PM ਮੋਦੀ ਨੇ ਸਰਊ ਨਹਿਰ ਪ੍ਰਾਜੈਕਟ ਰਾਸ਼ਟਰ ਨੂੰ ਕੀਤਾ ਸਮਰਪਿਤ, 29 ਲੱਖ ਕਿਸਾਨਾਂ ਨੂੰ ਮਿਲੇਗਾ ਲਾਭ

Saturday, Dec 11, 2021 - 03:26 PM (IST)

PM ਮੋਦੀ ਨੇ ਸਰਊ ਨਹਿਰ ਪ੍ਰਾਜੈਕਟ ਰਾਸ਼ਟਰ ਨੂੰ ਕੀਤਾ ਸਮਰਪਿਤ, 29 ਲੱਖ ਕਿਸਾਨਾਂ ਨੂੰ ਮਿਲੇਗਾ ਲਾਭ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 9800 ਕਰੋੜ ਰੁਪਏ ਦੀ ਸਰਊ ਨਦੀ ਪ੍ਰਾਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਜਿਸ ਨਾਲ 14 ਲੱਖ ਹੈਕਟੇਅਰ ਤੋਂ ਵੱਧ ਖੇਤੀ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮਿਲੇਗਾ ਅਤੇ ਖੇਤਰ ਦੇ ਲਗਭਗ 29 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ’ਚ ਵਿਰੋਧੀ ਦਲਾਂ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਕੋਈ ਇਸ ਪ੍ਰਾਜੈਕਟ ਨੂੰ ਕ੍ਰੇਡਿਟ ਲੈਣ ਦਾ ਦਾਅਵਾ ਕਰੇਗਾ। ਪ੍ਰਧਾਨ ਮੰਤਰੀ ਮੋਦੀ ਦਾ ਇਹ ਕਮੈਂਟ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਉਸ ਬਿਆਨ ਤੋਂ ਬਾਅਦ ਆਇਆ, ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਹ ਯੋਜਨਾ ਸਪਾ ਸਰਕਾਰ ਦੇ ਸਮੇਂ ’ਚ ਹੀ ਤਿੰਨ ਚੌਥਾਈ ਬਣ ਚੁਕੀ ਸੀ। 

PunjabKesari

ਪੀ.ਐੱਮ. ਮੋਦੀ ਨੇ ਬਲਰਾਮਪੁਰ ’ਚ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ,‘‘ਜਦੋਂ ਮੈਂ ਅੱਜ ਦਿੱਲੀ ਤੋਂ ਤੁਰਿਆ ਤਾਂ ਸਵੇਰ ਤੋਂ ਇੰਤਜ਼ਾਰ ਕਰ ਰਿਹਾ ਸੀ ਕਦੋਂ ਕੋਈ ਆਏਗਾ, ਕਹੇਗਾ ਕਿ ਮੋਦੀ ਜੀ ਇਸ ਯੋਜਨਾ ਦਾ ਫਿੱਤਾ ਤਾਂ ਅਸੀਂ ਕੱਟਿਆ ਸੀ, ਇਹ ਯੋਜਨਾ ਤਾਂ ਅਸੀਂ ਸ਼ੁਰੂ ਕੀਤੀ ਸੀ। ਕੁਝ ਲੋਕ ਹਨ, ਜਿਨ੍ਹਾਂ ਦੀ ਆਦਤ ਹੈ ਅਜਿਹਾ ਕਹਿਣ ਦੀ, ਹੋ ਸਕਦਾ ਹੈ ਕਿ ਬਚਪਨ ’ਚ ਇਸ ਯੋਜਨਾ ਦਾ ਫਿੱਤਾ ਉਨ੍ਹਾਂ ਨੇ ਹੀ ਕੱਟਿਆ ਹੋਵੇ।’’ ਉਨ੍ਹਾਂ ਕਿਹਾ ਕਿ ਸਰਊ ਨਹਿਰ ਪ੍ਰਾਜੈਕਟ ’ਚ ਜਿੰਨਾ ਕੰਮ 5 ਦਹਾਕਿਆਂ ’ਚ ਹੋ ਸਕਿਆ ਸੀ, ਉਸ ਤੋਂ ਵੱਧ ਕੰਮ ਅਸੀਂ 5 ਸਾਲ ਪਹਿਲਾਂ ਕਰ ਕੇ ਦਿਖਾਇਆ ਹੈ। ਇਹੀ ਡਬਲ ਇੰਜਣ ਦੀ ਸਰਕਾਰ ਹੈ। ਇਹ ਡਬਲ ਇੰਜਣ ਦੀ ਸਰਕਾਰ ਦੇ ਕੰਮ ਦੀ ਰਫ਼ਤਾਰ ਹੈ। 

ਇਹ ਵੀ ਪੜ੍ਹੋ : ਅੰਦੋਲਨ ਖ਼ਤਮ ਕਰ ਘਰ ਜਾਣ ਦੀ ਖ਼ੁਸ਼ੀ ’ਚ ਕਿਸਾਨਾਂ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)

ਇਸ ਤੋਂ ਪਹਿਲਾਂ ਅੱਜ ਸਵੇਰੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਖਿਲੇਸ਼ ਯਾਦਵ ਨੇ ਟਵੀਟ ਕਰ ਕੇ ਕਿਹਾ,‘‘ਸਪਾ ਦੇ ਸਮੇਂ ਤਿੰਨ ਚੌਥਾਈ ਬਣ ਚੁਕੇ ‘ਸਰਊ ਰਾਸ਼ਟਰੀ ਪ੍ਰਾਜੈਕਟ’ ਦੇ ਬਾਕੀ ਬਚੇ ਕੰਮ ਨੂੰ ਪੂਰਾ ਕਰਨ ’ਚ ਉੱਤਰ ਪ੍ਰਦੇਸ਼ ਭਾਜਪਾ ਸਰਕਾਰ ਨੇ 5 ਸਾਲ ਲਗਾ ਦਿੱਤੇ। 22 ’ਚ ਮੁੜ ਸਪਾ ਦਾ ਨਵਾਂ ਯੁਗ ਆਏਗਾ। ਵਿਕਾਸ ਦੀਆਂ ਨਹਿਰਾਂ ਨਾਲ ਪ੍ਰਦੇਸ਼ ਲਹਿਲਹਾਏਗਾ!’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News