ਪਿਕਅੱਪ ਟਰੱਕ ਫਿਸਲ ਕੇ ਡੂੰਘੀ ਖੱਡ ''ਚ ਡਿੱਗਿਆ, ਦੋ ਲੋਕਾਂ ਦੀ ਦਰਦਨਾਕ ਮੌਤ

Monday, Jun 30, 2025 - 11:28 AM (IST)

ਪਿਕਅੱਪ ਟਰੱਕ ਫਿਸਲ ਕੇ ਡੂੰਘੀ ਖੱਡ ''ਚ ਡਿੱਗਿਆ, ਦੋ ਲੋਕਾਂ ਦੀ ਦਰਦਨਾਕ ਮੌਤ

ਨੈਸ਼ਨਲ ਡੈਸਕ : ਸ਼ਿਮਲਾ ਦੇ ਇੱਕ ਪਿੰਡ 'ਚ ਇੱਕ ਪਿਕਅੱਪ ਟਰੱਕ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਪ੍ਰੇਮ ਚੰਦ (40) ਪੁੱਤਰ ਭੀਮ ਰਾਮ, ਵਾਸੀ ਸੁੰਨੀ ਤਹਿਸੀਲ ਦੇ ਗਡੇਰੀ ਪਿੰਡ ਤੇ ਦਿਨੇਸ਼ (36) ਪੁੱਤਰ ਤੇਜ ਰਾਮ ਵਜੋਂ ਹੋਈ ਹੈ। ਪੁਲਸ ਅਨੁਸਾਰ ਇਹ ਹਾਦਸਾ ਐਤਵਾਰ ਦੇਰ ਰਾਤ ਸ਼ਿਮਲਾ ਜ਼ਿਲ੍ਹੇ ਦੀ ਸੁੰਨੀ ਤਹਿਸੀਲ ਦੇ ਜਲੂਗ ਪਿੰਡ ਨੇੜੇ ਵਾਪਰਿਆ। ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਟਰੱਕ ਖੱਡ ਵਿੱਚ ਡਿੱਗ ਗਿਆ। ਇਸ ਘਟਨਾ ਵਿੱਚ ਟਰੱਕ ਡਰਾਈਵਰ ਤੇ ਇੱਕ ਹੋਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੋਮਵਾਰ ਸਵੇਰੇ ਸਥਾਨਕ ਨਿਵਾਸੀਆਂ ਨੇ ਟਰੱਕ ਨੂੰ ਦੇਖਿਆ, ਜਿਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਟੀਮ ਮੌਕੇ 'ਤੇ ਪਹੁੰਚੀ। ਟੀਮ ਨੇ ਮੌਕੇ ਤੋਂ ਲਾਸ਼ਾਂ ਬਰਾਮਦ ਕੀਤੀਆਂ। ਸ਼ਿਮਲਾ ਦੇ ਪੁਲਸ ਸੁਪਰਡੈਂਟ ਸੰਜੀਵ ਗਾਂਧੀ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Shubam Kumar

Content Editor

Related News