ਇੰਝ ਅਪਲਾਈ ਕਰਨ 'ਤੇ 1 ਹਫਤੇ 'ਚ ਮਿਲ ਸਕਦੈ ਪਾਸਪੋਰਟ
Saturday, Oct 28, 2017 - 10:21 PM (IST)
ਨਵੀਂ ਦਿੱਲੀ— ਸਭ ਤੋਂ ਤਾਕਤਵਰ ਪਾਸਪੋਰਟ ਦੀ ਸੂਚੀ 'ਚ ਸਿੰਗਾਪੁਰ ਟਾਪ 'ਤੇ ਹੈ। ਤਾਕਤਵਰ ਪਾਸਪੋਰਟ ਹੋਣ ਕਾਰਨ ਉੱਥੇ ਦੇ ਨਾਗਰਿਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਸ਼ਾਂ 'ਚ ਵੀਜ਼ਾ ਫ੍ਰੀ ਯਾਤਰਾ ਦਾ ਮੌਕਾ ਮਿਲਦਾ ਹੈ। ਇਸ ਸੂਚੀ 'ਚ ਭਾਰਤ ਦੇ ਸਥਾਨ ਵਿੱਚ ਗਿਰਾਵਟ ਆਈ ਹੈ। ਭਾਰਤ ਭਾਵੇ ਫਿਸਲ ਕੇ 75ਵੇਂ ਸਥਾਨ 'ਤੇ ਪਹੁੰਚ ਗਿਆ ਹੋਵੇ, ਪਰ ਹਰ ਸਾਲ ਹਜ਼ਾਰਾਂ ਭਾਰਤੀ ਆਪਣਾ ਪਾਸਪੋਰਟ ਬਣਵਾਉਂਦੇ ਹਨ ਪਰ ਹੁਣ ਤੁਹਾਨੂੰ ਕੁਝ ਦਸਤਾਵੇਜਾਂ ਦੀ ਮਦਦ ਨਾਲ ਸਿਰਫ ਹਫਤੇ ਭਰ ਦੇ ਅੰਦਰ ਪਾਸਪੋਰਟ ਮਿਲ ਜਾਵੇਗਾ। ਸਾਲ 2016 'ਚ ਹੀ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਬਣਵਾਉਣ ਦੇ ਨਿਯਮਾਂ ਨੂੰ ਆਸਾਨ ਕਰ ਦਿੱਤਾ ਸੀ।
ਇੰਨ੍ਹਾਂ ਦਸਤਾਵੇਜਾਂ ਦੀ ਹੈ ਜ਼ਰੂਰਤ
ਆਨਲਾਈਨ ਅਰਜ਼ੀ ਦੇ ਨਾਲ-ਨਾਲ ਥੋੜ੍ਹੇ ਦਸਤਾਵੇਜਾਂ ਦੀ ਮਦਦ ਨਾਲ ਸਿਰਫ 1 ਹਫਤੇ 'ਚ ਤੁਹਾਡਾ ਪਾਸਪੋਰਟ ਬਣ ਕੇ ਆ ਜਾਵੇਗਾ। ਆਨਲਾਈਨ ਅਰਜ਼ੀ ਭਰਨੇ ਸਮੇਂ ਆਧਾਰ ਕਾਰਡ, ਵੋਟਰ ਆਈ.ਡੀ. ਕਾਰਡ, ਪੈਨ ਕਾਰਡ ਅਤੇ ਅਪਰਾਧਿਕ ਰਿਕਾਰਡ ਨਾ ਹੋਣ ਦਾ ਹਲਫਨਾਮਾ ਦਰਜ ਕਰਵਾਉਣਾ ਹੋਵੇਗਾ। ਇਸ ਦੇ ਲਈ ਦਸਤਾਵੇਜਾਂ ਦੀ ਵਖਰੀ ਲਿਸਟਿੰਗ ਕਰਨੀ ਜ਼ਰੂਰੀ ਨਹੀਂ ਹੈ। ਅਰਜ਼ੀ ਦਿੰਦੇ ਹੀ ਤੁਹਾਨੂੰ ਅਗਲੇ 3 ਦਿਨਾਂ 'ਚ ਅਪੁਆਇੰਟਮੈਂਟ ਮਿਲ ਜਾਵੇਗਾ। ਸਾਰੀ ਪ੍ਰਕਿਰਿਆ ਹੋਣ ਤੋਂ ਬਾਅਦ 7 ਦਿਨਾਂ ਦੇ ਬਾਦ ਤੁਹਾਨੂੰ ਪਾਸਪੋਰਟ ਮਿਲ ਜਾਵੇਗਾ।
