50 ਫੀਸਦੀ ਛੋਟ ਤੋਂ ਬਾਅਦ ਵੀ ਆਪਣੇ ਦੇਸ਼ ਦੀਆਂ ਫਿਲਮਾਂ ਨਹੀਂ ਦੇਖਦੇ ਪਾਕਿਸਤਾਨੀ

01/21/2020 1:43:27 AM

ਇਸਲਾਮਾਬਾਦ/ਨਵੀਂ ਦਿੱਲੀ - ਅਗਸਤ 2019 ਵਿਚ ਜਦ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਤੋਂ ਆਰਟੀਕਲ 370 ਅਤੇ 35-ਏ ਨੂੰ ਖਤਮ ਕੀਤਾ ਸੀ ਉਦੋਂ ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਵਿਚ ਹਿੰਦੀ ਹਿਨੇਮਾ 'ਤੇ ਰੋਕ ਲਾ ਦਿੱਤੀ ਸੀ। ਅਜਿਹਾ ਪਾਕਿਸਤਾਨ ਵਿਚ ਪਹਿਲਾਂ ਵੀ ਕਈ ਵਾਰ ਕੀਤਾ ਜਾ ਚੁੱਕਿਆ ਹੈ ਪਰ ਪਾਕਿਸਤਾਨੀ ਦਰਸ਼ਕਾਂ ਵਿਚ ਭਾਰਤੀ ਸਿਨੇਮਾ ਦੀ ਮੰਗ ਵਧ ਰਹੀ ਹੈ। ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ ਕਿ ਪਾਕਿਸਤਾਨ ਵਿਚ ਹਿੰਦੀ ਸਿਨੇਮਾ ਦੀ ਵੱਡੀ ਦਿਵਾਨਗੀ ਰਹੀ ਹੈ। ਹਿੰਦੀ ਫਿਲਮਾਂ 'ਤੇ ਬੈਨ ਲਾ ਦਿੱਤੇ ਜਾਣ ਤੋਂ ਬਾਅਦ ਦੇਸ਼ ਦਾ ਸਿਨੇਮਾ ਬਜ਼ਾਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਹਾਲ ਹੀ ਵਿਚ ਪਾਕਿਸਤਾਨੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਨੈੱਟਫਲਿਕਸ ਅਤੇ ਐਮਾਜ਼ੋਨ ਤੋਂ ਫਿਲਮਾਂ ਵਿਚ ਪੈਸਾ ਲਗਾਉਣ ਦੀ ਅਪੀਲ ਕੀਤੀ ਹੈ।

ਸਿਨੇਮਾ ਘਰਾਂ ਦੀ ਹਾਲਤ ਖਰਾਬ
ਜੇਕਰ ਸਾਲ 2019 ਦੀ ਗੱਲ ਕਰੀਏ ਤਾਂ ਪਾਕਿਸਤਾਨ ਵਿਚ ਸਿਰਫ 22 ਊਰਦੁ ਫਿਲਮਾਂ ਬਣੀਆਂ। ਜੇਕਰ ਸਾਰੀਆਂ ਫਿਲਮਾਂ ਦੇ ਕਾਰੋਬਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਸਿਰਫ 150 ਕਰੋਡ਼ ਰੁਪਏ ਦੇ ਅੰਕਡ਼ੇ ਨੂੰ ਹੱਥ ਪਾਉਂਦੀਆਂ ਹਨ। ਕੁਝ ਫਿਲਮਾਂ ਨੇ ਚੰਗਾ ਕੀਤਾ ਜਿਵੇਂ ਮਾਹਿਰਾ ਖਾਨ ਦੀ ਸੁਪਰਸਟਾਰ ਅਤੇ ਮਿਕਾਲ ਜੁਲਫਿਕਾਰ ਦੀ ਸ਼ੇਰਦਿਲ, ਪਰ ਇਹ ਫਿਲਮਾਂ ਵੀ ਲੰਬੇ ਸਮੇਂ ਤੱਕ ਸਿਨੇਮਾ ਘਰਾਂ ਵਿਚ ਟਿੱਕੀਆਂ ਨਾ ਰਹਿ ਸਕੀਆਂ। ਹਾਲਤ ਇਹ ਹੋ ਗਈ ਹੈ ਸਿਨੇਮਾ ਘਰ ਟਿਕਟ 'ਤੇ 50 ਫੀਸਦੀ ਦਾ ਡਿਸਕਾਊਂਟ ਤੱਕ ਦੇ ਰਹੇ ਹਨ, ਜਿਸ ਨਾਲ ਹਾਲ ਭਰਿਆ ਰਹੇ। ਇਸ ਦੇ ਬਾਵਜੂਦ ਪਾਕਿਸਤਾਨੀ ਦਰਸ਼ਕ ਫਿਲਮਾਂ ਨੂੰ ਨਕਾਰ ਰਹੇ ਹਨ।

