ਗੋਇਲ ਦਾ ਮਿਸਰ ਦੌਰਾ : ਬੁਨਿਆਦੀ ਢਾਂਚੇ, ਨਿਰਮਾਣ ਤੇ ਲਾਜਿਸਟਿਕ ਖੇਤਰ ’ਚ ਸਹਿਯੋਗ ਵਧਾਉਣ ’ਤੇ ਹੋਵੇਗੀ ਚਰਚਾ

Sunday, Nov 15, 2026 - 05:39 PM (IST)

ਗੋਇਲ ਦਾ ਮਿਸਰ ਦੌਰਾ : ਬੁਨਿਆਦੀ ਢਾਂਚੇ, ਨਿਰਮਾਣ ਤੇ ਲਾਜਿਸਟਿਕ ਖੇਤਰ ’ਚ ਸਹਿਯੋਗ ਵਧਾਉਣ ’ਤੇ ਹੋਵੇਗੀ ਚਰਚਾ

ਨਵੀਂ ਦਿੱਲੀ- ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਐਤਵਾਰ ਤੋਂ ਮਿਸਰ ਦਾ 2 ਰੋਜ਼ਾ ਦੌਰਾ ਸ਼ੁਰੂ ਕਰਨਗੇ। ਇਸ ਦੌਰਾਨ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਵੇਜ਼ ਨਹਿਰ ਆਰਥਿਕ ਖੇਤਰ, ਉਦਯੋਗਿਕ ਵਿਕਾਸ, ਨਿਰਮਾਣ, ਬੁਨਿਆਦੀ ਢਾਂਚੇ, ਬੰਦਰਗਾਹਾਂ ਅਤੇ ਲਾਜਿਸਟਿਕ ਖੇਤਰ ’ਚ ਸਹਿਯੋਗ ਵਧਾਉਣ ’ਤੇ ਚਰਚਾ ਹੋਵੇਗੀ। ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ।

ਵਣਜ ਮੰਤਰਾਲਾ ਦੇ ਇਕ ਬਿਆਨ ’ਚ ਕਿਹਾ ਗਿਆ ਕਿ ਸਵੇਜ਼ ਨਹਿਰ ਆਰਥਿਕ ਖੇਤਰ, ਉਦਯੋਗਿਕ ਵਿਕਾਸ, ਨਿਰਮਾਣ, ਬੁਨਿਆਦੀ ਢਾਂਚੇ, ਬੰਦਰਗਾਹਾਂ ਅਤੇ ਲਾਜਿਸਟਿਕ ਖੇਤਰ ਦੇ ਨਾਲ-ਨਾਲ ਖੇਤਰੀ ਮੁੱਲ ਲੜੀਆਂ ’ਚ ਸਹਿਯੋਗ ਦੇ ਮੌਕਿਆਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਦੋਵਾਂ ਧਿਰਾਂ ਵਿਚਾਲੇ ਇਕ-ਦੂਜੇ ਦੇ ਬਾਜ਼ਾਰਾਂ ’ਚ ਉੱਦਮਾਂ ਦੀ ਹਿੱਸੇਦਾਰੀ ਵਧਾਉਣ, ਸੰਸਥਾਗਤ ਪ੍ਰਣਾਲੀ ਨੂੰ ਮਜ਼ਬੂਤ ਕਰਨ, ਵਪਾਰ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਨਿਵੇਸ਼ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੇ ਉਪਾਵਾਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ।

ਭਾਰਤ-ਮਿਸਰ ਸੰਯੁਕਤ ਵਪਾਰ ਪ੍ਰੀਸ਼ਦ (ਜੇ. ਬੀ. ਸੀ.) ਅਤੇ ਸੰਯੁਕਤ ਵਪਾਰ ਕਮੇਟੀ (ਜੇ. ਟੀ. ਸੀ.) ਦੀਆਂ ਬੈਠਕਾਂ ’ਚ ਹਿੱਸਾ ਲੈਣ ਲਈ ਵੱਖ-ਵੱਖ ਖੇਤਰਾਂ ਦੇ 140 ਤੋਂ ਵੱਧ ਸੀ. ਈ. ਓਜ਼ ਅਤੇ ਸੀਨੀਅਰ ਉਦਯੋਗਿਕ ਨੁਮਾਇੰਦਿਆਂ ਦਾ ਇਕ ਉੱਚ ਪੱਧਰੀ ਭਾਰਤੀ ਕਾਰੋਬਾਰੀ ਵਫ਼ਦ ਵੀ ਮੰਤਰੀ ਦੇ ਨਾਲ ਜਾ ਰਿਹਾ ਹੈ। ਗੋਇਲ ਅਤੇ ਮਿਸਰ ਦੇ ਨਿਵੇਸ਼ ਅਤੇ ਵਿਦੇਸ਼ ਵਪਾਰ ਮੰਤਰੀ ਮੁਹੰਮਦ ਫਰੀਦ ਸਾਲੇਹ ਐਤਵਾਰ ਨੂੰ ਇੱਥੇ ਜੇ. ਟੀ. ਸੀ. ਦੇ ਸੱਤਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਕਰਨਗੇ।


author

Harpreet SIngh

Content Editor

Related News