ਬਾਅਦ 'ਚ ਹੋਵੇਗਾ ਪੁਲਸ ਵੈਰੀਫਿਕੇਸ਼ਨ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੁਤਾਬਕ, ਵਿਦੇਸ਼ ਮੰਤਰਾਲੇ ਨੇ ਅਜਿਹੀ ਵਿਵਸਥਾ ਕੀਤੀ ਜਿਸ 'ਚ ਪਬਲਿਕ ਨੂੰ ਪਾਸਪੋਰਟ ਜਲਦ ਤੋਂ ਜਲਦ ਮਿਲ ਸਕੇ। ਇਸ ਦੇ ਲਈ ਪੁਲਸ ਵੈਰੀਫਿਕੇਸ਼ਨ, ਜਿਸ 'ਚ ਸਭ ਤੋਂ ਜ਼ਿਆਦਾ ਸਮਾਂ ਲਗਦਾ ਹੈ ਉਹ ਪਾਸਪੋਰਟ ਬਣਨ ਤੋਂ ਬਾਅਦ ਕੀਤਾ ਜਾਵੇਗਾ। ਪਹਿਲਾਂ ਆਪਣਾ ਪਾਸਪੋਰਟ ਲਵੋਂ ਬਾਅਦ 'ਚ ਪੁਲਸ ਵੈਰੀਫਿਕੇਸ਼ਨ ਕਰਵਾਓ।
ਆਧਾਰ ਕਾਰਡ ਦਾ ਫਾਇਦਾ
ਸਰਕਾਰ ਨੇ ਆਧਾਰ ਕਾਰਡ ਦੀ ਪ੍ਰਕਿਰਿਆ ਤੋਂ ਬਿਨੈਕਾਰ ਦੀ ਅਪਰਾਧਿਕ ਸਰਗਰਮੀਆਂ ਦੀ ਤਸਦੀਕ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਨਵੀਂ ਪ੍ਰਕਿਰਿਆ ਦੇ ਤਹਿਤ ਜੇਕਰ ਕੋਈ ਪਾਸਪੋਰਟ ਲਈ ਅਰਜ਼ੀ ਦਿੰਦਾ ਹੈ ਤਾਂ ਅਤੇ ਉਸ ਕੋਲ ਆਧਾਰ ਕਾਰਡ ਨਹੀਂ ਹੈ, ਤਾਂ ਪਹਿਲਾਂ ਉਸ ਨੂੰ ਆਧਾਰ ਕਾਰਡ ਬਣਵਾਉਣਾ ਪੈ ਸਕਦਾ ਹੈ।
ਆਨਲਾਈਨ ਕਿੰਝ ਬਣਾਈਏ ਪਾਸਪੋਰਟ
1. ਪਾਸਪੋਰਟ ਸੇਵਾ ਪੋਰਟਲ 'ਤੇ ਖੁਦ ਨੂੰ ਰਜਿਸਟਰ ਕਰਵਾਓ
ਸਭ ਤੋਂ ਪਹਿਲਾਂ ਪਾਸਪੋਰਟ ਸੇਵਾ ਪੋਰਟਲ ਦੀ ਵੈੱਬਸਾਈਟ http://www.passportindia.gov.in/index.html 'ਤੇ ਜਾਓ। ਪੇਜ 'ਤੇ ਰਜਿਸਟਰ ਨਾਓ ਦੇ ਲਿੰਕ 'ਤੇ ਕਲਿਕ ਕਰੋ ਤੇ ਰਜਿਸਟਰ ਕਰੋ। ਇਸ 'ਚ ਆਪਣੀ ਡਿਟੇਲ ਭਰੋ। ਇਸ ਤੋਂ ਬਾਅਦ ਤੁਹਾਨੂੰ ਈ.ਮੇਲ ਆਈ.ਡੀ. 'ਤੇ ਲਾਗ ਇਨ ਆਈ.ਡੀ. ਮਿਲ ਜਾਵੇਗੀ ਫਿਰ ਮੁੜ ਹੋਮ ਪੇਜ 'ਤੇ ਜਾਓ।
2. ਲਾਗ ਇਨ ਕਰੋ
