ਰਿਸ਼ਤੇ ''ਚ ਹਰ ਝਗੜੇ ਲਈ ਤੁਹਾਨੂੰ ਦੱਸਿਆ ਜਾਂਦਾ ਜ਼ਿੰਮੇਵਾਰ! ਤਾਂ ਇਨ੍ਹਾਂ ਤਰੀਕਿਆਂ ਨਾਲ ਸੰਭਾਲੋ ਸਥਿਤੀ
Saturday, Nov 14, 2026 - 12:39 PM (IST)
ਜਲੰਧਰ : ਅੱਜ ਦੇ ਸਮੇਂ ਵਿਚ ਰਿਸ਼ਤੇ ਬਹੁਤ ਨਾਜ਼ੁਕ ਹਨ ਚਾਹੇ ਉਹ ਪਤੀ-ਪਤਨੀ, ਭੈਣ-ਭਰਾ, ਨਨਾਣ-ਭਰਜਾਈ ਜਾਂ ਫਿਰ ਕੋਈ ਵੀ ਹੋਵੇ। ਗੱਲ ਕੋਈ ਵੀ ਹੋਵੇ, ਕੁਝ ਮਿੰਟ 'ਚ ਟੁੱਟ ਜਾਂਦੇ ਹਨ। ਜੇਕਰ ਤੁਹਾਡੇ ਰਿਸ਼ਤੇ ਵਿਚ ਹਰ ਗੱਲ ਲਈ, ਹਰੇਕ ਲੜਾਈ-ਝਗੜੇ ਲਈ ਤੁਹਾਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਤਾਂ ਠੀਕ ਨਹੀਂ। ਅਜਿਹੇ ਦੋਸ਼ ਮਾਨਸਿਤ ਤੌਰ 'ਤੇ ਸਰੀਰ ਅਤੇ ਦਿਮਾਗ ਨੂੰ ਥਕਾ ਦੇਣ ਵਾਲੇ ਹੋ ਸਕਦੇ ਹਨ। ਇਸ ਨਾਲ ਬਾਕੀ ਦੇ ਰਿਸ਼ਤਿਆਂ ਵਿਚ ਹੀ ਦੂਰੀ ਅਤੇ ਨਾਰਾਜ਼ਗੀ ਵੱਧ ਸਕਦੀ ਹੈ, ਜਿਸ ਵਿਚ ਸਥਿਤੀ ਨੂੰ ਕੰਟਰੋਲ ਕਰਨ ਦੀ ਲੋੜ ਹੈ। ਅਜਿਹੀ ਸਥਿਤੀ ਦਾ ਸਾਹਮਣਾ ਕਿਵੇਂ ਕਰਨਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ...
ਇਹ ਵੀ ਪੜ੍ਹੋ: ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਮਸ਼ੀਨ ਨਾਲ ਗਿਣਨੇ ਪੈਣਗੇ ਪੈਸੇ! ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ

. ਗੱਲਬਾਤ ਦੌਰਾਨ ਕਿਸੇ ਵੀ ਗੱਲ ਨੂੰ ਹੋਈ ਬਹਿਸ ਨੂੰ ਵਧਾਉਣ ਦੀ ਲੋੜ ਨਹੀਂ। ਚਰਚਾ ਜਿਸ ਗੱਲ 'ਤੇ ਹੋ ਰਹੀ ਹੁੰਦੀ ਹੈ, ਉਸੇ ਨੂੰ ਬਰਕਰਾਰ ਰੱਖੋ। ਇਸ ਦੌਰਾਨ ਕਿਸੇ ਹੋਰ ਮੁੱਦੇ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਰਿਸ਼ਤੇ ਖ਼ਰਾਬ ਹੋ ਸਕਦੇ ਹਨ।
. ਜੇਕਰ ਤੁਹਾਨੂੰ ਹਰੇਕ ਗੱਲ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਤਾਂ ਗੁੱਸਾ ਨਾ ਕਰੋ। ਅਜਿਹੀ ਸਥਿਤੀ ਵਿਚ ਸਾਰਿਆਂ ਨਾਲ ਇਕ ਥਾਂ 'ਤੇ ਬੈਠ ਕੇ ਸ਼ਾਂਤੀ ਨਾਲ ਵਿਚਾਰ ਚਰਚਾ ਕਰੋ।
. ਜਦੋਂ ਸਾਰੇ ਇਕ ਥਾਂ ਬੈਠੇ ਹੋਣ, ਉਸ ਸਮੇਂ ਚੱਲ ਰਹੀ ਕਿਸੇ ਵੀ ਗੱਲਬਾਤ ਨੂੰ ਪੁਰਾਣੀਆਂ ਗੱਲਾਂ ਜਾਂ ਮੁੱਦਿਆਂ ਨਾਲ ਨਾ ਜੋੜਨ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਇਲਜ਼ਾਮ ਜ਼ਿਆਦਾ ਲੱਗ ਜਾਂਦੇ ਹਨ, ਜਿਸ ਦੌਰਾਨ ਸ਼ਾਂਤੀ ਰੱਖਣ ਅਤੇ ਸਮਝਦਾਰੀ ਵਰਤਣ ਦੀ ਲੋੜ ਹੈ।
ਇਹ ਵੀ ਪੜ੍ਹੋ: ਇਸ ਦਿਨ ਜੇਲ੍ਹ 'ਚੋਂ ਬਾਹਰ ਆ ਸਕਦੇ ਨੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਸਸਕਾਰ ਲਈ ਤੈਅ ਹੋਈ ਤਾਰੀਖ
. ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ ਕਿ ਦੋਵੇਂ ਸਾਥੀ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰਨ। ਜੇਕਰ ਕਿਸੇ ਝਗੜੇ ਵਿਚ ਤੁਹਾਡੇ ਕੋਲੋ ਕੋਈ ਗਲਤੀ ਹੋਈ ਹੈ ਤਾਂ ਇਸਨੂੰ ਖੁੱਲ੍ਹ ਕੇ ਸਵੀਕਾਰ ਕਰੋ।
. ਇੱਕ ਮਜ਼ਬੂਤ ਰਿਸ਼ਤਾ ਅਤੇ ਪਿਆਰ ਉਸ ਸਮੇਂ ਕਾਇਮ ਰਹਿੰਦਾ ਹੈ, ਜਦੋਂ ਦੋਵੇਂ ਧਿਰਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੀਆਂ ਹਨ ਅਤੇ ਦੋਸ਼ ਸਿਰਫ਼ ਇੱਕ ਵਿਅਕਤੀ 'ਤੇ ਨਹੀਂ ਲਗਾਇਆ ਜਾਂਦਾ।
. ਜੇਕਰ ਤੁਸੀਂ ਲੜਾਈ-ਝਗੜੇ ਦੀਆਂ ਪੁਰਾਣੀਆਂ ਗੱਲਾਂ ਜਾਂ ਮੁੱਦਿਆਂ ਦਾ ਜ਼ਿਕਰ ਵਾਰ-ਵਾਰ ਕਰੋਗੇ ਤਾਂ ਰਿਸ਼ਤੇ ਖ਼ਰਾਬ ਹੋਰ ਹੋ ਸਕਦੇ ਹਨ। ਇਸ ਸਥਿਤੀ ਵਿਚ ਆਪਸੀ ਤਾਲਮੇਲ ਬਣਾਉਂਦੇ ਹੋਏ ਪਿਆਰ ਨਾਲ ਗੱਲਬਾਤ ਕਰੋ ਅਤੇ ਮੁੜ ਤੋਂ ਅਜਿਹੀ ਕੋਈ ਗਲਤੀ ਨਾ ਹੋਵੇ ਦਾ ਪ੍ਰਣ ਲਓ।
ਇਹ ਵੀ ਪੜ੍ਹੋ: 3 ਕਰੋੜ ਰੁਪਏ ਦਿਓ ਨਹੀਂ ਤਾਂ...! ਲੁਧਿਆਣੇ ਦੇ ਪ੍ਰਾਪਰਟੀ ਡੀਲਰ ਨੂੰ ਫੋਨ 'ਤੇ ਮਿਲੀ ਜਾਨੋਂ ਮਾਰਨ ਦੀ ਧਮਕੀ

. ਜੇਕਰ ਤੁਹਾਡਾ ਜੀਵਨ ਸਾਥੀ ਗੁੱਸੇ ਵਿਚ ਹਰੇਕ ਗੱਲ ਲਈ ਤੁਹਾਨੂੰ ਜ਼ਿੰਮੇਵਾਰ ਦੱਸਦਾ ਹੈ ਤਾਂ ਬਹਿਸ ਨਾ ਕਰੋ। ਉਸ ਨੂੰ ਆਪਣੀ ਗੱਲ ਕਹਿਣ ਦਿਓ। ਇਸ ਸਥਿਤੀ ਵਿਚ ਦੋਵਾਂ ਵਿਚੋਂ ਇਕ ਨੂੰ ਸ਼ਾਂਤ ਰਹਿਣ ਦੀ ਲੋੜ ਹੈ। ਜੇਕਰ ਤੁਸੀਂ ਜਵਾਬੀ ਕਾਰਵਾਈ ਕਰਦੇ ਹੋ ਤਾਂ ਰਿਸ਼ਤੇ ਵਿਗੜ ਸਕਦੇ ਹਨ।
. ਲੜਾਈ-ਝਗੜੇ ਦੌਰਾਨ ਗੁੱਸੇ ਵਿਚ ਤੂ ਤੂ ਕਹਿ ਕੇ ਗੱਲਬਾਤ ਨਾ ਕਰੋ। ਇਸ ਸਥਿਤੀ ਵਿਚ ਇਕ ਦੂਜੇ ਦੀ ਇੱਜ਼ਤ ਕਰੋ ਅਤੇ ਤੁਸੀਂ ਕਹਿ ਕੇ ਹਰੇਕ ਗੱਲ ਦਾ ਜਵਾਬ ਦਿਓ।
. ਇਸ ਦੇ ਬਾਵਜੂਦ ਜੇਕਰ ਤੁਹਾਨੂੰ ਫਿਰ ਵੀ ਬਿਨਾਂ ਕਿਸੇ ਕਾਰਨ ਦੇ ਵਾਰ-ਵਾਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਸਤਿਕਾਰਯੋਗ ਢੰਗ ਨਾਲ ਸੀਮਾਵਾਂ ਨਿਰਧਾਰਤ ਕਰੋ। ਸ਼ਾਂਤੀ ਨਾਲ ਸਮਝਾਓ ਕਿ ਅਪਮਾਨਜਨਕ ਭਾਸ਼ਾ ਜਾਂ ਨਿੱਜੀ ਵਿਅੰਗ ਸਵੀਕਾਰਯੋਗ ਨਹੀਂ ਹਨ। ਇਸ ਨਾਲ ਰਿਸ਼ਤੇ ਟੁੱਟ ਸਕਦੇ ਹਨ।
ਇਹ ਵੀ ਪੜ੍ਹੋ: ਖਾਤਿਆਂ 'ਚ ਆ ਗਏ 1100 ਰੁਪਏ! ਪੈਨਸ਼ਨਧਾਰਕਾਂ ਨੂੰ ਛੱਠ ਪੂਜਾ ਤੋਂ ਪਹਿਲਾਂ CM ਚੌਧਰੀ ਦਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
