ਪਨੀਰ ਦੇ ਨਾਂ ''ਤੇ ਲੋਕਾਂ ਨੂੰ ਵੇਚਿਆ ਜਾ ਰਿਹਾ ਸੀ ਜ਼ਹਿਰ ! ਪ੍ਰਸ਼ਾਸਨ ਨੇ 545 KG ਨਕਲੀ ਪਨੀਰ ਕੀਤਾ ਜ਼ਬਤ

Tuesday, Jul 14, 2026 - 03:13 PM (IST)

ਪਨੀਰ ਦੇ ਨਾਂ ''ਤੇ ਲੋਕਾਂ ਨੂੰ ਵੇਚਿਆ ਜਾ ਰਿਹਾ ਸੀ ਜ਼ਹਿਰ ! ਪ੍ਰਸ਼ਾਸਨ ਨੇ 545 KG ਨਕਲੀ ਪਨੀਰ ਕੀਤਾ ਜ਼ਬਤ

ਅਲਵਰ- ਰਾਜਸਥਾਨ 'ਚ ਖੈਰਥਲ-ਤਿਜਾਰਾ ਜ਼ਿਲ੍ਹੇ ਦੇ ਕਿਸ਼ਨਗੜ੍ਹ ਬਾਸ ਥਾਣਾ ਖੇਤਰ 'ਚ ਪੁਲਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੀ ਸੰਯੁਕਤ ਕਾਰਵਾਈ 'ਚ 545 ਕਿਲੋਗ੍ਰਾਮ ਬੱਦਬੂਦਾਰ ਅਤੇ ਸ਼ੱਕੀ ਸਿੰਥੈਟਿਕ ਪਨੀਰ ਬਰਾਮਦ ਕੀਤਾ ਗਿਆ। ਖੁਰਾਕ ਸੁਰੱਖਿਆ ਅਧਿਕਾਰੀ ਹੇਮੰਤ ਕੁਮਾਰ ਯਾਦਵ ਨੇ ਮੰਗਲਵਾਰ ਨੂੰ ਦੱਸਿਆ ਕਿ ਪੁਲਸ ਨੇ ਗਸ਼ਤ ਦੌਰਾਨ ਇਕ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ 'ਚ ਪਲਾਸਟਿਕ ਦੀਆਂ ਕਰੀਬ 15 ਕੈਨਾਂ 'ਚ 545 ਕਿਲੋਗ੍ਰਾਮ ਪਨੀਰ ਭਰਿਆ ਹੋਇਆ ਸੀ। ਜਾਂਚ ਦੌਰਾਨ ਪਨੀਰ 'ਚੋਂ ਬੱਦਬੂ ਆ ਰਹੀ ਸੀ ਅਤੇ ਉਸ 'ਚ ਗੰਦਗੀ ਵੀ ਪਾਈ ਗਈ।

ਪੁੱਛ-ਗਿੱਛ 'ਚ ਕਾਰ ਸਵਾਰ ਆਦਿਲ ਖਾਨ (25) ਅਤੇ ਮੁਨੱਵਰ (20) ਨੇ ਦੱਸਿਆ ਕਿ ਉਹ ਇਸ ਪਨੀਰ ਨੂੰ ਹਰਿਆਣਾ ਦੇ ਨਾਰਨੌਲ ਅਤੇ ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ 'ਚ 180 ਤੋਂ 200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚਣ ਲਈ ਲਿਜਾ ਰਹੇ ਸਨ, ਜਦੋਂ ਕਿ ਸ਼ੁੱਧ ਪਨੀਰ ਦੀ ਕੀਮਤ ਕਰੀਬ 400 ਰੁਪਏ ਹੈ। ਸੂਚਨਾ ਮਿਲਣ 'ਤੇ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਪਨੀਰ ਦੇ ਨਮੂਨੇ ਲਏ। ਜਾਂਚ 'ਚ ਪਨੀਰ ਦੂਸ਼ਿਤ ਪਾਏ ਜਾਣ 'ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਜੇਸੀਬੀ ਨਾਲ ਟੋਇਆ ਪੁੱਟ ਕੇ 545 ਕਿਲੋਗ੍ਰਾਮ ਪਨੀਰ ਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News