ਸੁਹਾਵਣਾ ਮੌਸਮ ਤੇ ਖੂਬਸੂਰਤ ਪਹਾੜ ਬਣੇ ਜਾਨ ਦੇ ਦੁਸ਼ਮਣ; ਲੱਖਾਂ ਰੁਪਏ ਦੇ ਵਾਹਨ ਤੇ ਸੈਲਾਨੀ ਬਣ ਰਹੇ ਸ਼ਿਕਾਰ
Tuesday, Aug 26, 2025 - 01:07 PM (IST)

ਨੈਸ਼ਨਲ ਡੈਸਕ - ਸੁਹਾਵਣਾ ਮੌਸਮ ਅਤੇ ਪਹਾੜਾਂ ਦੀ ਖੂਬਸੂਰਤੀ ਦੇਖਣ ਲਈ ਲੋਕ ਪਹਾੜਾਂ ਵੱਲ ਜਾਂਦੇ ਹਨ। ਬਹੁਤ ਸਾਰੇ ਲੋਕ "ਪਹਾੜ ਬੁਲਾਉਂਦੇ ਹਨ" ਕਹਿ ਕੇ ਬਰਸਾਤੀ ਮੌਸਮ ਵਿਚ ਵੀ ਪਹਾੜੀ ਇਲਾਕਿਆਂ ਵੱਲ ਚਲੇ ਜਾਂਦੇ ਹਨ। ਦੂਜੇ ਪਾਸੇ ਸਾਲ 2025 ਦਾ ਮਾਨਸੂਨ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ। ਪਹਾੜੀ ਇਲਾਕਿਆਂ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਤੇ ਭਿਆਨਕ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਇਸ ਦੇ ਬਾਵਜੂਦ ਲੋਕ ਪਹਾੜਾਂ ਵੱਲ ਜਾਣਾ ਬੰਦ ਨਹੀਂ ਕਰ ਰਹੇ। ਸਰਕਾਰ ਵਲੋਂ ਵਾਰ-ਵਾਰ ਮੌਸਮ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਜਾ ਚੁੱਕੀ ਹੈ। ਫਿਰ ਵੀ ਲੋਕ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਪਹਾੜਾਂ ਵੱਲ ਨੂੰ ਜਾ ਰਹੇ ਹਨ।
ਇਹ ਵੀ ਪੜ੍ਹੋ : Emirates ਯਾਤਰੀਆਂ ਲਈ ਅਹਿਮ ਖ਼ਬਰ , ਯਾਤਰਾ ਦਰਮਿਆਨ ਕਰਨੀ ਹੋਵੇਗੀ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ
ਤਾਜ਼ਾ ਮਾਮਲਾ ਮਨਾਲੀ ਹਾਈਵੇਅ ਦਾ ਹੈ ਜਿਥੇ ਵਾਹਨਾਂ ਨਾਲ ਭਰੀ ਹੋਈ ਸੜਕ 'ਤੇ ਪਹਾੜ ਡਿੱਗਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਲੋਕ ਆਪਣੇ ਲੱਖਾਂ ਰੁਪਏ ਦੇ ਵਾਹਨ ਖੁੱਲ੍ਹੇ ਛੱਡ ਕੇ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ। ਇਹ ਸਿੱਧਾ ਆਪਣੀ ਜਾਨ ਨੂੰ ਜੋਖਮ ਵਿਚ ਪਾਉਣ ਵਰਗਾ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ 'ਤੇ ਪਹੁੰਚੀ ਚਾਂਦੀ, ਸੋਨੇ ਦੀ ਕੀਮਤ 'ਚ ਵੀ ਆਇਆ ਭਾਰੀ ਉਛਾਲ
ਪਹਾੜਾਂ ਵੱਲ ਜਾਣ ਵਾਲੀਆਂ ਦੀ ਵਧ ਰਹੀ ਗਿਣਤੀ
ਅੱਜਕੱਲ੍ਹ ਵੱਡੀ ਗਿਣਤੀ ਵਿਚ ਲੋਕ ਸ਼ਾਂਤੀ ਦੀ ਭਾਲ ਵਿੱਚ ਪਹਾੜਾਂ 'ਤੇ ਜਾ ਰਹੇ, ਪਰ ਹੁਣ ਪਹਾੜ ਪਾਰਟੀਆਂ ਅਤੇ ਗੁੰਡਾਗਰਦੀ ਦਾ ਕੇਂਦਰ ਵੀ ਬਣ ਰਹੇ ਹਨ। ਵੱਡੀ ਗਿਣਤੀ ਵਿੱਚ ਸੈਲਾਨੀ ਨਾ ਸਿਰਫ਼ ਜਨਤਕ ਆਵਾਜਾਈ ਰਾਹੀਂ, ਸਗੋਂ ਆਪਣੇ ਵਾਹਨਾਂ ਰਾਹੀਂ ਵੀ ਪਹਾੜਾਂ 'ਤੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਛੋਟੇ ਪਹਾੜੀ ਰਸਤਿਆਂ 'ਤੇ ਵਾਹਨਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਦੂਜੇ ਪਾਸੇ ਲੋਕ ਪਹਾੜੀ ਰਸਤਿਆਂ 'ਤੇ ਗੱਡੀ ਚਲਾਉਣ ਦੇ ਤਰੀਕਿਆਂ ਤੋਂ ਵੀ ਜਾਣੂ ਨਹੀਂ ਹਨ ਅਤੇ ਆਪਣੇ ਵਾਹਨਾਂ ਨੂੰ ਇਸ ਤਰ੍ਹਾਂ ਚਲਾਉਂਦੇ ਹਨ ਜਿਵੇਂ ਉਹ ਆਮ ਸੜਕਾਂ 'ਤੇ ਗੱਡੀ ਚਲਾ ਰਹੇ ਹੋਣ।
ਇਹ ਵੀ ਪੜ੍ਹੋ : 122 ਕਰੋੜ ਰੁਪਏ ਦਾ ਇਕ ਹੋਰ ਵੱਡਾ ਬੈਂਕ ਘਪਲਾ ; ਬੈਂਕ ਦੇ ਚੇਅਰਮੈਨ ਤੇ ਪਤਨੀ ਸਮੇਤ ਕਈ ਦੋਸ਼ੀ ਭੱਜੇ ਵਿਦੇਸ਼
ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਦੇ ਬਾਵਜੂਦ ਪਹਾੜਾਂ 'ਤੇ ਘੁੰਮਣਾ ਸਹੀ ਹੈ ਜਾਂ ਨਹੀਂ ?
ਕੁਮੈਂਟ ਕਰਕੇ ਦਿਓ ਆਪਣੀ ਰਾਏ
ਇਹ ਵੀ ਪੜ੍ਹੋ : IMPS 'ਤੇ ਨਵੇਂ ਨਿਯਮ ਲਾਗੂ, HDFC ਤੋਂ ਲੈ ਕੇ PNB ਤੱਕ ਸਾਰਿਆਂ ਨੇ ਵਧਾਏ ਚਾਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8