ਫੰਡਿੰਗ ''ਤੇ ਵੱਡਾ ਖੁਲਾਸਾ, ਭਗੌੜੇ ਜ਼ਾਕਿਰ ਨਾਇਕ ਦੇ ਸਿਰ ''ਤੇ ਪਾਕਿਸਤਾਨ ਦਾ ਹੱਥ!

05/26/2020 12:08:16 AM

ਨਵੀਂ ਦਿੱਲੀ (ਏਜੰਸੀਆਂ) : ਭਗੌੜੇ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਹੋਣ ਵਾਲੀ ਫੰਡਿੰਗ ਦਾ ਵੱਡਾ ਖੁਲਾਸਾ ਹੋਇਆ ਹੈ। ਨਾਇਕ ਨੂੰ ਲਗਾਤਾਰ ਖਾੜੀ ਦੇਸ਼ਾਂ ਤੋਂ ਫੰਡ ਮਿਲ ਰਿਹਾ ਹੈ। ਪਾਕਿਸਤਾਨ ਤੁਰਕੀ ਅਤੇ ਕਤਰ ਦਾ ਇਸਤੇਮਾਲ ਕਰ ਨਾਇਕ ਨੂੰ ਫੰਡ ਮੁਹੱਈਆ ਕਰਵਾ ਰਿਹਾ ਹੈ।
ਆਪਣੇ ਭਾਸ਼ਣਾਂ ਨਾਲ ਨਫਰਤ ਵਧਾਉਣ ਦੀ ਸਾਜਿਸ਼ ਰਚਣ ਵਾਲੇ ਜ਼ਾਕਿਰ ਨਾਇਕ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਸੱਚਮੁੱਚ ਉਸ ਦੇ ਪਾਕਿਸਤਾਨ ਪ੍ਰੇਮ ਦਾ ਸਭ ਤੋਂ ਵੱਡਾ ਸਬੂਤ ਹੈ ਜਾਂ ਇਹ ਕਹਿ ਲਵੋ ਕਿ ਨਾਇਕ ਦੇ ਸਿਰ 'ਤੇ ਪਾਕਿਸਤਾਨ ਦਾ ਹੱਥ ਹੈ। ਸੁਰੱਖਿਆ ਏਜੰਸੀਆਂ ਨੂੰ ਜਿਹੜੇ ਨਵੇਂ ਇਨਪੁਟ ਮਿਲ ਰਹੇ ਹਨ, ਉਸ ਤੋਂ ਬਾਅਦ ਇਹ ਗੱਲ ਹੋਰ ਪੱਕੀ ਹੋਣ ਲੱਗੀ ਹੈ ਕਿ ਹਿੰਦੁਸਤਾਨ 'ਚ ਨਫਰਤ ਦੀ ਇਸ ਖੇਤੀ ਨੂੰ ਵਧਾਉਣ 'ਚ ਪਾਕਿਸਤਾਨ ਜ਼ਾਕਿਰ ਨਾਇਕ ਦਾ ਮਦਦਗਾਰ ਬਣਿਆ ਹੈ।

ਜ਼ਾਕਿਰ ਨੂੰ ਖਾੜੀ ਦੇਸ਼ਾਂ ਤੋਂ ਫੰਡ ਦਿਵਾ ਰਿਹਾ ਪਾਕਿ
ਭਾਰਤ ਖਿਲਾਫ ਹਰ ਸਾਜਿਸ਼ ਦੇ ਤਾਰ ਕਿਤੇ ਨਾ ਕਿਤੇ ਜਾ ਕੇ ਪਾਕਿਸਤਾਨ ਨਾਲ ਜੁੜ ਹੀ ਜਾਂਦੇ ਹਨ। ਹੁਣ ਭਗੌੜੇ ਜ਼ਾਕਿਰ ਨਾਇਕ ਦਾ ਵੀ ਨਾਪਾਕ ਕੁਨੈਕਸ਼ਨ ਖੁੱਲ੍ਹ ਕੇ ਸਾਹਮਣੇ ਆਉਣ ਲੱਗਾ ਹੈ। ਖੁਫੀਆ ਇਨਪੁਟ ਨੇ ਇਹ ਜਾਣਕਾਰੀ ਦਿੱਤੀ ਹੈ ਜਿਸ ਦੇ ਨਾਲ ਜ਼ਾਕਿਰ ਨਾਇਕ ਦੀ ਅਸਲੀਅਤ ਵੀ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ।

