ਪੰਪੋਰ ਹਮਲੇ ''ਤੇ ਭਾਜਪਾ ਨੇ ਪਾਕਿਸਤਾਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ

06/27/2016 5:58:11 PM

ਸ਼੍ਰੀਨਗਰ— ਘਾਟੀ ''ਚ ਸੀ.ਆਰ.ਪੀ.ਐੱਫ. ਜਵਾਨਾਂ ਦੇ ਕਾਫਲੇ ''ਤੇ ਹਮਲੇ ਨੂੰ ਲੈ ਕੇ ਜੰਮੂ-ਕਸ਼ਮੀਰ ਵਿਧਾਨ ਸਭਾ ''ਚ ਸੋਮਵਾਰ ਨੂੰ ਭਾਜਪਾ ਵਿਧਾਇਕਾਂ ਨੇ ਪਾਕਿਸਤਾਨ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਬਦਲੇ ਦੇ ਰੂਪ ''ਚ ਗੁਆਂਢੀ ਦੇਸ਼ ''ਤੇ ਕਾਰਵਾਈ ਦੀ ਮੰਗ ਕੀਤੀ। ਸ਼ਨੀਵਾਰ ਨੂੰ ਹੋਏ ਇਸ ਹਮਲੇ ''ਚ 8 ਸੀ.ਆਰ.ਪੀ.ਐੱਫ. ਕਰਮਚਾਰੀਆਂ ਦੀ ਮੌਤ ਹੋ ਗਈ ਸੀ ਅਤੇ 21 ਹੋਰ ਕਰਮਚਾਰੀ ਜ਼ਖਮੀ ਹੋ ਗਏ ਸਨ। ਸੋਮਵਾਰ ਦੀ ਸਵੇਰ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਭਾਜਪਾ ਵਿਧਾਇਕਾਂ ਨੇ ਪਾਕਿਸਤਾਨ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ''ਚ ਅੱਤਵਾਦੀ ਕੰਪਲੈਕਸਾਂ ''ਤੇ ਬੰਬਬਾਰੀ ਦੀ ਮੰਗ ਕੀਤੀ। 
ਉਨ੍ਹਾਂ ਨੇ ਪੰਪੋਰ ਹਮਲੇ ਨੂੰ ਲੈ ਕੇ ਪਾਕਿਸਤਾਨ ਦੀ ਨਿੰਦਾ ਲਈ ਇਕ ਪ੍ਰਸਤਾਵ ਪਾਸ ਕਰਨ ਦੀ ਮੰਗ  ਵੀ ਕੀਤੀ। ਇਸ ਦੌਰਾਨ ਲੰਗੇਟ ਤੋਂ ਆਜ਼ਾਦ ਵਿਧਾਇਕ ਸ਼ੇਖ ਅਬਦੁੱਲ ਰਾਸ਼ਿਦ ਨੇ ਉਨ੍ਹਾਂ 5 ਨਾਗਰਿਕਾਂ ਲਈ ''ਨਿਆਂ'' ਦੀ ਮੰਗ ਕੀਤੀ, ਜਿਨ੍ਹਾਂ ਦੀ ਇਸ ਸਾਲ ਅਪ੍ਰੈਲ ''ਚ ਹੰਦਵਾੜਾ ''ਚ ਇਕ ਸਕੂਲੀ ਵਿਦਿਆਰਥਣ ਨਾਲ ਕਥਿਤ ਛੇੜਛਾੜ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਸੁਰੱਖਿਆ ਫੋਰਸਾਂ ਦੀ ਗੋਲੀਬਾਰੀ ''ਚ ਮੌਤ ਹੋ ਗਈ ਸੀ।

Disha

This news is News Editor Disha