ਦੇਸ਼ ਦੀਆਂ ਫਿਲਮਾਂ ਪਸੰਦ ਨਹੀਂ ਕਰ ਰਹੇ ਦਰਸ਼ਕ
ਹਿੰਦੀ ਫਿਲਮਾਂ 'ਤੇ ਪਾਕਿਸਤਾਨ ਵਿਚ ਬੈਨ ਜ਼ਰੂਰ ਹੈ ਪਰ ਪਾਇਰੇਟੇਡ ਸਿਨੇਮਾ ਉਨਾਂ ਤੱਕ ਪਹੁੰਚ ਹੀ ਜਾਂਦਾ ਹੈ। ਪਾਇਰੇਟੇਡ ਡੀ. ਵੀ. ਡੀ. ਵਿਚ ਹਿੰਦੀ ਫਿਲਮਾਂ ਦੇਖਣ ਤੋਂ ਬਾਅਦ ਪਾਕਿਸਤਾਨੀ ਸਿਨੇਮਾ ਪ੍ਰੇਮੀਆਂ ਨੂੰ ਆਪਣੇ ਦੇਸ਼ ਦੀਆਂ ਫਿਲਮਾਂ ਨਹੀਂ ਪਸੰਦ ਆ ਰਹੀਆਂ। ਇਥੋਂ ਤੱਕ ਕਿ ਬੇਹੱਦ ਰਾਸ਼ਟਰਵਾਦੀ ਫਿਲਮਾਂ ਜਿਵੇਂ ਕਾਫ ਕੰਗਨਾ ਨੇ ਬਾਕਸ ਆਫਿਸ 'ਤੇ ਪਾਣੀ ਤੱਕ ਨਾ ਮੰਗਿਆ। ਇਸ ਫਿਲਮ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ. ਦਾ ਪੈਸਾ ਲੱਗਾ ਸੀ। ਫਿਲਮਾਂ ਦੀ ਹਾਲਤ ਦੇਖ ਕੇ ਡਿਸਟ੍ਰੀਬਿਊਟਰਸ ਦਾ ਆਖਣਾ ਹੈ ਕਿ ਆਖਿਰਕਾਰ ਇਮਰਾਨ ਸਰਕਾਰ ਨੂੰ ਹਿੰਦੀ ਫਿਲਮਾਂ 'ਤੇ ਬੈਨ ਹਟਾਉਣਾ ਹੀ ਪਵੇਗਾ। ਦਿ ਪ੍ਰਿੰਟ ਵਿਚ ਛਪੀ ਇਕ ਰਿਪੋਰਟ ਮੁਤਾਬਕ ਡਿਸਟ੍ਰੀਬਿਊਟਰਸ ਨੇ ਅੰਗ੍ਰੇਜ਼ੀ ਫਿਲਮਾਂ ਵੀ ਲਗਾਈਆਂ ਪਰ ਦਰਸ਼ਕਾਂ ਵਿਚਾਲੇ ਸਭ ਤੋਂ ਜ਼ਿਆਦਾ ਮੰਗ ਹਿੰਦੀ ਸਿਨੇਮਾ ਦੀ ਹੈ। ਡਿਸਟ੍ਰੀਬਿਊਟਰਸ ਚਾਹੁੰਦੇ ਹਨ ਕਿ ਇਮਰਾਨ ਸਰਕਾਰ ਜਲਦ ਤੋਂ ਜਲਦ ਹਿੰਦੀ ਫਿਲਮਾਂ 'ਤੇ ਬੈਨ ਹਟਾ ਲੈਣ।

