ ਹਾਊਸ ਦੀ ਬੁਲਾਰਨ ਕੈਰੋਲੀਨ ਲੇਵਿਟ ਤੋਂ ਭਾਰਤ ਦੇ ਲੋਕਾਂ ਨੂੰ ਪਤਾ ਲੱਗਾ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਵਪਾਰ (ਜਾਂ) ਸੌਦਿਆਂ 'ਤੇ ਅਕਸਰ ਇੱਕ ਦੂਜੇ ਨਾਲ ਗੱਲ ਕਰ ਰਹੇ ਹਨ।" ਕਾਂਗਰਸ ਨੇਤਾ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੂੰ ਅਸਲ ਵਿੱਚ ਇੱਕ ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ। ਰਮੇਸ਼ ਨੇ ਪੁੱਛਿਆ, "ਪਰ ਪ੍ਰਧਾਨ ਮੰਤਰੀ ਇਹ ਮੰਨਣ ਤੋਂ ਕਿਉਂ ਇਨਕਾਰ ਕਰਦੇ ਹਨ? ਉਹ ਇਹ ਮੰਨਣ ਤੋਂ ਕਿਉਂ ਇਨਕਾਰ ਕਰਦੇ ਹਨ ਕਿ ਉਹ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਦੇ ਹਨ? ਉਹ ਕਿਸ ਗੱਲ ਤੋਂ ਡਰਦੇ ਹਨ?"

ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ


author

rajwinder kaur

Content Editor

Related News