J&K: ਪਾਕਿ ਸੈਨਿਕਾਂ ਨੇ ਪੁੰਛ-ਕਠੂਆ ’ਚ ਸੁੱਟੇ ਮੋਰਟਾਰ, ਭਾਰਤੀ ਫੌਜ ਨੇ ਦਿੱਤਾ ਢੁੱਕਵਾ ਜਵਾਬ

12/06/2020 5:19:09 PM

ਜੰਮੂ ਅਤੇ ਕਸ਼ਮੀਰ (ਬਿਊਰੋ) - ਪਾਕਿਸਤਾਨੀ ਸੈਨਿਕ ਬਲਾਂ ਨੇ ਜੰਮੂ ਅਤੇ ਕਸ਼ਮੀਰ ਦੇ ਪੁੰਛ ਅਤੇ ਕਠੂਆ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਅਤੇ ਅਗਲੀਆਂ ਚੌਕੀਆਂ 'ਤੇ ਗੋਲੀਆਂ ਚਲਾਈਆਂ ਅਤੇ ਮੋਰਟਾਰ ਸ਼ੈੱਲ ਦੇ ਗੋਲੇ ਮਾਰੇ। ਅਧਿਕਾਰੀਆਂ ਨੇ ਦੱਲਿਆ ਕਿ ਇਸ ਦੌਰਾਨ ਭਾਰਤੀ ਸਰਹੱਦ ’ਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। ਬਚਾਅ ਪੱਖ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੇ ਪੁੰਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਦੁਪਹਿਰ ਕਰੀਬ ਸਾਢੇ 12 ਵਜੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਸੁੱਟੇ।

ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਦੀ ਰਾਤ ਕਰੋ ਇਹ ਖ਼ਾਸ ਉਪਾਅ, ਲਕਸ਼ਮੀ ਮਾਤਾ ਜੀ ਖੋਲ੍ਹਣਗੇ ਕਿਸਮਤ ਦੀ ਤੀਜੋਰੀ

ਪੜ੍ਹੋ ਇਹ ਵੀ ਖ਼ਬਰ - ਮਜ਼ਾਕ-ਮਜ਼ਾਕ ‘ਚ ਸ਼ੁਰੂ ਹੋਈ ‘ਰੈਗਿਂਗ’ ਨੌਜਵਾਨ ਪੀੜ੍ਹੀ ਲਈ ਹੁਣ ਬਣ ਚੁੱਕੀ ਹੈ ‘ਖ਼ਤਰਨਾਕ’

ਭਾਰਤੀ ਫੌਜ ਨੇ ਵੀ ਉਨ੍ਹਾਂ ਦੇ ਹਮਲੇ ਦਾ ਢੁੱਕਵਾਂ ਜਵਾਬ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿਚ ਸਰਹੱਦ ਨੇੜੇ ਪੈਂਸਰ ਪਾਂਡਰਾਂ ਅਗੇਤਾ ਚੌਕੀ ਵਿਖੇ ਪਾਕਿਸਤਾਨ ਵੱਲੋਂ ਜੰਗਬੰਦੀ ਸਮਝੌਤੇ ਦੀ ਉਲੰਘਣਾ ਦੀਆਂ ਖ਼ਬਰਾਂ ਆਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਦੇ ਆਲੇ-ਦੁਆਲੇ ਸ਼ਨਿਵਾਰ ਦੀ ਰਾਤ ਨੂੰ ਕਰੀਬ ਸਵਾ 10 ਵਜੇ ਦੇ ਕਰੀਬ ਗੋਲੀਬਾਰੀ ਹੋਣੀ ਸ਼ੁਰੂ ਹੋਈ, ਜਿਸ ਤੋਂ ਬਾਅਦ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਦੋਵਾਂ ਧਿਰਾਂ ਵਿਚਕਾਰ ਗੋਲੀਬਾਰੀ ਸ਼ਨੀਵਾਰ ਦੇਰ ਦੁਪਹਿਰ 2.25 ਵਜੇ ਤੱਕ ਜਾਰੀ ਰਹੀ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ


rajwinder kaur

Content Editor

Related News