PunjabKesari

ਪਾਕਿਸਤਾਨੀ ਐਂਟਰਟੇਨਮੈਂਟ ਦਾ ਈਧਨ ਭਾਰਤੀ ਫਿਲਮਾਂ
ਪਾਕਿਸਤਾਨ ਐਂਟਰਟੇਨਮੈਂਟ ਅਤੇ ਫਿਲਮ ਇੰਡਸਟ੍ਰੀ ਲਈ ਭਾਰਤੀ ਫਿਲਮਾਂ ਈਧਨ ਦਾ ਕੰਮ ਕਰਦੀਆਂ ਹਨ। 1947 ਵਿਚ ਭਾਰਤ ਪਾਕਿਸਤਾਨ ਦੀ ਵੰਡ ਬੇਸ਼ੱਕ ਹੋ ਗਈ ਪਰ ਹਿੰਦੀ ਫਿਲਮਾਂ ਦੀ ਮੰਗ ਪਾਕਿਸਤਾਨ ਵਿਚ ਹਮੇਸ਼ਾ ਬਣੀ ਰਹੀ। 1950 ਦੇ ਦਹਾਕੇ ਵਿਚ ਦੋਹਾਂ ਦੇਸ਼ਾਂ ਵਿਚ ਠੀਕ-ਠਾਕ ਫਿਲਮਾਂ ਬਣ ਰਹੀਆਂ ਸਨ ਪਰ ਸਮੇਂ ਦੇ ਨਾਲ ਹਿੰਦੀ ਫਿਲਮ ਇੰਡਸਟ੍ਰੀ ਪਾਕਿਸਤਾਨੀ ਫਿਲਮ ਇੰਡਸਟ੍ਰੀ ਤੋਂ ਮੀਲਾਂ ਅੱਗੇ ਨਿਕਲ ਗਈ। ਪਾਕਿਸਤਾਨ ਵਿਚ ਭਾਰਤੀ ਫਿਲਮਾਂ ਦੀ ਪ੍ਰਸਿੱਧੀ ਇਸ ਕਾਰਨ ਵੀ ਹੈ ਕਿਉਂਕਿ ਉਥੇ ਦੀਆਂ ਫਿਲਮਾਂ ਬਾਲੀਵੁੱਡ ਦਾ ਮੁਕਾਬਲਾ ਨਹੀਂ ਕਰ ਪਾਉਂਦੀਆਂ। ਪਾਕਿਸਤਾਨ ਵਿਚ ਭਾਰਤੀ ਫਿਲਮਾਂ 'ਤੇ ਬੈਨ ਦਾ ਇਕ ਲੰਬਾ ਦੌਰਾ 1965 ਤੋਂ 2005 ਤੱਕ ਚਲਿਆ ਸੀ। ਇਹ ਹੀ ਉਹ ਸਾਲ ਸਨ ਜਦ ਹਿੰਦੀ ਫਿਲਮ ਇੰਡਸਟ੍ਰੀ ਵਧਦੀ ਚਲੀ ਗਈ ਅਤੇ ਪਾਕਿਸਤਾਨ ਕੰਗਾਲੀ ਦੀ ਹਾਲਤ ਵਿਚ ਪਹੁੰਚ ਗਿਆ। ਇਕ ਅੰਕਡ਼ੇ ਮੁਤਾਬਕ ਬੈਨ ਲੱਗਣ ਤੋਂ ਪਹਿਲਾਂ ਤੱਕ ਪਾਕਿਸਤਾਨ ਵਿਚ ਸਿਨੇਮਾ ਦੇ ਕੁਲ ਰੈਵਿਨਿਊ ਦਾ 70 ਫੀਸਦੀ ਹਿੱਸਾ ਭਾਰਤੀ ਫਿਲਮਾਂ ਤੋਂ ਆਇਆ ਸੀ।

