J&K: ਪੁੰਛ 'ਚ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਤਿੰਨ ਨਾਗਰਿਕਾਂ ਦੀ ਮੌਤ

Friday, Jul 17, 2020 - 11:14 PM (IST)

J&K: ਪੁੰਛ 'ਚ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਤਿੰਨ ਨਾਗਰਿਕਾਂ ਦੀ ਮੌਤ

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਖਾਰੀ ਖਮਰਾਰਾ ਸੈਕਟਰ 'ਚ ਸ਼ੁੱਕਰਵਾਰ ਨੂੰ LoC 'ਤੇ ਪਾਕਿਸਤਾਨ ਨੇ ਗੋਲੀਬਾਰੀ ਕੀਤੀ ਜਿਸ 'ਚ 3 ਨਾਗਰਿਕਾਂ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਖਾਰੀ ਖਮਰਾਰਾ ਸੈਕਟਰ 'ਚ ਪਾਕਿਸਤਾਨ ਦੀ ਗੋਲੀਬਾਰੀ ਦੀ ਚਪੇਟ 'ਚ ਮੁਹੰਮਦ ਰਫੀਕ ਦਾ ਘਰ ਆ ਗਿਆ। ਇਸ 'ਚ ਮੁਹੰਮਦ ਰਫੀਕ (58), ਉਨ੍ਹਾਂ ਦੀ ਪਤਨੀ ਰਾਫਿਆ ਬੀ (50) ਅਤੇ ਉਨ੍ਹਾਂ ਦਾ ਬੇਟਾ (15/16) ਇਰਫਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। LoC 'ਤੇ ਗੋਲੀਬਾਰੀ ਅਜੇ ਵੀ ਜਾਰੀ ਹੈ। ਘਟਨਾ ਦੇ ਵੇਰਵੇ ਦਾ ਇੰਤਜਾਰ ਹੈ . 

ਦੱਸ ਦਈਏ ਕਿ ਐੱਲ.ਓ.ਸੀ. 'ਤੇ ਪਾਕਿਸਤਾਨੀ ਫ਼ੌਜ ਦੀ ਇਹ ਕਾਇਰਾਨਾ ਹਰਕਤ ਲਗਾਤਾਰ ਜਾਰੀ ਹੈ। ਪੁੰਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ 'ਚ 8 ਜੁਲਾਈ ਨੂੰ ਵੀ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ। ਜਿਸ 'ਚ ਇੱਕ ਨਾਗਰਿਕ ਦੀ ਮੌਤ ਹੋ ਗਈ ਸੀ, ਜਦੋਂ ਕਿ ਦੂਸਰਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ।


author

Inder Prajapati

Content Editor

Related News