ਈ-ਮੇਲ 'ਤੇ ਭੇਜੇ ਗਏ ਲਿੰਕ ਨੂੰ ਕਲਿਕ ਕਰੋ ਤੇ ਆਪਣੇ ਅਕਾਉਂਟ ਨੂੰ ਐਕਟੀਵੇਟ ਕਰੋ। ਯੂਜ਼ਰ ਆਈ.ਡੀ. ਭਰੋ ਤੇ ਫਿਰ ਪਾਸਵਰਡ ਭਰੋ। ਅਪਲਾਈ ਫਾਰ ਫਰੈਸ਼ ਪਾਸਪੋਰਟ (Apply For Fresh Passport) ਜਾਂ ਰੀ-ਇਸ਼ੂ ਆਫ ਪਾਸਪੋਰਟ ਲਿੰਕ 'ਤੇ ਕਲਿਕ ਕਰੋ। ਇਸ ਤੋਂ ਬਾਅਦ ਦੋ ਪਾਰਟ ਹਨ। ਆਨਲਾਈਨ ਪਾਸਪੋਰਟ ਅਰਜ਼ੀ ਲਈ ਦੂਜੇ ਆਪਸ਼ਨ 'ਤੇ ਕਲਿਕ ਕਰੋ।
3. ਆਪਸ਼ਨ ਚੁਣੋ
ਪਹਿਲੀ ਵਾਰ ਪਾਸਪੋਰਟ ਅਰਜ਼ੀ ਲਈ ਅਪਲਾਈ ਫਾਰ ਫਰੈਸ਼ ਪਾਸਪੋਰਟ 'ਤੇ ਕਲਿਕ ਕਰੋ। ਅਪਲਾਈ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਫਾਰਮ ਖੁੱਲ੍ਹ ਜਾਵਗੇ। ਇਸ 'ਚ ਜਾਣਕਾਰੀ ਮੰਗੀ ਜਾਵੇਗੀ। ਫਾਰਮ ਨੂੰ ਸਹੀਂ ਭਰੋ। ਧਿਆਨ ਰਹੇ ਕਿ ਫਾਰਮ ਭਰਨ 'ਚ ਗਲਤੀ ਨਾ ਹੋਵੇ ਕਿਉਂਕਿ ਇਕ ਵਾਰ ਪਾਸਪੋਰਟ ਦੀ ਪ੍ਰਕਿਰਿਆ ਰਿਜੈਕਟ ਹੋਣ ਤੇ ਮੁੜ ਪਾਸਪੋਰਟ ਲਈ ਅਰਜ਼ੀ ਦਾਖਲ ਕਰਨ 'ਚ ਸਮਾਂ ਲੱਗ ਸਕਦਾ ਹੈ।
4. ਐਪਲੀਕੇਸ਼ਨ ਰਸੀਦ ਦਾ ਪ੍ਰਿੰਟ ਕੱਢ ਲਵੋ
ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪ੍ਰਿੰਟ ਐਪਲੀਕੇਸ਼ਨ ਰਸੀਦ ਲਿੰਕ 'ਤੇ ਕਲਿਕ ਕਰੋ ਤੇ ਐਪਲੀਕੇਸ਼ਨ ਦਾ ਪ੍ਰਿੰਟ ਲਵੋ। ਇਸ 'ਚ ਤੁਹਾਡਾ ਐਪਲੀਕੇਸ਼ਨ ਨੰਬਰ, ਰੈਫਰੈਂਸ ਨੰਬਰ ਤੇ ਅਪੁਆਇੰਟਮੈਂਟ ਨੰਬਰ ਮੌਜੂਦ ਹੁੰਦਾ ਹੈ।
5. ਅਪੁਆਇੰਟਮੈਂਟ ਦਸਤਾਵੇਜ ਨਾਲ ਲੈ ਜਾਓ
ਅਪੁਆਇੰਟਮੈਂਟ ਬੁਕ ਹੋਣ ਤੋਂ ਬਾਅਦ ਪਾਸਪੋਰਟ ਸੇਵਾ ਕੇਂਦਰ 'ਚ ਆਪਣੇ ਅਸਲੀ ਦਸਤਾਵੇਜ ਨਾਲ ਲੈ ਜਾਓ। ਕੇਂਦਰ 'ਚ ਸਾਰੀ ਕਾਰਵਾਈ ਪੂਰੀ ਹੋਣ ਤੋਂ ਇਕ ਹਫਤੇ ਬਾਅਦ ਤੁਹਾਡਾ ਪਾਸਪੋਰਟ ਤੁਹਾਡੇ ਘਰ ਆ ਜਾਵੇਗਾ। ਇਸ ਦੀ ਕਾਪੀ ਤੁਸੀਂ ਆਨਲਾਈਨ ਵੀ ਕੱਢਵਾ ਸਕਦੇ ਹੋ।
