ਪਨੀਰ ਤੋਂ ਬਾਅਦ ਹੁਣ ਐਨਾਲਾਗ ਘਿਓ ''ਤੇ ਐਕਸ਼ਨ, ਹਰਿਆਣਾ ਸਰਕਾਰ ਨੇ ਲਗਾਇਆ 1 ਸਾਲ ਦਾ ਬੈਨ
Saturday, Aug 29, 2026 - 04:32 PM (IST)
ਨੈਸ਼ਨਲ ਡੈਸਕ- ਹਰਿਆਣਾ ਸਰਕਾਰ ਨੇ ਫੂਡ ਪਦਾਰਥਾਂ 'ਚ ਮਿਲਾਵਟ ਅਤੇ ਗਾਹਕਾਂ ਨੂੰ ਗੁੰਮਰਾਹ ਕਰਨ ਵਾਲੇ ਉਤਪਾਦਾਂ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਵੱਡਾ ਕਦਮ ਚੁੱਕਿਆ ਹੈ। ਹਰਿਆਣਾ 'ਚ ਮਾਪਦੰਡਾਂ 'ਤੇ ਖਰ੍ਹਾ ਨਾ ਉਤਰਨ ਵਾਲੇ ਉਤਪਾਦਾਂ ਨੂੰ ਘਿਓ ਦੇ ਨਾਂ ਨਾਲ ਬਣਾਉਣ, ਵੇਚਣ, ਸਟੋਰ ਕਰਨ ਅਤੇ ਸਪਲਾਈ ਕਰਨ 'ਤੇ ਇਕ ਸਾਲ ਲਈ ਰੋਕ ਲਗਾ ਦਿੱਤੀ ਗਈ ਹੈ। ਇਹ ਆਦੇਸ਼ ਪੂਰੇ ਹਰਿਆਣਾ 'ਚ ਲਾਗੂ ਹੋਇਆ ਹੈ।
ਸਰਕਾਰ ਦੇ ਆਦੇਸ਼ ਅਨੁਸਾਰ, ਕੋਈ ਵੀ ਅਜਿਹਾ ਉਤਪਾਦ ਜਿਸ ਨੂੰ ਘਿਓ ਦੇ ਨਾਂ ਨਾਲ ਵੇਚਿਆ ਜਾ ਰਿਹਾ ਹੈ ਪਰ ਉਹ ਤੈਅ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਨਹੀਂ ਕਰਨਾ, ਉਸ ਦੀ ਵਿਕਰੀ ਅਤੇ ਵੰਡ 'ਤੇ ਰੋਕ ਰਹੇਗੀ। ਖ਼ਾਸ ਤੌਰ 'ਤੇ ਪੂਜਾ ਲਈ ਘਿਓ, ਦੀਵੇ ਲਈ ਘਿਓ, ਵਨਸਪਤੀ ਘਿਓ, ਕੁਕਿੰਗ ਘਿਓ, ਟੇਬਲ ਘਿਓ ਅਤੇ ਹਵਨ ਘਿਓ ਵਰਗੇ ਨਾਵਾਂ ਨਾਲ ਵੇਚੇ ਜਾਣ ਵਾਲੇ ਉਤਪਾਦ ਵੀ ਇਸ ਆਦੇਸ਼ ਦੇ ਦਾਇਰੇ 'ਚ ਹਨ। ਇਨ੍ਹਾਂ ਨੂੰ ਘਿਓ ਦੇ ਨਾਂ 'ਤੇ ਬਾਜ਼ਾਰ 'ਚ ਨਹੀਂ ਵੇਚਿਆ ਜਾ ਸਕਦਾ।
ਸਰਕਾਰ ਦੇ ਇਸ ਫੈਸਲੇ ਦਾ ਮਤਲਬ ਇਹ ਨਹੀਂ ਹੈ ਕਿ ਹਰ ਤਰ੍ਹਾਂ ਦੇ ਘਿਓ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਗਈ ਹੈ। ਜੋ ਘਿਓ ਖੁਰਾਕ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦਾ ਹੈ, ਉਸ ਦੀ ਵਿਕਰੀ ਤਾਂ ਜਾਰੀ ਰਹੇਗੀ। ਆਦੇਸ਼ 'ਚ ਇਹ ਸਾਫ਼ ਕੀਤਾ ਗਿਆ ਹੈ ਕਿ ਅਸਲੀ ਘਿਓ 'ਤੇ ਬੈਨ ਨਹੀਂ ਹੈ। ਇਹ ਪਾਬੰਦੀ 21 ਅਗਸਤ 2026 ਤੋਂ ਇਕ ਸਾਲ ਲਈ ਲਾਗੂ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਜੇਕਰ ਹੁਕਮ ਨੂੰ ਰੱਦ ਨਹੀਂ ਕੀਤਾ ਜਾਂਦਾ ਹੈ, ਤਾਂ ਇਹ ਪਾਬੰਦੀ ਅਗਸਤ 2027 ਤੱਕ ਲਾਗੂ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
