ਚਿੰਤਾਜਨਕ: ਮੱਛੀਆਂ ਦੇ ਸਰੀਰ ’ਚ ਮਿਲੇ ਪਲਾਸਟਿਕ ਦੇ ਕਣ, ਵਿਗਿਆਨੀ ਹੋਏ ਹੈਰਾਨ

05/23/2022 1:58:03 PM

ਗੜ੍ਹਵਾਲ (ਭਾਸ਼ਾ)– ਮਨੁੱਖਾਂ ਵਲੋਂ ਇਸਤੇਮਾਲ ’ਚ ਲਿਆਂਦੇ ਜਾ ਰਹੇ ਖ਼ਤਰਨਾਕ ਪਲਾਸਟਿਕ ਦੇ ਪ੍ਰਭਾਵ ਤੋਂ ਨਦੀਆਂ ’ਚ ਮੱਛੀਆਂ ਵੀ ਨਹੀਂ ਬਚ ਸਕੀਆਂ ਹਨ। ਮੱਛੀਆਂ ਦੇ ਸਰੀਰ ’ਚ ਵੀ ਪਲਾਸਟਿਕ ਦੇ ਕਣ ਮਿਲ ਰਹੇ ਹਨ। ਪਾਲਤੂ ਪਸ਼ੂਆਂ ਸਮੇਤ ਹੋਰ ਜਾਨਵਰਾਂ ਦੇ ਸਰੀਰ ’ਚ ਜ਼ਹਿਰੀਲੇ ਪਲਾਸਟਿਕ ਦੀ ਮੌਜੂਦਗੀ ਇਕ ਆਮ ਗੱਲ ਮੰਨੀ ਜਾਣ ਲੱਗੀ ਹੈ ਪਰ ਨਦੀਆਂ ’ਚ ਮੱਛੀਆਂ ਦੇ ਢਿੱਡ ’ਚ ਵੀ ਪਲਾਸਟਿਕ ਦੇ ਕਣ ਮਿਲਣ ਕਾਰਨ ਵਿਗਿਆਨੀ ਹੈਰਾਨੀ ’ਚ ਹੈ। 

ਇਹ ਵੀ ਪੜ੍ਹੋ- ਭਾਰਤ ’ਚ ਮੰਡਰਾਉਣ ਲੱਗਾ Monkeypox ਦਾ ਖ਼ਤਰਾ, ਸਰਕਾਰ ਵਲੋਂ ਅਲਰਟ ਰਹਿਣ ਦੇ ਨਿਰਦੇਸ਼

ਅਲਕੰਦਾ ਨਦੀ ਦੀਆਂ ਮੱਛੀਆਂ ’ਚ ਮਿਲੇ ਪਲਾਸਟਿਕ ਦੇ ਕਣ-
ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਤੋਂ ਹੋ ਕੇ ਵਹਿਣ ਵਾਲੀ ਪ੍ਰਮੁੱਖ ਨਦੀ ਅਲਕਨੰਦਾ ’ਚ ਮੱਛੀਆਂ ਦੇ ਢਿੱਡ ’ਚ ਹਾਨੀਕਾਰਕ ਪੌਲੀਮਰ ਦੇ ਟੁਕੜੇ ਅਤੇ ਮਾਈਕ੍ਰੋਪਲਾਸਟਿਕ ਸਮੇਤ ਨਾਈਲੋਨ ਦੇ ਸੂਖਮ ਕਣ ਮਿਲਣ ਦਾ ਖ਼ੁਲਾਸਾ ਹੋਇਆ ਹੈ। ਇਹ ਖ਼ੁਲਾਸਾ ਹੇਮਵੰਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ ਦੇ ਹਿਮਾਲਿਆ ਐਕੁਆਟਿਕ ਜੈਵ ਵਿਭਿੰਨਤਾ ਵਿਭਾਗ ਦੀ ਖੋਜ ਤੋਂ ਹੋਇਆ ਹੈ। ਪਲਾਸਟਿਕ ਦੇ ਕਣ ਮੱਛੀਆਂ ਦੇ ਨਾਲ ਹੀ ਮਾਸਾਹਾਰੀ ਮਨੁੱਖਾਂ ਲਈ ਵੀ ਹਾਨੀਕਾਰਕ ਸਾਬਤ ਹੋ ਸਕਦੇ ਹਨ। 