ਕਤਰ 'ਚ ਆਪਣੇ ਇੱਕ ਕਰੀਬੀ ਨਾਲ ਕੀਤਾ ਸੰਪਰਕ
ਜ਼ਾਕਿਰ ਦੀ ਅਸਲੀਅਤ ਕਿਸੇ ਤੋਂ ਲੁਕੀ ਨਹੀਂ ਹੈ। ਹਰ ਮੌਕੇ 'ਤੇ ਦੇਸ਼ ਦੇ ਖਿਲਾਫ ਜ਼ਹਿਰ ਉਗਲਣ ਵਾਲੇ ਜ਼ਾਕਿਰ ਨਾਇਕ ਨੇ ਕਤਰ 'ਚ ਆਪਣੇ ਇੱਕ ਕਰੀਬੀ ਨਾਲ ਸੰਪਰਕ ਕੀਤਾ। ਇੰਨਾ ਹੀ ਨਹੀਂ, ਜ਼ਾਕਿਰ ਨੇ ਕਤਰ 'ਚ ਕਰੀਬੀ ਤੋਂ 5 ਲੱਖ ਡਾਲਰ ਦਾ ਫੰਡ ਵੀ ਮੰਗਿਆ।
ਹਾਲ ਹੀ 'ਚ ਜ਼ਾਕਿਰ ਨਾਇਕ ਦੀ ਕਰਤੂਤ ਦੀ ਸਜ਼ਾ ਉਸ ਨੂੰ ਮਿਲੀ ਹੈ ਜਦੋਂ ਇੱਕ ਰੈਗੂਲੇਟਰ ‘ਆਫਕਾਮ’ ਜੋ ਬ੍ਰਿਟਿਸ਼ ਮੀਡੀਆ 'ਤੇ ਨਜ਼ਰ ਰੱਖਦੀ ਹੈ, ਨੇ ਵਿਵਾਦਿਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੇ ਪੀਸ ਟੀ. ਵੀ. ਨੈਟਵਰਕ 'ਤੇ ਕਰੀਬ 2 ਕਰੋਡ਼ 75 ਲੱਖ ਰੁਪਏ ਦਾ ਭਾਰੀ ਜ਼ੁਰਮਾਨਾ ਲਗਾਇਆ। ਇਸ ਜ਼ੁਰਮਾਨੇ ਦੀ ਵਜ੍ਹਾ ਉਸ ਦੇ ਨਫਰਤ ਫੈਲਾਉਣ ਵਾਲੇ ਬੋਲ-ਭਾਸ਼ਣ ਅਤੇ ਇਤਰਾਜ਼ਯੋਗ ਮੁੱਦੇ 'ਤੇ ਪ੍ਰਸਾਰਣ ਹੈ।

ਮਨੀ ਲਾਂਡਰਿੰਗ ਮਾਮਲੇ 'ਚ ਜ਼ਾਕਿਰ ਨਾਇਕ ਫਰਾਰ
ਭਗੌੜਾ ਜ਼ਾਕਿਰ ਨਾਇਕ ਨਹੀਂ ਸਿਰਫ ਨਫਰਤ ਫੈਲਾਉਣ ਅਤੇ ਜ਼ਹਿਰ ਉਗਲਣ ਸਗੋਂ ਕੱਟੜਪੰਥੀ ਨੂੰ ਬੜਾਵਾ ਦੇਣ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਵੀ ਫਰਾਰ ਹੈ। ਉਹ ਸਾਲ 2016 'ਚ ਆਪਣੇ ਆਪ ਨੂੰ ਮੁਸ਼ਕਲਾਂ 'ਚ ਘਿਰਦਾ ਦੇਖ ਮਲੇਸ਼ੀਆ ਭੱਜ ਗਿਆ ਸੀ। ਉਸ ਨੂੰ ਉੱਥੇ ਸਥਾਈ ਨਿਵਾਸ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ।
ਹੁਣ ਜਦੋਂ ਜ਼ਾਕਿਰ ਦੀ ਅਸਲੀਅਤ ਸਾਹਮਣੇ ਆ ਰਹੀ ਹੈ, ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਜ਼ਾਕਿਰ ਨਾਇਕ ਸਿਰਫ ਮੋਹਰਾ ਹੈ। ਉਸ ਦਾ ਆਕਾ ਪਾਕਿਸਤਾਨ ਹੈ? ਕੀ ਪਾਕਿਸਤਾਨ ਦੀ ਫੰਡਿੰਗ ਨਾਲ ਭਾਰਤ 'ਚ ਭਗੌੜਾ ਜ਼ਾਕਿਰ ਨਾਇਕ ਨਫਰਤ ਦੀ ਸਾਜ਼ਿਸ਼ ਰਚ ਰਿਹਾ ਸੀ? ਕੀ ਨਫਰਤ ਦੇ ਇਸ ਖੇਡ 'ਚ ਪਾਕਿਸਤਾਨ ਦੇ ਤੁਰਕੀ ਅਤੇ ਕਤਰ ਦੀ ਵੀ ਮਿਲੀਭੁਗਤ ਹੈ?
 


Inder Prajapati

Content Editor

Related News