PM ਮੋਦੀ ਨੇ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਮਾਣਿਕ ਸਾਹਾ ਨੂੰ ਦਿੱਤੀ ਵਧਾਈ

05/15/2022 2:46:47 PM

ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਾਣਿਕ ਸਾਹਾ ਨੇ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣ ’ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਸਾਹਾ ਸੂਬੇ ਦੀ ਵਿਕਾਸ ਯਾਤਰਾ ਵਿਚ ਹੋਰ ਨਵੇਂ ਬਦਲੇ ਜੋੜਨਗੇ। ਦੱਸ ਦੇਈਏ ਕਿ ਸਾਹਾ ਨੇ ਐਤਵਾਰ ਯਾਨੀ ਕਿ ਅੱਜ ਸਵੇਰੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਐੱਸ. ਐੱਨ. ਆਰੀਆ ਨੇ ਅਗਰਤਲਾ ਸਥਿਤ ਰਾਜਭਵਨ ’ਚ ਉਨ੍ਹਾਂ ਨੂੰ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। 

ਇਹ ਵੀ ਪੜ੍ਹੋ- ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਬਣੇ ਮਾਣਿਕ ਸਾਹਾ, ਚੁੱਕੀ ਅਹੁਦੇ ਦੀ ਸਹੁੰ

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣ ’ਤੇ ਡਾ. ਮਾਣਿਕ ਨੂੰ ਵਧਾਈ। ਉਨ੍ਹਾਂ ਦੇ ਲਾਭਦਾਇਕ ਕਾਰਜਕਾਲ ਲਈ ਸ਼ੁੱਭਕਾਮਨਾਵਾਂ। ਮੈਨੂੰ ਭਰੋਸਾ ਹੈ ਕਿ ਉਹ ਤ੍ਰਿਪੁਰਾ ਦੀ ਵਿਕਾਸ ਯਾਤਰਾ ’ਚ ਨਵੇਂ ਬਦਲ ਜੋੜਨਗੇ, ਜਿਸ ਦੀ ਸ਼ੁਰੂਆਤ ਸਾਲ 2018 ’ਚ ਹੋਈ ਸੀ।


Tanu

Content Editor

Related News