ਮੱਛੀਆਂ ਦੇ ਨਮੂਨੇ IIT ਰੂੜਕੀ ਅਤੇ ਚੰਡੀਗੜ੍ਹ ਦੇ ਸੰਸਥਾਵਾਂ ’ਚ ਭੇਜੇ ਗਏ-
ਵਿਭਾਗ ਦੇ ਪ੍ਰਧਾਨ ਡਾ. ਜਸਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਉਹ ਆਪਣੀਆਂ ਖੋਜਕਰਤਾਵਾਂ-ਨੇਹਾ ਅਤੇ ਵੈਸ਼ਾਲੀ ਦੀ ਟੀਮ ਨਾਲ ਪਿਛਲੇ ਕਈ ਮਹੀਨਿਆਂ ਤੋਂ ਅਲਕਨੰਦਾ ਦੀਆਂ ਮੱਛੀਆਂ ’ਤੇ ਸ਼ੋਧ ਕਰ ਰਹੇ ਹਨ। ਇਸ ਦੌਰਾਨ ਮੱਛੀਆਂ ਦੇ ਸਰੀਰ ’ਚ ਪਲਾਸਟਿਕ ਪਦਾਰਥਾਂ ਦੇ ਛੋਟੇ-ਛੋਟੇ ਕਣਾਂ ਅਤੇ ਰੇਸ਼ਿਆਂ ਦੀ ਮੌਜੂਦਗੀ ਸਾਹਮਣੇ ਆਈ ਹੈ। ਇਸ ਦੀ ਪੁਸ਼ਟੀ ਹੋਣ ਮਗਰੋਂ ਨਮੂਨਿਆਂ ਨੂੰ ਵਿਸ਼ਲੇਸ਼ਣ ਲਈ ਆਈ. ਆਈ. ਟੀ. ਰੂੜਕੀ ਅਤੇ ਚੰਡੀਗੜ੍ਹ ਦੇ ਸੰਸਥਾਵਾਂ ’ਚ ਭੇਜਿਆ ਗਿਆ।

ਇਹ ਵੀ ਪੜ੍ਹੋ- ਜਨਮ ਲੈਂਦਿਆਂ ਹੀ ਨਵਜਨਮੇ ਬੱਚੇ ਦੀ ਰੁਕੀ ਧੜਕਨ, ਮੌਤ ਦੇ ਮੂੰਹ 'ਚੋਂ ਇੰਝ ਕੱਢ ਲਿਆਈ ਨਰਸ, ਲੋਕ ਕਰ ਰਹੇ ਤਾਰੀਫ਼

ਮਨੁੱਖਾਂ ਲਈ ਹਾਨੀਕਾਰਕ ਸਾਬਤ ਹੋ ਸਕਦਾ-
ਡਾ. ਸਿੰਘ ਨੇ ਚਿੰਤਾ ਜਤਾਈ ਹੈ ਕਿ ਜੇਕਰ ਪਹਾੜਾਂ ਦੀਆਂ ਮੱਛੀਆਂ ਦੀ ਸਥਿਤੀ ਇਹ ਹੈ ਤਾਂ ਮੈਦਾਨੀ ਖੇਤਰਾਂ ਦੀ ਸਥਿਤੀ ਤਾਂ ਇਸ ਤੋਂ ਵੀ ਖ਼ਤਰਨਾਕ ਹੋ ਸਕਦੀ ਹੈ, ਜਿੱਥੇ ਵੱਡੇ ਪੱਧਰ ’ਤੇ ਪਲਾਸਟਿਕ ਅਤੇ ਹੋਰ ਰਹਿੰਦ-ਖੂਹੰਦ ਸਿੱਧੇ ਨਦੀਆਂ ’ਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ’ਚ ਵੱਡੀ ਮਾਤਰਾ ’ਚ ਪਲਾਸਟਿਕ ਕੂੜਾ ਅਤੇ ਪੌਲੀਥੀਨ ਸੁੱਟਿਆ ਜਾ ਰਿਹਾ ਹੈ। ਡਾ. ਚੌਹਾਨ ਨੇ ਖ਼ਦਸ਼ਾ ਜਤਾਇਆ ਕਿ ਇਨ੍ਹਾਂ ਮੱਛੀਆਂ ਨੂੰ ਖਾਣ ਵਾਲੇ ਮਨੁੱਖਾਂ ਦੇ ਸਰੀਰ ’ਚ ਵੀ ਇਹ ਕਣ ਪ੍ਰਵੇਸ਼ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ੋਧ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਹੁਣ ਗੰਗਾ ਸਮੇਤ ਹੋਰ ਨਦੀਆਂ ਦੀਆਂ ਮੱਛੀਆਂ ’ਤੇ ਵੀ ਅਧਿਐਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਅਮਰਨਾਥ ਯਾਤਰਾ ’ਤੇ ਅੱਤਵਾਦੀਆਂ ਦਾ ਸਾਇਆ, ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

Tanu

This news is Content Editor Tanu