ਹਿੰਦੀ ਫਿਲਮਾਂ 'ਤੇ ਬੈਨ ਦਾ ਕਿੰਨਾ ਅਸਰ
ਹਿੰਦੀ ਫਿਲਮਾਂ 'ਤੇ ਮੋਟੇ ਤੌਰ 'ਤੇ ਪਾਕਿਸਤਾਨੀ ਬੈਨ ਦਾ ਨਾ ਦੇ ਬਰਾਬਰ ਅਸਰ ਪੈਂਦਾ ਹੈ। ਭਾਰਤੀ ਫਿਲਮਾਂ ਪਿਛਲੇ 5 ਦਹਾਕਿਆਂ ਵਿਚ 3 ਦਹਾਕਿਆਂ ਤੱਕ ਬੈਨ ਹੀ ਰਿਹਾ ਹੈ। ਇਸ ਦੌਰਾਨ ਹਿੰਦੀ ਫਿਲਮ ਇੰਡਸਟ੍ਰੀ ਦੀ ਗ੍ਰੋਥ ਤੇਜ਼ੀ ਨਾਲ ਹੋਈ ਅਤੇ ਇਸ ਦਾ ਉਲਟਾ ਅਸਰ ਪਾਕਿਸਤਾਨੀ ਫਿਲਮ ਇੰਡਸਟ੍ਰੀ 'ਤੇ ਹੋਇਆ। ਅੰਕਡ਼ਿਆਂ ਮੁਤਾਬਕ, ਹਿੰਦੀ ਫਿਲਮਾਂ ਪਾਕਿਸਤਾਨ ਵਿਚ 4 ਤੋਂ 7 ਕਰੋਡ਼ ਰੁਪਏ ਤੱਕ ਦਾ ਬਿਜਨੈੱਸ ਕਰਦੀਆਂ ਹਨ। ਭਾਰਤੀ ਫਿਲਮਾਂ ਦੇ ਰੈਵਿਨਿਊ ਕਲੈਕਸ਼ਨ ਵਿਚ ਪਾਕਿਸਤਾਨ ਦਾ ਯੋਗਦਾਨ 3 ਤੋਂ 5 ਫੀਸਦੀ ਤੱਕ ਹੀ ਹੁੰਦਾ ਹੈ। ਇਸ ਤੋਂ ਇਲਾਵਾ ਭਾਰਤੀ ਸਿਨੇਮਾ ਦਾ ਫਰਕ ਬੀਤੇ ਕੁਝ ਦਹਾਕਿਆਂ ਵਿਚ ਅੰਤਰਰਾਸ਼ਟਰੀ ਪੱਧਰ ਦਾ ਪਹੁੰਚਿਆ ਹੈ। ਕਈ ਹਿੰਦੀ ਫਿਲਮਾਂ ਵਿਦੇਸ਼ਾਂ ਵਿਚ ਬਹੁਤ ਚੰਗੀ ਕਮਾਈ ਕਰ ਰਹੀਆਂ ਹਨ। ਆਮਿਰ ਖਾਨ ਦੀ ਫਿਲਮ ਦੰਗਲ ਨੇ ਤਾਂ ਚੀਨ ਵਿਚ ਕਮਾਈ ਦੇ ਸਾਰੇ ਰਿਕਾਰਡ ਤੋਡ਼ ਦਿੱਤੇ।

ਪਾਕਿਸਤਾਨੀ ਕਲਾਕਾਰ ਅਤੇ ਬਾਲੀਵੁੱਡ
ਪਾਕਿਸਤਾਨੀ ਕਲਾਕਾਰ ਬਾਲੀਵੁੱਡ ਵਿਚ ਕੰਮ ਕਰਨ ਨੂੰ ਇਛੁੱਕ ਰਹਿੰਦੇ ਹਨ ਪਰ 2016 ਤੋਂ ਹੀ ਭਾਰਤ ਨੇ ਆਪਣੇ ਦਰਵਾਜ਼ੇ ਪਾਕਿਸਤਾਨੀ ਕਲਾਕਾਰਾਂ ਲਈ ਬੰਦ ਕਰ ਰੱਖੇ ਹਨ। ਪਾਕਿਸਤਾਨ ਦੇ ਕਈ ਕਲਾਕਾਰਾਂ ਨੇ ਬਾਲੀਵੁੱਡ ਵਿਚ ਕੰਮ ਕੀਤਾ ਹੈ ਅਤੇ ਕਮਾਈ ਕੀਤੀ ਹੈ। ਹਾਲਾਂਕਿ ਦੋਹਾਂ ਦੇਸ਼ਾਂ ਵਿਚਾਲੇ ਵਿਗਡ਼ਦੇ ਸਬੰਧਾਂ ਦਾ ਸਭ ਤੋਂ ਤੇਜ਼ ਅਸਰ ਸਿਨੇਮਾ 'ਤੇ ਹੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਭਾਰਤੀ ਫਿਲਮ ਇੰਡਸਟ੍ਰੀ ਬਹੁਤ ਜ਼ਿਆਦਾ ਵੱਡੀ ਹੈ ਇਸ ਕਾਰਨ ਉਸ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ।


Khushdeep Jassi

Content Editor

Related News